ਮਨੀਪੁਰ ਹਿੰਸਾ ਅਤੇ ਔਰਤਾਂ ਨਾਲ ਵਾਪਰੀ ਨਿੰਦਣਯੋਗ ਘਟਨਾ ਨੂੰ ਲੈਕੇ ਸੰਸਦ ਦੇ ਅੰਦਰ ਅਤੇ ਬਾਹਰ ਲਗਾਤਾਰ ਹੰਗਾਮਾ ਹੋ ਰਿਹਾ ਹੈ। ਵਿਰੋਧੀ ਗਠਜੋੜ ‘ਇੰਡੀਆ’ ਪ੍ਰਧਾਨ ਮੰਤਰੀ ਮੋਦੀ ਨੂੰ ਇਸ ‘ਤੇ ਸੰਸਦ ਵਿਚ ਬਿਆਨ ਦੇਣ ਅਤੇ ਚਰਚਾ ਕਰਨ ਦੀ ਮੰਗ ਕਰ ਰਹੀਆਂ ਹਨ। ਉਥੇ ਹੀ ਰਾਜ ਸਭਾ ਦੇ ਨਿਯਮਾਂ ਦੀ ਵਾਰ-ਵਾਰ ਉਲੰਘਣਾ ਕਰਨ ਤੋਂ ਬਾਅਦ ਰਾਜ ਸਭਾ ਚੇਅਰਮੈਨ ਨੇ ‘ਆਪ’ ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੂੰ ਪੂਰੇ ਮਾਨਸੂਨ ਸੈਸ਼ਨ ਲਈ ਮੁਅੱਤਲ ਕਰ ਦਿੱਤਾ ਹੈ ਜਿਸ ‘ਤੇ ਹੁਣ TMC ਦੇ ਸੰਸਦ ਮੈਂਬਰ ਸ਼ੱਤਰੂਗਣ ਸਿਨ੍ਹਾ ਦਾ ਬਿਆਨ ਸਾਹਮਣੇ ਆਇਆ। MP ਸਿਨ੍ਹਾ ਨੇ ਕਿਹਾ ਕਿ ਮਨੀਪੁਰ ਮੁੱਦੇ ‘ਤੇ ਜੋ ਲੋਕ ਪਾਰਲੀਮੈਂਟ ‘ਚ ਆਪਣੀ ਆਵਾਜ਼ ਬੁਲੰਦ ਕਰ ਰਹੇ ਹਨ ਉਹਨਾਂ ਦੀ ਆਵਾਜ਼ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਇਲਜ਼ਾਮ ਲਗਾਏ ਜਾ ਰਹੇ ਹਨ ਕਿ ਵਿਰੋਧੀ ਚਰਚਾ ਤੋਂ ਭੱਜ ਰਿਹਾ ਹੈ।