ਇੰਦਰਜੀਤ ਨਿੱਕੂ ਦਾ ਆਇਆ ਇਹ ਜਵਾਬ ਜਦੋ ਦਲਜੀਤ ਤੇ ਹੋਰ ਹਸਤੀਆਂ ਨੇ ਦਿੱਤੀ ਹਿੰਮਤ।

ਪੰਜਾਬ ਦੇ ਗਾਇਕ ਇੰਦਰਜੀਤ ਨਿੱਕੂ ਦੀ ਇੱਕ ਵੀਡੀਓ ਇੰਟਰਨੈੱਟ ਉੱਤੇ ਤੇਜ਼ੀ ਨਾਲ ਵਾਇਰਲ ਹੋਈ ਹੈ, ਜਿਸ ਵਿੱਚ ਉਹ ਇੱਕ ਸਤਸੰਗ ਦੇ ਸੰਚਾਲਕ ਨੂੰ ਆਪਣੀ ਪਰੇਸ਼ਾਨੀ ਦੱਸਦੇ ਹੋਏ ਰੋਂਦੇ ਨਜ਼ਰ ਆਏ।

ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਨਿੱਕੂ ਸਤਸੰਗ ਸੰਚਾਲਕ ਨੂੰ ਆਪਣੀਆਂ ਨਿੱਜੀ ਤੇ ਕੰਮ ਸਬੰਧੀ ਸਮੱਸਿਆਵਾਂ ਦੱਸ ਰਹੇ ਹਨ।

ਵੀਡੀਓ ਵਿਚ ਦੇਖਣ ਨੂੰ ਮਿਲਦਾ ਹੈ ਕਿ ਸਤਸੰਗ ਦੇ ਸੰਚਾਲਕ ਨੂੰ ਜਦੋਂ ਪਤਾ ਲਗਿਆ ਕਿ ਉਹ ਇੱਕ ਗਾਇਕ ਹਨ ਤਾਂ ਉਨ੍ਹਾਂ ਨੂੰ ਇੰਦਰਜੀਤ ਨਿੱਕੂ ਨੂੰ ਗਾਣਾ ਵੀ ਸੁਣਾਉਣ ਨੂੰ ਕਿਹਾ।ਸੰਚਾਲਕ ਦੀ ਇਸ ਫਰਮਾਇਸ਼ ਮਗਰੋਂ ਵੀ ਨਿੱਕੂ ਕਾਫੀ ਭਾਵੁਕ ਹੋ ਗਏ ਸਨ। ਫਿਰ ਉਨ੍ਹਾਂ ਨੇ ਆਪਣੇ ਜਜ਼ਬਾਤਾਂ ਨੂੰ ਕਾਬੂ ਵਿੱਚ ਰੱਖ ਕੇ ਗਾਣਾ ਵੀ ਗਾਇਆ।

ਇੰਦਰਜੀਤ ਨਿੱਕੂ ਦਾ ਇਹ ਵੀਡੀਓ ਵਾਇਰਲ ਹੋਣ ਤੋਂ ਬਾਅਦ, ਪੰਜਾਬ ਦੇ ਕਈ ਕਲਾਕਾਰ ਉਨ੍ਹਾਂ ਦਾ ਹੌਸਲਾ ਵਧਾਉਣ ਲਈ ਅੱਗੇ ਆਏ।

ਮਸ਼ਹੂਰ ਗਾਇਕ ਤੇ ਅਦਾਕਾਰ ਦਿਲਜੀਤ ਦੁਸਾਂਝ ਨੇ ਆਪਣੀ ਇੰਸਟਾਗ੍ਰਾਮ ਸਟੋਰੀ ਵਿੱਚ ਲਿਖਿਆ, ”ਵੀਰੇ ਨੂੰ ਦੇਖ ਕੇ ਪਤਾ ਨੀ ਕਿੰਨੇ ਮੁੰਡਿਆਂ ਨੇ ਪੱਗ ਬੰਨ੍ਹਣੀ ਸ਼ੁਰੂ ਕੀਤੀ, ਜਿਨ੍ਹਾਂ ‘ਚੋਂ ਮੈਂ ਵੀ ਇੱਕ ਹਾਂ।ਅਸੀਂ ਤੁਹਾਨੂੰ ਪਿਆਰ ਕਰਦੇ ਹਾਂ ਵੀਰੇ। ਮੇਰੀ ਅਗਲੀ ਫ਼ਿਲਮ ਜੋ ਵੀ ਸ਼ੂਟ ਕਰਾਂਗੇ ਅਸੀਂ, ਪਲੀਜ਼ ਇੱਕ ਗਾਣਾ ਸਾਡੇ ਲਈ ਜ਼ਰੂਰ।”

ਇਸੇ ਤਰ੍ਹਾਂ ਗਾਇਕ ਤੇ ਅਦਾਕਾਰ ਗਿੱਪੀ ਗਰੇਵਾਲ ਨੇ ਲਿਖਿਆ, ”ਭਾਜੀ, ਹਮੇਸ਼ਾ ਤੁਹਾਡੇ ਨਾਲ। ਗਾਣੇ ਤੇ ਗਾਣੇ ਆਉਣਗੇ।”

ਹਰਭਜਨ ਮਾਨ ਨੇ ਨਿੱਕੂ ਨੂੰ ਔਖੇ ਵੇਲੇ ਪਰਮਾਤਮਾ ‘ਤੇ ਡੋਰੀਆਂ ਛੱਡਣ ਦੀ ਗੱਲ ਆਖੀ। ਉਨ੍ਹਾਂ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਲਿਖਿਆ, ”ਛੋਟੇ ਵੀਰ ਡੋਲਣਾ ਨਹੀਂ। ਅਕਾਲ ਪੁਰਖ, ਦਸ਼ਮੇਸ਼ ਪਿਤਾ ਦਾ ਓਟ ਆਸਰਾ ਲੈਣਾ, ਵਾਹਿਗੁਰੂ ‘ਚ ਵਿਸ਼ਵਾਸ ਰੱਖਣਾ, ਹਰ ਪੱਖ ਤੋਂ ਤੇਰੇ ਨਾਲ ਹਾਂ।”

ਇਸ ਤੋਂ ਇਲਾਵਾ ਗਾਇਕ ਰਣਜੀਤ ਬਾਵਾ ਨੇ ਨਿੱਕੂ ਨੂੰ ਹਿੰਮਤ ਰੱਖਣ ਦੀ ਗੱਲ ਆਖੀ.

ਹਾਲਾਂਕਿ ਕੁਝ ਲੋਕ ਅਜਿਹੇ ਵੀ ਹਨ ਜਿਨ੍ਹਾਂ ਨੇ ਨਿੱਕੂ ‘ਤੇ ਇਸ ਗੱਲ ਨੂੰ ਲੈ ਕੇ ਨਾਰਾਜ਼ਗੀ ਜਤਾਈ ਕਿ ਉਹ ਸਤਸੰਗ ਵਿੱਚ ਕਿਉਂ ਗਏ। ਕਈਆਂ ਨੇ ਕਿਹਾ ਕਿ ਉਨ੍ਹਾਂ ਨੂੰ ਦਸਤਾਰ ਤੋਂ ਬਿਨਾਂ ਨਹੀਂ ਜਾਣਾ ਚਾਹੀਦਾ ਸੀ।

ਇਸ ਤੋਂ ਬਾਅਦ ਨਿੱਕੂ ਨੇ ਵੀ ਇੱਕ ਸੋਸ਼ਲ ਮੀਡੀਆ ਪੋਸਟ ਰਾਹੀਂ ਹੌਸਲਾ ਵਧਾਉਣ ਵਾਲੇ ਸਾਥੀ ਕਲਾਕਾਰਾਂ ਅਤੇ ਆਪਣੇ ਫੈਨਜ਼ ਦਾ ਧੰਨਵਾਦ ਕੀਤਾ।

 

View this post on Instagram

 

A post shared by Inderjit Nikku (@inderjitnikku)

ਉਨ੍ਹਾਂ ਲਿਖਿਆ, ”ਸਭ ਪਿਆਰ ਕਰਨ ਵਾਲਿਆਂ ਨੂੰ ਦਿਲੋਂ ਪਿਆਰ ਤੇ ਸਤਿਕਾਰ।ਜਿਵੇਂ ਤੁਸੀਂ ਪਿਆਰ ਤੇ ਸਾਥ ਦੇ ਰਹੇ ਓਂ, ਮੇਰਾ ਪੂਰਾ ਪਰਿਵਾਰ ਇਹ ਖੁਸ਼ੀ ਤੇ ਹੌਸਲੇ ਦਾ ਅਹਿਸਾਸ ਬਿਆਨ ਨਹੀਂ ਕਰ ਸਕਦਾ।”

‘ਇਸ ਦੇ ਨਾਲ ਹੀ ਉਨ੍ਹਾਂ ਇਹ ਬੇਨਤੀ ਵੀ ਕੀਤੀ ਕਿ ਉਨ੍ਹਾਂ ਨੂੰ ਪੈਸੇ ਨਹੀਂ ਬਲਕਿ ਸਭ ਦਾ ਸਾਥ ਚਾਹੀਦਾ ਹੈ। ਆਪਣੀਆਂ ਖੁਸ਼ੀਆਂ ਵਿੱਚ ਪਹਿਲਾਂ ਵਾਂਗ ਫੇਰ ਸ਼ਾਮਿਲ ਕਰ ਲਓ, ਦੇਸ-ਪ੍ਰਦੇਸਾਂ ਵਿੱਚ ਫਿਰ ਪੰਜਾਬੀਆਂ ਦੇ ਆਹਮਣੇ-ਸਾਹਮਣੇ, ਰੂਬਰੂ ਹੋ ਕੇ ਪੰਜਾਬੀ ਵਿਰਸਾ ਤੇ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਨ ਦਾ ਮੌਕਾ ਦਿਓ।”

Share post:

Popular

More like this
Related

ਸਕੂਲ ਆਫ਼ ਐਮੀਨੈਂਸ ਦੇ ਉਦਘਾਟਨ ਮਗਰੋਂ ਭਖੀ ਸਿਆਸਤ, ‘ਆਪ’ ਵਿਧਾਇਕ ਨੇ ਆਪਣੀ ਹੀ ਸਰਕਾਰ ‘ਤੇ ਚੁੱਕੇ ਸਵਾਲ

ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਪੰਜਾਬ ‘ਚ...

“ਅੱਜ ਦਾ ਭਾਰਤ ਦੁਨੀਆ ਦਾ ਵਿਸ਼ਵ ਮਿੱਤਰ ਹੈ, ਕੁਝ ਲੋਕ ਵੰਡ ‘ਚ ਰੁੱਝੇ ਹੋਏ ਹਨ”: PM ਮੋਦੀ ਦਾ ਵਿਰੋਧੀ ਗਠਜੋੜ ‘ਤੇ ਹਮਲਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੀਨਾ ਰਿਫਾਇਨਰੀ ਵਿਖੇ ਪੈਟਰੋਕੈਮੀਕਲ...

ਭੋਪਾਲ ਵਿੱਚ ਕੀਤੀ ਜਾਵੇਗੀ ‘INDIA’ ਗਠਜੋੜ ਦੀ ਪਹਿਲੀ ਸਾਂਝੀ ਰੈਲੀ

ਕਈ ਮੀਟਿੰਗਾਂ ਤੋਂ ਬਾਅਦ, ਭਾਰਤ ਗਠਜੋੜ ਨੇ ਆਖਰਕਾਰ ਮੱਧ...