ਇਨਕਮ ਟੈਕਸ ਵਿਭਾਗ ਦੀ ਬੀਬੀਸੀ ਦਫ਼ਤਰਾਂ ਵਿੱਚ ‘ਆਮਦਨ ਕਰ ਵਿਭਾਗ ’ਤੇ ਪਈ ਰੇਡ ਵੀਰਵਾਰ ਯਾਨੀ 16 ਫਰਵਰੀ ਨੂੰ ਤੀਜੇ ਦਿਨ ਕਰੀਬ ਸਵੇਰੇ 11.30 ਵਜੇ ਖ਼ਤਮ ਹੋਈ। ਇਹ ਸਰਵੇਖਣ ਹੁਣ ਅਧਿਕਾਰੀਆਂ ਨੇ ਖਤਮ ਕਦ ਦਿੱਤਾ ਹੈ ਅਤੇ ਆਮਦਨ ਕਰ ਵਿਭਾਗ ਦੀ ਟੀਮ ਦਿੱਲੀ-ਮੁੰਬਈ ਦੇ ਦਫਤਰਾਂ ਤੋਂ ਰਵਾਨਾ ਹੋ ਗਈ ਹੈ।
ਦਸਣਯੋਗ ਹੈ ਕਿ ਆਈ.ਟੀ. ਵਿਭਾਗ ਵਲੋਂ ਕਥਿਤ ਟੈਕਸ ਚੋਰੀ ਦੀ ਜਾਂਚ ਦੇ ਹਿੱਸੇ ਵਜੋਂ ਮੰਗਲਵਾਰ ਨੂੰ ਸਵੇਰੇ 11.30 ਵਜੇ ਦਿੱਲੀ ਅਤੇ ਮੁੰਬਈ ਵਿੱਚ ਬੀਬੀਸੀ ਦੇ ਦਫ਼ਤਰਾਂ ਵਿੱਚ ਸਰਵੇਖਣ ਦੀ ਕਾਰਵਾਈ ਸ਼ੁਰੂ ਕੀਤੇ ਨੂੰ 55 ਘੰਟਿਆਂ ਤੋਂ ਵੱਧ ਦਾ ਸਮਾਂ ਹੋ ਗਿਆ ਹੈ।
ਜ਼ਿਕਰ ਕਰ ਦਈਏ ਕਿ ਟੈਕਸ ਚੋਰੀ ਦੀ ਜਾਂਚ ਨੂੰ ਲੈਕੇ ਇਨਕਮ ਟੈਕਸ ਵਿਭਾਗ ਨੇ ਵੱਡੀ ਕਾਰਵਾਈ ਕਰਦਿਆਂ ਦਿੱਲੀ ਅਤੇ ਮੁੰਬਈ ਵਿੱਚ ਬੀਬੀਸੀ (BBC) ਦਫ਼ਤਰਾਂ ਵਿੱਚ ਇੱਕ ‘ਸਰਵੇ ਆਪ੍ਰੇਸ਼ਨ’ ਕੀਤਾ ਗਿਆ ਸੀ। ਅਧਿਕਾਰੀਆਂ ਨੇ ਕਿਹਾ ਸੀ ਕਿ ਵਿਭਾਗ, ਕੰਪਨੀ ਦੇ ਕਾਰੋਬਾਰੀ ਸੰਚਾਲਨ ਅਤੇ ਇਸ ਦੀ ਭਾਰਤੀ ਇਕਾਈ ਨਾਲ ਸਬੰਧਤ ਦਸਤਾਵੇਜ਼ਾਂ ਦੀ ਜਾਂਚ ਕਰ ਰਿਹਾ ਹੈ। ਸੂਤਰਾਂ ਨੇ ਦੱਸਿਆ ਕਿ ਜਾਂਚ ਦੌਰਾਨ ਬੀਬੀਸੀ ਦਫ਼ਤਰ ਵਿੱਚ ਮੌਜੂਦ ਸਾਰੇ ਮੁਲਾਜ਼ਮਾਂ ਦੇ ਮੋਬਾਈਲ ਫ਼ੋਨ ਜ਼ਬਤ ਕਰ ਲਏ ਗਏ ਸੀ ਅਤੇ ਲਵਾਤਾਰ ਪੁੱਛਗਿਛ ਵੀ ਕੀਤੀ ਜਾ ਰਹੀ ਸੀ। ਇਥੋਂ ਤੱਕ ਕਿ ਲੇਖਾ ਦਫ਼ਤਰ ਵਿੱਚ ਰੱਖੇ ਕੰਪਿਊਟਰ ਦੇ ਡੇਟਾ ਦੀ ਜਾਂਚ ਅਧਿਕਾਰੀਆਂ ਵਲੋਂ ਕੀਤੀ ਗਈ ਸੀ। ਦੱਸ ਦਈਏ ਕਿ ਬੀਬੀਸੀ ਦੁਆਰਾ 2002 ਦੇ ਗੁਜਰਾਤ ਦੰਗਿਆਂ ਬਾਰੇ ਡਾਕੂਮੈਂਟਰੀ ਪ੍ਰਸਾਰਿਤ ਕੀਤੇ ਜਾਣ ਤੋਂ ਹਫ਼ਤੇ ਬਾਅਦ ਇਹ ਕਾਰਵਾਈ ਹੋਈ ਹੈ।