UK ਦੇ ਬਰਤਾਨੀਆ ਵਿੱਚ ਖਾਲਿਸਤਾਨੀ ਲਿਬਰੇਸ਼ਨ ਫੋਰਸ ਦੇ ਮੁਖੀ ਅਤੇ ਲੰਡਨ ਵਿਚ ਭਾਰਤੀ ਹਾਈ ਕਮਿਸ਼ਨ ਵਿਚ 19 ਮਾਰਚ ਦੀ ਹਿੰਸਾ ਦੇ ਮੁੱਖ ਸਾਜਿਸ਼ਕਰਤਾ ਦੇ ਨਾਲ-ਨਾਲ ਅੰਮ੍ਰਿਤਪਾਲ ਸਿੰਘ ਦੇ ਕਰੀਬੀ ਦੱਸੇ ਜਾਂਦੇ ਅਤੇ ਮੁੱਖ ਹੈਂਡਲਰ ਅਵਤਾਰ ਸਿੰਘ ਖੰਡਾ ਦੀ ਲੰਡਨ ਦੇ ਇੱਕ ਹਸਪਤਾਲ ਵਿੱਚ ਹੋਈ ਮੌਤ ‘ਤੇ ਸੰਗਰੂਰ ਤੋਂ ਸੰਸਦ ਮੈਂਬਰ ਤੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਪ੍ਰਧਾਨ ਸਿਮਰਨਜੀਤ ਮਾਨ ਨੇ ਟਵੀਟ ਕਰ ਕੇ ਦੁਖ ਪ੍ਰਗਟਾਉਂਦਿਆਂ ਕਿਹਾ ਕਿ ਇਹ ਖ਼ਬਰ ਸੁਣ ਕੇ ਬੜਾ ਦੁੱਖ ਲੱਗਿਆ ਕਿ ਸਰਦਾਰ ਅਵਤਾਰ ਸਿੰਘ ਖੰਡਾ ਇਸ ਦੁਨੀਆ ‘ਤੇ ਨਹੀ ਰਹੇ। ਅਵਤਾਰ ਸਿੰਘ ਖੰਡਾ ਦਾ ਇਸ ਤਰਾਂ ਇਸ ਸੰਸਾਰ ਤੋਂ ਚਲੇ ਜਾਣਾ ਪਾਰਟੀ ਅਤੇ ਸਮੁੱਚੇ ਖ਼ਾਲਸਾ ਪੰਥ ਲਈ ਇਕ ਵੱਡਾ ਘਾਟਾ ਹੈ, ਸਿੱਖ ਸੰਘਰਸ਼ ‘ਚ ਉਨ੍ਹਾਂ ਨੇ ਆਪਣਾ ਅਹਿਮ ਯੋਗਦਾਨ ਦਿੱਤਾ, ਉਹ 2011 ਤੋਂ ਇੰਗਲੈਂਡ ਵਿਚ ਰਹਿ ਰਹੇ ਸਨ ਤੇ ਕੋਈ ਬਲੱਡ ਕੈਂਸਰ ਦੀ ਹਿਸਟਰੀ ਨਹੀਂ ਸੀ।
ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਚਰਚਾਵਾਂ ‘ਚ ਰਹਿਣ ਵਾਲੇ ਅਵਤਾਰ ਸਿੰਘ ਖੰਡਾ ਦੇ ਇਸ ਤਰ੍ਹਾਂ ਸ਼ੱਕੀ ਹਾਲਾਤ ‘ਚ ਚਲੇ ਜਾਣ ‘ਤੇ ਬਰਤਾਨੀਆਂ ਸਰਕਾਰ ਨੂੰ ਇਸ ਦੀ ਜਾਂਚ ਕਰਨੀ ਚਾਹੀਦੀ ਹੈ, ਕਿਉਂਕਿ ਸਿੱਖ ਨੌਜਵਾਨ ਦੇ ਕੀਤੇ ਜਾ ਰਹੇ ਘਾਣ, ਸਰਦਾਰ ਦੀਪ ਸਿੰਘ ਸਿੱਧੂ ਜਾਂ ਸਿੱਧੂ ਮੂਸੇਵਾਲਾ ਵਾਂਗ ਸਰਦਾਰ ਅਵਤਾਰ ਸਿੰਘ ਖੰਡਾ ਨੂੰ ਵੀ ਕਿਸੇ ਸਾਜਿਸ਼ ਦੇ ਸ਼ਿਕਾਰ ਤਾਂ ਨਹੀਂ। ਉਨ੍ਹਾਂ ਕਿਹਾ ਕਿ ਇਸ ਦੁੱਖ ਦੀ ਘੜੀ ‘ਚ ਅਸੀਂ ਪਰਿਵਾਰ ਦੇ ਨਾਲ ਖੜੇ ਹਾਂ।
ਜ਼ਿਕਰਯੋਗ ਹੈ ਕਿ ਖ਼ਾਲਿਸਤਾਨੀ ਅੱਤਵਾਦੀ ਅਵਤਾਰ ਸਿੰਘ ਖੰਡਾ, ਜੋ ਕਿ ਅੰਮ੍ਰਿਤਪਾਲ ਦੇ ਕਰੀਬੀ ਰਹਿ ਚੁੱਕਾ ਹੈ, ਨੂੰ ਯੂ.ਕੇ. ਵਿੱਚ ਸ਼ੱਕੀ ਹਾਲਤ ‘ਚ ਜ਼ਹਿਰ ਦਿੱਤਾ ਗਿਆ ਹੈ। ਖੰਡਾ ਉਹੀ ਅੱਤਵਾਦੀ ਹੈ, ਜਿਸ ਨੇ ਅੰਮ੍ਰਿਤਪਾਲ ਨੂੰ 37 ਦਿਨਾਂ ਤੱਕ ਲੁਕਣ ਵਿੱਚ ਮਦਦ ਕੀਤੀ ਸੀ। ਖੰਡਾ ਅੰਮ੍ਰਿਤਪਾਲ ਦਾ ਕਾਫ਼ੀ ਕਰੀਬੀ ਰਿਹਾ ਹੈ। ਇਹ ਵੀ ਦੱਸਣਯੋਗ ਹੈ ਕਿ ਅਵਤਾਰ ਸਿੰਘ ਖੰਡਾ ਨੇ ਲੰਡਨ ‘ਚ ਭਾਰਤੀ ਹਾਈ ਕਮਿਸ਼ਨ ਵਿੱਚ ਵੀ ਭੰਨਤੋੜ ਕੀਤੀ ਸੀ। ਲੰਡਨ ਸਥਿਤ ਭਾਰਤੀ ਦੂਤਘਰ ਦੇ ਬਾਹਰ ਤਿਰੰਗਾ ਉਤਾਰਨ ਦੇ ਆਰੋਪ ‘ਚ ਵੀ ਖੰਡਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।