4 ਦਿਨ ਤੋਂ ਲਾਪਤਾ PRTC ਦੀ ਬੱਸ ਨਦੀ ‘ਚੋਂ ਮਿਲੀ, ਇਕ ਦੀ ਲਾਸ਼ ਬਰਾਮਦ
ਭਾਰੀ ਬਾਰਿਸ਼ ਆਪਣਾ ਰੌਦਰ ਰੂਪ ਵਿਖਾ ਰਹੀ ਹੈ। ਇਸ ਦੌਰਾਨ ਲਗਭਗ 3-4 ਦਿਨਾਂ ਤੋਂ ਲਾਪਤਾ ਦੱਸੀ ਜਾ ਰਹੀ ਪੀ.ਆਰ.ਟੀ.ਸੀ. (ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ) ਦੀ ਬੱਸ ਬਿਆਸ ਨਦੀ ‘ਚ ਡਿੱਗੀ ਮਿਲੀ ਹੈ। ਬੱਸ ਦੇ ਨਾਲ ਇੱਕ ਲਾਸ਼ ਵੀ ਬਰਾਮਦ ਹੋਈ ਹੈ ਜੋ ਬੱਸ ਦੇ ਡਰਾਈਵਰ ਦੀ ਦੱਸੀ ਜਾ ਰਹੀ ਜਦਕਿ ਕੰਡਕਟਰ ਦਾ ਕੋਈ ਅਤਾ-ਪਤਾ ਨਹੀਂ ਹੈ। […]