ਪੰਜਾਬ ‘ਚ ਆਏ ਦਿਨ ਗੈਂਗਵਾਰ ਵੇਖਣ ਨੂੰ ਮਿਲ ਰਹੀ ਹੈ। ਇਸ ਦੌਰਾਨ ਗੈਂਗਵਾਰ ਦੀ ਤਾਜ਼ਾ ਘਟਨਾ ਲੁਧਿਆਣਾ ਦੇ ਜੋਗਿੰਦਰ ਨਗਰ ‘ਚ ਵਾਪਰੀ ਹੈ ਜਿਥੇ ਗੈਂਗਸਟਰ ਸੁੱਖਾ ਬਾੜੇਵਾਲੀਆ ਦਾ ਗੋਲੀਆਂ ਮਾਰ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਕ ਬੌਬੀ ਰੋਹਿਤ ਅਤੇ ਸੁੱਖਾ ਵਾਲੀਆ ਇੱਕ ਪੁਰਾਣੇ ਮਾਮਲੇ ਨੂੰ ਸੁਲਝਾਉਣ ਲਈ ਇਕੱਠੇ ਹੋਏ ਸਨ। ਪੁਲਿਸ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਇੱਕ ਦੂਜੇ ਦੇ ਨਾਲ ਬੈਠਣ ਦੌਰਾਨ ਫਿਰ ਝਗੜਾ ਹੋ ਗਿਆ ਅਤੇ ਇੱਕ ਦੂਜੇ ‘ਤੇ ਗੋਲੀਆਂ ਚਲਾ ਦਿੱਤੀਆਂ ਗਈਆਂ। ਇਸ ਦੌਰਾਨ ਗੈਂਗਸਟਰ ਸੁੱਖਾ ਬਾੜੇਵਾਲੀਆ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਜਦਕਿ ਉਸਦਾ ਸਾਥੀ ਰੋਹਿਤ ਗੋਲੀਬਾਰੀ ‘ਚ ਜ਼ਖਮੀ ਹੋ ਗਿਆ ਹੈ, ਜਿਸਨੂੰ ਨਿੱਜੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ।
ਹੈਬੋਵਾਲ ਇਲਾਕੇ ਵਿੱਚ ਗੈਂਗਸਟਰਾਂ ਵੱਲੋਂ ਸ਼ਰੇਆਮ ਗੋਲੀਆਂ ਚਲਾਈਆਂ ਗਈਆਂ। ਇਸ ਗੈਂਗਸਟਰ ‘ਤੇ ਨਾਜਾਇਜ਼ ਹਥਿਆਰਾਂ ਅਤੇ ਕੁੱਟਮਾਰ ਦੇ ਕਈ ਮਾਮਲੇ ਦਰਜ ਹਨ। ਸੁੱਖਾ ਲੁਧਿਆਣਾ ਪੁਲਿਸ ਤੋਂ ਵੀ ਕਈ ਮਾਮਲਿਆਂ ਵਿੱਚ ਭਗੌੜਾ ਰਹਿ ਚੁੱਕਾ ਹੈ। ਫਿਲਹਾਲ ਸੁੱਖਾ ਬਡੇਵਾਲੀਆ ਕੁਝ ਸਮਾਂ ਪਹਿਲਾਂ ਹੀ ਜ਼ਮਾਨਤ ‘ਤੇ ਜੇਲ੍ਹ ਤੋਂ ਬਾਹਰ ਆਇਆ ਸੀ। ਦੱਸਿਆ ਜਾ ਰਿਹਾ ਹੈ ਕਿ ਰਿੱਕੀ ਨਾਂ ਦੇ ਬਦਮਾਸ਼ ਨੇ ਬਡੇਵਾਲੀਆ ਨੂੰ ਗੋਲੀ ਮਾਰ ਦਿੱਤੀ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਅੱਜ ਜੋਗਿੰਦਰ ਨਗਰ ‘ਚ ਪੁਰਾਣੀ ਰੰਜਿਸ਼ ਕਾਰਨ ਉਸ ਦੇ ਰਿੱਕੀ ਨਾਮ ਦੇ ਨੌਜਵਾਨ ਨੇ ਉਸ ‘ਤੇ ਗੋਲੀਆਂ ਚਲਾ ਦਿੱਤੀਆਂ, ਜਿਸ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਹਮਲਾਵਰ ਤਿੰਨ ਸਨ ਜੋ ਗੋਲੀਆਂ ਚਲਾ ਕੇ ਮੌਕੇ ਤੋਂ ਫਰਾਰ ਹੋ ਗਏ। ਇਹ ਵੀ ਚਰਚਾ ਹੈ ਕਿ ਸੁੱਖਾ ਨੂੰ ਆਪਣੇ ਹੀ ਪਿਸਤੌਲ ਨਾਲ ਗੋਲੀ ਮਾਰੀ ਗਈ ਸੀ।