ਭਾਜਪਾ ਆਗੂ ਨੂੰ ਮਿਲੀ ਜਾਨੋ ਮਾਰਨ ਦੀ ਧਮਕੀ, ਕਿਹਾ-ਸਿੱਖ ਪਾਰਟੀ ਵਿੱਚ ਮੌਜਾ ਮਾਣਕੇ ਹੁਣ…

ਸਿਆਸੀ ਨੇਤਾਵਾਂ ਨੂੰ ਜਾਨੋ ਮਾਰਨ ਦੀ ਧਮਕੀ ਦਾ ਸਿਲਸਿਲਾ ਲਗਾਤਾਰ ਜਾਰੀ ਹੈ।  ਤਾਜ਼ਾ ਮਾਮਲਾ ਬਠਿੰਡਾ ਤੋਂ ਸਾਹਮਣੇ ਆਇਆ ਹੈ ਜਿਥੇ ਸਾਬਕਾ ਵਿਧਾਇਕ ਅਤੇ ਬੀਜੇਪੀ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਸਰੂਪ ਚੰਦ ਸਿੰਗਲਾ ਨੂੰ ਫ਼ੋਨ ਉੱਤੇ ਜਾਨੋ ਮਾਰਨ ਦੀ ਮਿਲੀ ਧਮਕੀ ਹੈ। ਇਸ ਦੀ ਜਾਣਕਾਰੀ ਸਰੂਪ ਚੰਦ ਸਿੰਗਲਾ ਨੇ ਪ੍ਰੈੱਸ ਕਾਨਫਰੰਸ ਕਰ ਕੇ ਦਿੱਤੀ ਹੈ। ਮੀਡੀਆ ਨਾਲ ਗੱਲਬਾਤ ਕਰਦੇ ਸਰੂਪ ਚੰਦ ਸਿੰਗਲਾ ਨੇ ਕਿਹਾ ਕਿ, ਮੈਨੂੰ ਕਿਸੇ ਵਿਅਕਤੀ ਵੱਲੋਂ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਜਿਸਦੇ ਚੱਲਦੇ ਬੀਤੇ ਦਿਨ ਉਹਨਾਂ ਨੂੰ whatsapp call ਰਾਹੀਂ ਫੋਨ ਕਾਲ ਆਇਆ। ਇਸ ਫੋਨ ਕਾਲ ਦੀ ਧਮਕੀ ਵਿਚ ਕਿਹਾ ਗਿਆ ਕਿ, ਸਿੱਖ ਪਾਰਟੀ ਵਿੱਚ ਮੌਜਾ ਮਾਣ, ਹੁਣ ਹਿੰਦੂ ਬਣਨ ਨੂੰ ਫਿਰਦਾ ਹੈ।

ਫੋਨ ਕਰਨ ਵਾਲੇ ਨੇ ਸਰੂਪ ਚੰਦ ਸਿੰਗਲਾ ਨੂੰ ਕਿਹਾ ਕਿ ਉਨ੍ਹਾਂ ਨੇ 22 ਜਨਵਰੀ ਨੂੰ ਅੰਮ੍ਰਿਤਸਰ ਜਾਣਾ ਹੈ, ਇਸ ਲਈ ਪੂਰੀ ਤਿਆਰੀ ਨਾਲ ਜਾਓ। ਦੋਸ਼ੀ ਕਾਲਰ ਕੋਲ ਸਿੰਗਲਾ ਦੀ ਗੱਡੀ ਦਾ ਨੰਬਰ ਅਤੇ ਹੋਰ ਜ਼ਰੂਰੀ ਜਾਣਕਾਰੀ ਪਹਿਲਾਂ ਹੀ ਮੌਜੂਦ ਹੈ। ਉਸ ਨੇ ਸਿੰਗਲਾ ਨੂੰ ਧਮਕੀ ਦਿੱਤੀ ਕਿ ਉਹ ਆਪਣੇ ਬਾਡੀਗਾਰਡ, ਗੰਨਮੈਨ ਅਤੇ ਡਰਾਈਵਰ ਨਾਲ ਆਪਣੀ ਚਿੱਟੇ ਰੰਗ ਦੀ ਇਨੋਵਾ ਕ੍ਰੇਸਟਾ ਗੱਡੀ ਵਿਚ ਅੰਮ੍ਰਿਤਸਰ ਜਾਣ। ਆਪਣੇ ਪਰਿਵਾਰ ਨੂੰ ਵੀ ਮਿਲੋ।

ਫੋਨ ਕਰਨ ਵਾਲਾ ਵਿਅਕਤੀ ਨੇ ਸਰੂਪ ਸਿੰਗਲਾ ਨੂੰ ਧਮਕੀਆਂ ਦਿੰਦੇ ਹੋਏ ਕਿਹਾ, ਉਸ ਨੇ  ਕਰੀਬ 20-25 ਦਿਨ ਪਹਿਲਾਂ ਵੀ ਉਨ੍ਹਾਂ ਨੂੰ ਸਤਿਕਾਰ ਨਾਲ ਸਮਝਾਇਆ ਸੀ। ਇਸ ਦੇ ਬਾਵਜੂਦ ਸਿੰਗਲਾ 14-15 ਜਨਵਰੀ ਨੂੰ ਤਾਕਤ ਦੇ ਪ੍ਰਦਰਸ਼ਨ ਵਿੱਚ ਸ਼ਾਮਲ ਹੋ ਗਏ। ਅੰਮ੍ਰਿਤਸਰ ਵਿੱਚ ਮਾਰੇ ਗਏ ਹਿੰਦੂ ਆਗੂ ਸੂਰੀ ਦੀ ਉਦਾਹਰਣ ਦਿੰਦੇ ਹੋਏ ਫੋਨ ਕਰਨ ਵਾਲੇ ਨੇ ਕਿਹਾ, ਉਹ ਵੀ ਹਿੰਦੂਆਂ ਦੇ ਨਾਂ ’ਤੇ ਬਹੁਤ ਵਾਹ-ਵਾਹ ਖੱਟਦਾ ਸੀ, ਪਰ ਪਤਾ ਨਹੀਂ ਸਾਡੇ ਸ਼ੇਰ ਭਰਾਵਾਂ ਨੇ ਉਸ ਨਾਲ ਕੀ ਕੀਤਾ। ਫੋਨ ਕਰਨ ਵਾਲੇ ਦੀ ਧਮਕੀ ‘ਤੇ ਸਰੂਪ ਸਿੰਗਲਾ ਨੇ ਫੋਨ ਧਮਕੀ ਦੇਣ ਵਾਲਿਆਂ ਨੂੰ ਕਿਹਾ ਕਿ ਉਹ ਕੋਈ ਗਲਤ ਕੰਮ ਨਹੀਂ ਕਰਦਾ। ਇੱਕ ਪਾਰਟੀ ਲਈ ਕੰਮ ਕਰਦੇ ਹਾਂ, ਸਾਰੇ ਹਿੰਦੂ ਅਤੇ ਸਿੱਖ ਕਰ ਰਹੇ ਹਨ। ਫੋਨ ਕਰਨ ਵਾਲੇ ਨੇ ਕਿਹਾ ਕਿ ਉਹ ਕੁਝ ਗਲਤ ਕਰਦਾ ਹੈ ਜਾਂ ਨਹੀਂ, ਪਰ ਅਸੀਂ ਬਹੁਤ ਗ਼ਲਤ ਕੰਮ ਕਰਦੇ ਹਾਂ।

LEAVE A REPLY

Please enter your comment!
Please enter your name here

Share post:

Popular

More like this
Related

ਸਕੂਲ ਆਫ਼ ਐਮੀਨੈਂਸ ਦੇ ਉਦਘਾਟਨ ਮਗਰੋਂ ਭਖੀ ਸਿਆਸਤ, ‘ਆਪ’ ਵਿਧਾਇਕ ਨੇ ਆਪਣੀ ਹੀ ਸਰਕਾਰ ‘ਤੇ ਚੁੱਕੇ ਸਵਾਲ

ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਪੰਜਾਬ ‘ਚ...

“ਅੱਜ ਦਾ ਭਾਰਤ ਦੁਨੀਆ ਦਾ ਵਿਸ਼ਵ ਮਿੱਤਰ ਹੈ, ਕੁਝ ਲੋਕ ਵੰਡ ‘ਚ ਰੁੱਝੇ ਹੋਏ ਹਨ”: PM ਮੋਦੀ ਦਾ ਵਿਰੋਧੀ ਗਠਜੋੜ ‘ਤੇ ਹਮਲਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੀਨਾ ਰਿਫਾਇਨਰੀ ਵਿਖੇ ਪੈਟਰੋਕੈਮੀਕਲ...

ਭੋਪਾਲ ਵਿੱਚ ਕੀਤੀ ਜਾਵੇਗੀ ‘INDIA’ ਗਠਜੋੜ ਦੀ ਪਹਿਲੀ ਸਾਂਝੀ ਰੈਲੀ

ਕਈ ਮੀਟਿੰਗਾਂ ਤੋਂ ਬਾਅਦ, ਭਾਰਤ ਗਠਜੋੜ ਨੇ ਆਖਰਕਾਰ ਮੱਧ...