ਫਲਾਈਟ ‘ਚ 2 ਭਾਰਤੀ ਹੋਏ ਘੁਥੱਮ-ਘੁੱਥੀ, ਜ਼ਬਰਦਸਤ ਲੜਾਈ ਦੀ ਵੀਡੀਓ ਵਾਇਰਲ

ਮੁਸਾਫਰਾਂ ਵਿਚਾਲੇ ਬੱਸਾਂ ਵਿਚ ਸੀਟਾਂ ਨੂੰ ਲੈ ਕੇ ਹੁੰਦੀ ਹੱਥੋਪਾਈ ਦੇ ਮਾਮਲਿਆਂ ਤੋਂ ਬਾਅਦ ਹੁਣ ਅਜਿਹਾ ਮਾਹੌਲ ਹਵਾਈ ਜਹਾਜ਼ਾਂ ਵਿਚ ਵੀ ਵੇਖਣ ਨੂੰ ਮਿਲ ਲੱਗਾ ਹੈ।  ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਬਹੁਤ ਹੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਜਿਸ ਵਿਚ ਵੇਖਿਆ ਜਾ ਸਕਦਾ ਹੈ ਕਿ ਦੋ ਯਾਤਰੀ ਆਪਸ ਵਿਚ ਹੱਥੋ-ਪਾਈ ਕਰ ਰਹੇ ਹਨ।  ਬੈਂਕਾਕ ਤੋਂ ਕੋਲਕਾਤਾ ਜਾ ਰਹੀ ਫਲਾਈਟ (Fight on Bangkok-Kolkata Flight)  ‘ਚ ਭਾਰਤੀ ਯਾਤਰੀਆਂ ਵਿਚਾਲੇ ਝੜਪ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ।  ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਥਾਈ ਸਮਾਈਲ ਏਅਰਵੇਜ਼ (Thai Smile Airways) ਦੇ ਜਹਾਜ਼ ‘ਚ ਸਵਾਰ ਦੋ ਯਾਤਰੀਆਂ ਦੀ ਆਪਸ ‘ਚ ਬਹਿਸ ਹੋ ਜਾਂਦੀ ਹੈ ਅਤੇ ਇਸ ਨੂੰ ਦੇਖਦੇ ਹੀ ਹੰਗਾਮਾ ਸ਼ੁਰੂ ਹੋ ਜਾਂਦਾ ਹੈ, ਥੱਪੜ ਮਾਰਨ ਲੱਗ ਜਾਂਦੇ ਹਨ।  ਫਲਾਈਟ ਕਰੂ ਨੂੰ ਦਖਲ ਦੇਣਾ ਪਿਆ। ਜਹਾਜ਼ ਵਿਚ ਸਵਾਰ ਇਕ ਯਾਤਰੀ ਨੇ ਇਸ ਘਟਨਾ ਨੂੰ ਆਪਣੇ ਫੋਨ ਵਿਚ ਰਿਕਾਰਡ ਕਰ ਲਿਆ ਅਤੇ ਸੋਸ਼ਲ ਮੀਡੀਆ ‘ਤੇ ਅਪਲੋਡ ਕਰ ਦਿੱਤਾ।

https://twitter.com/YadavMu91727055/status/1608085333354102786?s=20&t=v4FbxgzCj415YriejITk1w

ਜਹਾਜ਼ ਵਿਚ ਸਵਾਰ ਯਾਤਰੀ (Two Indians fight in Flight) ਦੀ ਸੋਸ਼ਲ ਮੀਡੀਆ ਪੋਸਟ ਦੇ ਅਨੁਸਾਰ, ਇਹ ਘਟਨਾ 26 ਦਸੰਬਰ ਨੂੰ ਵਾਪਰੀ ਜਦੋਂ ਜਹਾਜ਼ ਰਨਵੇਅ ਤੋਂ ਉਡਾਣ ਭਰਨ ਹੀ ਵਾਲਾ ਸੀ। ਇਹ ਵਿਅਕਤੀ ਆਪਣੀ ਮਾਂ ਨਾਲ ਕੋਲਕਾਤਾ ਜਾ ਰਿਹਾ ਸੀ। ਉਸ ਨੇ ਲਿਖਿਆ ਕਿ ਉਹ ਆਪਣੀ ਮਾਂ ਨੂੰ ਲੈ ਕੇ ਚਿੰਤਤ ਸੀ, ਜੋ ਉਸ ਸੀਟ ਦੇ ਕੋਲ ਬੈਠੀ ਸੀ ਜਿੱਥੇ ਝੜਪ ਹੋ ਰਹੀ ਸੀ। ਬਾਅਦ ਵਿੱਚ, ਹੋਰ ਯਾਤਰੀਆਂ ਅਤੇ ਏਅਰ ਹੋਸਟੈਸ ਨੇ ਝੜਪ ਵਿੱਚ ਸ਼ਾਮਲ ਲੋਕਾਂ ਨੂੰ ਸ਼ਾਂਤ ਕੀਤਾ। ਜਹਾਜ਼ ਮੰਗਲਵਾਰ ਤੜਕੇ ਕੋਲਕਾਤਾ ਪਹੁੰਚਿਆ ਪਰ ਇਹ ਪਤਾ ਨਹੀਂ ਲੱਗ ਸਕਿਆ ਕਿ ਕੋਲਕਾਤਾ ਦੇ ਹਵਾਈ ਅੱਡੇ ਦੇ ਅਧਿਕਾਰੀਆਂ ਨੂੰ ਲੈਂਡਿੰਗ ਤੋਂ ਬਾਅਦ ਝੜਪ ਵਿੱਚ ਸ਼ਾਮਲ ਯਾਤਰੀਆਂ ਦੇ ਦੁਰਵਿਵਹਾਰ ਬਾਰੇ ਸੂਚਿਤ ਕੀਤਾ ਗਿਆ ਸੀ ਜਾਂ ਨਹੀਂ।


ਵੀਡੀਓ ਕਲਿੱਪ ਵਿੱਚ ਦੋ ਯਾਤਰੀਆਂ ਨੂੰ ਬਹਿਸ ਕਰਦੇ ਦੇਖਿਆ ਜਾ ਸਕਦਾ ਹੈ। ਉਨ੍ਹਾਂ ਵਿੱਚੋਂ ਇੱਕ ਕਹਿ ਰਿਹਾ ਹੈ… ‘ਸ਼ਾਂਤੀ ਨਾਲ ਬੈਠੋ’। ਦੂਜਾ ਕਹਿੰਦਾ ਹੈ… ‘ਆਪਣਾ ਹੱਥ ਹੇਠਾਂ ਰੱਖੋ’। ਫਿਰ ਕੁਝ ਹੀ ਸਕਿੰਟਾਂ ਵਿੱਚ ਜ਼ੁਬਾਨੀ ਝਗੜਾ ਸਰੀਰਕ ਝੜਪ ਵਿੱਚ ਬਦਲ ਜਾਂਦਾ ਹੈ ਅਤੇ ਥੱਪੜ ਮਾਰਨੇ ਸ਼ੁਰੂ ਹੋ ਜਾਂਦੇ ਹਨ। ਦੱਸ ਦਈਏ ਕਿ ਪਿਛਲੇ ਹਫਤੇ ਇਸਤਾਂਬੁਲ ਤੋਂ ਦਿੱਲੀ ਜਾ ਰਹੀ ਇੰਡੀਗੋ ਦੀ ਫਲਾਈਟ ‘ਚ ਯਾਤਰੀ ਅਤੇ ਏਅਰ ਹੋਸਟੈੱਸ ਵਿਚਾਲੇ ਹੋਈ ਬਹਿਸ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਸਾਹਮਣੇ ਆਇਆ ਸੀ। ਜਹਾਜ਼ ਵਿੱਚ ਭੋਜਨ ਦੀ ਚੋਣ ਨੂੰ ਲੈ ਕੇ ਇਹ ਗਰਮਾ-ਗਰਮ ਬਹਿਸ 16 ਦਸੰਬਰ ਨੂੰ ਹੋਈ ਸੀ। ਯਾਤਰੀ ਨੂੰ ਏਅਰ ਹੋਸਟੈੱਸ ਨਾਲ ਮਾੜੇ ਲਹਿਜੇ ‘ਚ ਗੱਲ ਕਰਦੇ ਦੇਖਿਆ ਗਿਆ। ਉਹ ਕੈਬਿਨ ਕਰੂ ਨੂੰ ਆਪਣਾ ਨੌਕਰ ਕਹਿ ਰਿਹਾ ਸੀ। ਵੀਡੀਓ ‘ਚ ਏਅਰ ਹੋਸਟੈੱਸ ਆਪਣੇ ਵਿਵਹਾਰ ਤੋਂ ਸਖਤੀ ਨਾਲ ਇਨਕਾਰ ਕਰਦੀ ਨਜ਼ਰ ਆ ਰਹੀ ਸੀ।

LEAVE A REPLY

Please enter your comment!
Please enter your name here

Share post:

Popular

More like this
Related

ਸਕੂਲ ਆਫ਼ ਐਮੀਨੈਂਸ ਦੇ ਉਦਘਾਟਨ ਮਗਰੋਂ ਭਖੀ ਸਿਆਸਤ, ‘ਆਪ’ ਵਿਧਾਇਕ ਨੇ ਆਪਣੀ ਹੀ ਸਰਕਾਰ ‘ਤੇ ਚੁੱਕੇ ਸਵਾਲ

ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਪੰਜਾਬ ‘ਚ...

“ਅੱਜ ਦਾ ਭਾਰਤ ਦੁਨੀਆ ਦਾ ਵਿਸ਼ਵ ਮਿੱਤਰ ਹੈ, ਕੁਝ ਲੋਕ ਵੰਡ ‘ਚ ਰੁੱਝੇ ਹੋਏ ਹਨ”: PM ਮੋਦੀ ਦਾ ਵਿਰੋਧੀ ਗਠਜੋੜ ‘ਤੇ ਹਮਲਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੀਨਾ ਰਿਫਾਇਨਰੀ ਵਿਖੇ ਪੈਟਰੋਕੈਮੀਕਲ...

ਭੋਪਾਲ ਵਿੱਚ ਕੀਤੀ ਜਾਵੇਗੀ ‘INDIA’ ਗਠਜੋੜ ਦੀ ਪਹਿਲੀ ਸਾਂਝੀ ਰੈਲੀ

ਕਈ ਮੀਟਿੰਗਾਂ ਤੋਂ ਬਾਅਦ, ਭਾਰਤ ਗਠਜੋੜ ਨੇ ਆਖਰਕਾਰ ਮੱਧ...