ਅੱਜ ਕੇਂਦਰੀ ਮੰਤਰੀ ਮੰਡਲ ਦੀ ਅਹਿਮ ਮੀਟਿੰਗ ਹੋਈ। ਇਸ ਦੌਰਾਨ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਕਈ ਅਹਿਮ ਫੈਸਲੇ ਲਏ ਗਏ ਹਨ ਜਿੰਨਾਂ ਵਿਚੋਂ ਇਕ ਫਸਲਾਂ ਦੀ MSP ਵਧਾਉਣਾ ਹੈ। ਮਿਲੀ ਜਾਣਕਾਰੀ ਮੁਤਾਬਕ ਕੇਂਦਰ ਦੀ ਕੈਬਨਿਟ ਮੀਟਿੰਗ ਵਿਚ ਕਈ ਫ਼ਸਲਾਂ ਦੀ MSP ਯਾਨੀ ਘੱਟੋ-ਘੱਟ ਸਮਰਥਨ ਮੁੱਲ ਵਿੱਚ ਵਾਧਾ ਕਰ ਦਿੱਤਾ ਹੈ। ਇਸ ਵਾਰ ਫ਼ਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਵਿੱਚ ਵੱਡਾ ਵਾਧਾ ਕੀਤਾ ਗਿਆ ਹੈ, ਜਿਸ ਦਾ ਸਿੱਧਾ ਲਾਭ ਕਿਸਾਨਾਂ ਨੂੰ ਹੋਵੇਗਾ। ਤੁਹਾਨੂੰ ਦੱਸ ਦੇਈਏ ਕਿ ਇਸ ਵਾਰ ਝੋਨੇ ‘ਤੇ ਘੱਟੋ-ਘੱਟ ਸਮਰਥਨ ਮੁੱਲ 7 ਫੀਸਦੀ ਵਧਾਇਆ ਗਿਆ ਹੈ।
ਸਰਕਾਰ ਦੇ ਇਸ ਫੈਸਲੇ ਨਾਲ ਸੂਰਜਮੁਖੀ, ਝੋਨਾ ਅਤੇ ਕਪਾਹ, ਮੂੰਗਫਲੀ ਅਤੇ ਸੋਇਆਬੀਨ ਉਗਾਉਣ ਵਾਲੇ ਕਿਸਾਨਾਂ ਨੂੰ ਵੀ ਫਾਇਦਾ ਹੋਵੇਗਾ। ਕੇਂਦਰੀ ਮੰਤਰੀ ਪਿਊਸ਼ ਗੋਇਲ ਅਨੁਸਾਰ ਮੂੰਗੀ ਦੀ ਦਾਲ ‘ਤੇ MSP ‘ਚ 10.4%, ਮੂੰਗਫਲੀ ‘ਤੇ 9%, ਤਿਲ ‘ਤੇ 10.3%, ਝੋਨਾ ‘ਤੇ 7%, ਜਵਾਰ, ਬਾਜਰਾ, ਰਾਗੀ, ਮੇਜ਼, ਅਰਹਰ ਦੀ ਦਾਲ, ਉੜਦ ਦਾਲ, ਸੋਇਆਬੀਨ, ਸੂਰਜਮੁਖੀ ਬੀਜ ‘ਤੇ ਵਿੱਤੀ ਸਾਲ 2023-2024 ਲਈ ਲਗਭਗ 6-7% ਦਾ ਵਾਧਾ ਕੀਤਾ ਗਿਆ ਹੈ। ਮੰਤਰੀ ਮੰਡਲ ਨੇ ਸਾਲ 2023-24 ਲਈ ਝੋਨੇ ‘ਤੇ MSP ‘ਚ 143 ਰੁਪਏ ਵਧਾ ਕੇ 2183 ਰੁਪਏ ਪ੍ਰਤੀ ਕੁਇੰਟਲ ਕਰ ਦਿੱਤਾ ਹੈ।
ਜਿਸ ਵਿੱਚ ਅਰਹਰ ਦੀ ਦਾਲ ਦੇ MSP ‘ਚ 400 ਰੁਪਏ ਦਾ ਵਾਧਾ ਕਰਕੇ 7000 ਰੁਪਏ ਪ੍ਰਤੀ ਕੁਇੰਟਲ ਕੀਤਾ ਗਿਆ ਹੈ। ਉੜਦ ਦਾਲ ਦੀ MSP ‘ਚ 350 ਰੁਪਏ ਦਾ ਵਾਧਾ ਕਰਕੇ 6950 ਰੁਪਏ ਪ੍ਰਤੀ ਕੁਇੰਟਲ ਕਰ ਦਿੱਤਾ ਗਿਆ ਹੈ। ਮੂੰਗੀ ਦੀ MSP ‘ਚ 10.4 ਫੀਸਦੀ ਵਾਧਾ ਕਰਕੇ 7755 ਰੁਪਏ ਤੋਂ ਵਧਾ ਕੇ 8558 ਰੁਪਏ ਪ੍ਰਤੀ ਕੁਇੰਟਲ ਕਰ ਦਿੱਤਾ ਗਿਆ ਹੈ।
ਮੰਤਰੀ ਮੰਡਲ ਨੇ ਕਿਹਾ ਹੈ ਕਿ 2023-24 ਦੇ ਮੰਡੀਕਰਨ ਸੀਜ਼ਨ ਲਈ ਸਰਕਾਰ ਦਾ ਇਹ ਫੈਸਲਾ ਕਿਸਾਨਾਂ ਲਈ ਬਹੁਤ ਲਾਭਦਾਇਕ ਹੋਵੇਗਾ, ਜੋ ਹੋਰ ਦਾਲਾਂ ਦੀ ਬਿਜਾਈ ਕਰਨ ਲਈ ਪ੍ਰੇਰਿਤ ਹੋਣਗੇ ਅਤੇ ਉਪਜ ਦੀ ਉੱਚ ਕੀਮਤ ਪ੍ਰਾਪਤ ਕਰਨਗੇ। ਵਪਾਰੀਆਂ ਤੋਂ ਲੈ ਕੇ ਮਿੱਲਰਾਂ ਤੱਕ, ਸਰਕਾਰ ਨੇ ਅਰਹਰ ਦਾਲ ਦੇ ਘੱਟੋ-ਘੱਟ ਸਮਰਥਨ ਮੁੱਲ ਵਿੱਚ ਵਾਧੇ ਦੀ ਮੰਗ ਕੀਤੀ ਸੀ ਤਾਂ ਜੋ ਦੇਸ਼ ਵਿੱਚ ਅਰਹਰ ਦਾਲ ਦਾ ਵੱਧ ਉਤਪਾਦਨ ਹੋ ਸਕੇ। ਪਿਛਲੇ ਕੁਝ ਮਹੀਨਿਆਂ ‘ਚ ਅਰਹਰ ਦੀ ਦਾਲ ਦੀਆਂ ਕੀਮਤਾਂ ‘ਚ 10 ਫੀਸਦੀ ਤੋਂ ਜ਼ਿਆਦਾ ਦਾ ਵਾਧਾ ਹੋਇਆ ਹੈ। ਇਸ ਸਮੇਂ ਅਰਹਰ ਦੀ ਦਾਲ ਦਾ ਘੱਟੋ-ਘੱਟ ਸਮਰਥਨ ਮੁੱਲ 7755 ਰੁਪਏ ਪ੍ਰਤੀ ਕੁਇੰਟਲ ਮੂੰਗੀ ਦੀ ਦਾਲ ਤੋਂ ਘੱਟ ਹੈ। ਦੇਸ਼ ਵਿੱਚ ਅਰਹਰ ਦੀ ਦਾਲ ਦੀ ਖਪਤ ਨੂੰ ਪੂਰਾ ਕਰਨ ਲਈ, ਸਰਕਾਰ ਨੇ ਘਰੇਲੂ ਬਾਜ਼ਾਰ ਵਿੱਚ ਵਧਦੀਆਂ ਕੀਮਤਾਂ ਨੂੰ ਰੋਕਣ ਲਈ 2023-24 ਦੇ ਮਾਰਕੀਟਿੰਗ ਸੀਜ਼ਨ ਲਈ ਅਰਹਰ ਦੀ ਦਾਲ ਦੀ ਵਾਧੂ ਮਾਤਰਾ ਦਰਾਮਦ ਕੀਤੀ ਹੈ।
ਝੋਨੇ ‘ਤੇ MSP ‘ਚ 143 ਰੁਪਏ ਵਧਾ ਕੇ 2183 ਰੁਪਏ ਪ੍ਰਤੀ ਕੁਇੰਟਲ ਕਰ ਦਿੱਤਾ ਹੈ। ਗ੍ਰੇਡ ਏ ਝੋਨੇ ਦਾ ਘੱਟੋ-ਘੱਟ ਸਮਰਥਨ ਮੁੱਲ 2060 ਰੁਪਏ ਤੋਂ ਵਧਾ ਕੇ 2203 ਰੁਪਏ ਪ੍ਰਤੀ ਕੁਇੰਟਲ ਕਰ ਦਿੱਤਾ ਗਿਆ ਹੈ। ਮੱਕੀ ਦਾ ਘੱਟੋ-ਘੱਟ ਸਮਰਥਨ ਮੁੱਲ 1962 ਰੁਪਏ ਪ੍ਰਤੀ ਕੁਇੰਟਲ ਤੋਂ ਵਧਾ ਕੇ 2090 ਰੁਪਏ ਪ੍ਰਤੀ ਕੁਇੰਟਲ ਕਰ ਦਿੱਤਾ ਗਿਆ ਹੈ। ਕਪਾਹ ਦੇ ਘੱਟੋ-ਘੱਟ ਸਮਰਥਨ ਮੁੱਲ ਵਿੱਚ 9 ਫੀਸਦੀ ਦਾ ਵਾਧਾ ਕੀਤਾ ਗਿਆ ਹੈ। ਮੂੰਗਫਲੀ ਦੇ ਘੱਟੋ-ਘੱਟ ਸਮਰਥਨ ਮੁੱਲ ਵਿੱਚ 9 ਫੀਸਦੀ ਦਾ ਵਾਧਾ ਕੀਤਾ ਗਿਆ ਹੈ। ਕੈਬਨਿਟ ਮੀਟਿੰਗ ਵਿੱਚ ਲਏ ਗਏ ਫੈਸਲਿਆਂ ਦੀ ਜਾਣਕਾਰੀ ਦਿੰਦਿਆਂ ਕੇਂਦਰੀ ਵਣਜ, ਖੁਰਾਕ ਅਤੇ ਖਪਤਕਾਰ ਮਾਮਲਿਆਂ ਦੇ ਮੰਤਰੀ ਪਿਊਸ਼ ਗੋਇਲ ਨੇ ਦੱਸਿਆ ਕਿ ਪਿਛਲੇ ਕਈ ਸਾਲਾਂ ਵਿੱਚ ਇਸ ਸਾਲ ਘੱਟੋ-ਘੱਟ ਸਮਰਥਨ ਮੁੱਲ ਵਿੱਚ ਸਭ ਤੋਂ ਵੱਧ ਵਾਧਾ ਕੀਤਾ ਗਿਆ ਹੈ। ਸਰਕਾਰ ਨੇ MSP ਨੂੰ ਲਾਗਤ ਤੋਂ 50 ਫੀਸਦੀ ਜ਼ਿਆਦਾ ਰੱਖਣ ਦਾ ਫੈਸਲਾ ਕੀਤਾ ਸੀ। ਅਤੇ ਇਸ ਅਨੁਸਾਰ ਐਮਐਸਪੀ ਵਿੱਚ ਵਾਧਾ ਕੀਤਾ ਗਿਆ ਹੈ।