ਬਾਲੀਵੁੱਡ ਫਿਲਮ ਯਾਰੀਆਂ-2 ਨੇ ਪੰਜਾਬ ਵਿੱਚ ਵਿਵਾਦ ਛੇੜ ਦਿੱਤਾ ਹੈ। ਫਿਲਮ ਦੇ ਅਭਿਨੇਤਾ ਨਿਜਾਨ ਜਾਫਰੀ, ਨਿਰਦੇਸ਼ਕ ਰਾਧਿਕਾ ਰਾਓ, ਵਿਨੈ ਸਪਰੂ ਅਤੇ ਨਿਰਮਾਤਾ ਟੀ-ਸੀਰੀਜ਼ ਕੰਪਨੀ ਦੇ ਮਾਲਕ ਭੂਸ਼ਣ ਕੁਮਾਰ ਲਈ ਮੁਸ਼ਕਲਾਂ ਖੜ੍ਹੀਆਂ ਹੋ ਗਈਆਂ ਹਨ। ਸਿੱਖਾਂ ਦੀ ਮੁੱਖ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਫਿਲਮ ‘ਚ ਸਿਰੀ ਸਾਹਿਬ (ਕਿਰਪਾਨ) ਦਿਖਾਉਣ ‘ਤੇ ਸਖ਼ਤ ਇਤਰਾਜ਼ ਦਰਜ ਕਰਦੇ ਹੋਏ ਨੋਟਿਸ ਜਾਰੀ ਕੀਤਾ ਹੈ। ਇਸਦੇ ਨਾਲ ਹੀ ਹੁਣ ਜਲੰਧਰ ਜ਼ਿਲ੍ਹੇ ਵਿੱਚ ਸਿੱਖ ਤਾਲਮੇਲ ਕਮੇਟੀ ਦੇ ਮੈਂਬਰਾਂ ਨੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਦੋਸ਼ ਲਾਉਂਦਿਆਂ ਅਦਾਕਾਰ, ਨਿਰਦੇਸ਼ਕ ਅਤੇ ਨਿਰਮਾਤਾ ਖ਼ਿਲਾਫ਼ ਥਾਣਾ ਡਵੀਜ਼ਨ ਨੰਬਰ 4 ਵਿੱਚ 295-ਏ ਤਹਿਤ ਕੇਸ ਦਰਜ ਕੀਤਾ ਹੈ। ਸਿੱਖ ਤਾਲਮੇਲ ਕਮੇਟੀ ਦੀ ਤਰਫੋਂ ਐਫ.ਆਈ.ਆਰ.ਵਿਦੇਸ਼ੀ ਆਟੋ ਸਪੇਅਰ ਪਾਰਟਸ ਦੇ ਮਾਲਕ ਅਲੀ ਪੁਲੀ ਮੁਹੱਲਾ ਦੇ ਰਹਿਣ ਵਾਲੇ ਹਰਪ੍ਰੀਤ ਸਿੰਘ ਨੀਟੂ ਵੱਲੋਂ ਕਰਵਾਈ ਗਈ ਹੈ।
ਹਰਪ੍ਰੀਤ ਸਿੰਘ ਨੇ ਆਪਣੀ ਸ਼ਿਕਾਇਤ ਵਿੱਚ ਕਿਹਾ ਹੈ ਕਿ ਯਾਰੀਆਂ-2 ਦੇ ਗੀਤ ਵਿੱਚ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਜਾਣਬੁੱਝ ਕੇ ਸ੍ਰੀ ਸਾਹਿਬ ਪਾ ਕੇ ਫਿਲਮਾਇਆ ਗਿਆ ਹੈ। ਇਸ ਨਾਲ ਜਿੱਥੇ ਸਿੱਖ ਚਿੰਨ੍ਹਾਂ ਦਾ ਅਪਮਾਨ ਹੋਇਆ ਹੈ, ਉੱਥੇ ਹੀ ਇਸ ਨਾਲ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਵੀ ਠੇਸ ਪੁੱਜੀ ਹੈ। ਹਰਪ੍ਰੀਤ ਸਿੰਘ ਨੀਟੂ ਨੇ ਆਪਣੀ ਸ਼ਿਕਾਇਤ ਵਿੱਚ ਕਿਹਾ ਹੈ ਕਿ ਗੁਰੂ ਸਾਹਿਬ ਵੱਲੋਂ ਸਿੱਖਾਂ ਨੂੰ ਦਿੱਤੇ 5 ਕਕਾਰ ਪਹਿਨਣ ਲਈ ਵਿਅਕਤੀ ਦਾ ਅੰਮ੍ਰਿਤਧਾਰੀ ਸਿੱਖ ਹੋਣਾ ਜ਼ਰੂਰੀ ਹੈ ਪਰ ਫਿਲਮ ਵਿੱਚ ਕਲੀਨ ਸ਼ੇਵ ਹੀਰੋ (ਨਿਜ਼ਾਨ ਜਾਫਰੀ) ਸਿਖਾਂ ਦੇ 5 ਕਕਾਰਾਂ ਵਿੱਚੋਂ ਇੱਕ ਸਿਰੀ ਸਾਹਿਬ (ਕਿਰਪਾਨ) ਪਹਿਨ ਕੇ ਗੀਤ ਗਾ ਰਿਹਾ ਹੈ। ਇਸ ਗੀਤ ਵਿੱਚ ਫਿਲਮ ਦੇ ਨਿਰਦੇਸ਼ਕ, ਅਦਾਕਾਰ ਅਤੇ ਨਿਰਮਾਤਾ ਨੇ ਕਕਾਰ ਦੂ ਬੇਅਦਬੀ ਕੀਤੀ ਹੈ ਅਤੇ ਸਿੱਖ ਮਰਿਆਦਾ ਦਾ ਵੀ ਘਾਣ ਕੀਤਾ ਗਿਆ ਹੈ।