ਪਸ਼ੂਆਂ ਵਿੱਚ ਫੈਲੀ ਲੰਪੀ ਸਕਿੱਨ ਬਿਮਾਰੀ ਹੁਣ ਪੰਜਾਬ ਦੇ ਕਿਸਾਨਾਂ ਅਤੇ ਡੇਰੀ ਮਾਲਕਾਂ ਦੇ ਪਸ਼ੂਆਂ ਤੋਂ ਬਾਅਦ ਹੁਣ ਸ਼ਹਿਰਾਂ ਵਿਚ ਬਣਿਆ ਗਊਸ਼ਾਲਾਵਾਂ ਤਕ ਪਹੁੰਚ ਗਈ ਹੈ. ਜਲੰਧਰ ਵਿਖੇ ਸਿੱਧ ਸ਼ਕਤੀ ਪੀਠ ਸ੍ਰੀ ਦੇਵੀ ਤਾਲਾਬ ਮੰਦਿਰ ਦੇ ਨਾਲ ਬਣੀ ਗਊਸ਼ਾਲਾ ਵਿਚ ਪਿਛਲੇ ਤਿੰਨ ਦਿਨਾਂ ਵਿਚ 7 ਗਾਵਾਂ ਦੀ ਮੌਤ ਹੋ ਗਈ ਹੈ.
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਉਰਦੂ ਦੇ ਡਾਕਟਰ ਨੇ ਦੱਸਿਆ ਕਿ ਗਾਵਾਂ ਦੀ ਇਸ ਬਿਮਾਰੀ ਨਾਲ ਮੌਤ ਹੋਣ ਤੋਂ ਬਾਅਦ ਇਥੇ ਗਊਸ਼ਾਲਾ ਵਿੱਚ ਸਾਰੇ ਇਹਤਿਆਤ ਵਰਤੇ ਜਾ ਰਹੇ ਹਨ .ਇਸ ਦੇ ਨਾਲ ਹੁਨ ਆਮ ਲੋਕਾਂ ਦਾ ਵੀ ਗਊਸ਼ਾਲਾ ਦੇ ਅੰਦਰ ਪ੍ਰਵੇਸ਼ ਬੰਦ ਕਰ ਦਿੱਤਾ ਗਿਆ ਹੈ . ਉਨ੍ਹਾਂ ਦੇ ਮੁਤਾਬਕ ਇਸ ਬਿਮਾਰੀ ਨੂੰ ਦੇਖਦੇ ਹੋਏ ਗਾਵਾਂ ਦਾ ਵੀ ਖਾਸ ਖਿਆਲ ਰੱਖਿਆ ਜਾ ਰਿਹਾ ਹੈ ਅਤੇ ਜੇ ਕਿਸੇ ਗਾਂ ਨੂੰ ਇਸ ਬਿਮਾਰੀ ਦਾ ਥੋੜ੍ਹਾ ਵੀ ਲੱਛਣ ਦਿਖਾਈ ਦਿੰਦਾ ਹੈ ਤਾਂ ਉਸ ਨੂੰ ਬਾਕੀਆਂ ਤੋਂ ਅਲੱਗ ਕੀਤਾ ਜਾ ਰਿਹਾ ਹੈ . ਫਿਲਹਾਲ ਲੰਪੀ ਸਕਿਨ ਨਾਮ ਦੀ ਇਸ ਬੀਮਾਰੀ ਕਰਕੇ ਜਲੰਧਰ ਦੇ ਬਾਕੀ ਹਿੱਸਿਆਂ ਵਿਚ ਵੀ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ ਕਿਉਂਕਿ ਲਗਾਤਾਰ ਹੋ ਰਹੀਆਂ ਪਸ਼ੂਆਂ ਦੀਆਂ ਮੌਤਾਂ ਦੀ ਗਿਣਤੀ ਵਧਦੀ ਜਾ ਰਹੀ ਹੈ .