ਡੇਰਾ ਸਿਰਸਾ ਮੁਖੀ ਰਾਮ ਰਹੀਮ ਵੱਲੋਂ ਬਠਿੰਡਾ ਵਿਖੇ ਡੇਰਾ ਰਾਜਗੜ੍ਹ ਸਲਾਬਤਪੁਰਾ ‘ਚ ਵਰਚੂਅਲ ਸਤਸੰਗ ਕੀਤਾ ਗਿਆ ਅਤੇ ਇਸ ਭੰਡਾਰੇ ਮੌਕੇ ਸੰਗਤ ਦਾ ਹੜ੍ਹ ਵੇਖਣ ਨੂੰ ਮਿਲਿਆ। ਜਾਣਕਾਰੀ ਮੁਤਾਬਕ 50 ਲੱਖ ਤੋਂ ਜ਼ਿਆਦਾ ਗਿਣਤੀ ’ਚ ਸੰਗਤ ਨੇ ਇਸ ਸਤਿਸੰਗ ’ਚ ਸ਼ਿਰਕਤ ਕੀਤੀ। ਪ੍ਰਬੰਧਕਾਂ ਵੱਲੋਂ ਸਮਾਗਮ ਮੌਕੇ ਪਹੁੰਚੀ ਸੰਗਤ ਲਈ ਭਾਵੇਂ ਵੱਡੇ ਪੱਧਰ ’ਤੇ ਪ੍ਰਬੰਧ ਕੀਤੇ ਗਏ ਸਨ ਪਰ ਸੰਗਤ ਦੇ ਉਤਸ਼ਾਹ ਅੱਗੇ ਸਾਰੇ ਪ੍ਰਬੰਧ ਛੋਟੇ ਪੈ ਗਏ।
ਸੰਗਤ ਦੇ ਬੈਠਣ ਲਈ ਲਗਭਗ 100 ਏਕੜ ’ਚ 8 ਪੰਡਾਲ ਬਣਾਏ ਗਏ ਸਨ ਪਰ ਸੰਗਤ ਏਨੀ ਵੱਡੀ ਗਿਣਤੀ ’ਚ ਪਹੁੰਚੀ ਕਿ ਸਾਰੇ ਪੰਡਾਲ ਫੁਲ ਹੋ ਗਏ। ਸੜਕਾਂ ’ਤੇ 12 ਕਿਲੋਮੀਟਰ ਤਕ ਜਾਮ ਲੱਗ ਗਏ, ਜਿਸ ਕਾਰਨ ਸੰਗਤ ਨੂੰ 5 ਕਿਲੋਮੀਟਰ ਤਕ ਪੈਦਲ ਚੱਲ ਕੇ ਸਤਿਸੰਗ ਪੰਡਾਲਾਂ ਤਕ ਪਹੁੰਚਣਾ ਪਿਆ। ਸੰਗਤ ਨੂੰ ਸੜਕਾਂ ’ਤੇ ਖੜ੍ਹੇ ਕੇ ਜਾਂ ਫਿਰ ਆਪਣੇ-ਆਪਣੇ ਵਾਹਨਾਂ ’ਚ ਬੈਠ ਕੇ ਹੀ ਭੰਡਾਰਾ ਸੁਣਨਾ ਪਿਆ। ਇਸ ਮੌਕੇ ਗੁਰਮੀਤ ਰਾਮ ਰਹੀਮ ਸਿੰਘ ਇੰਸਾਂ ਨੇ ਬਰਨਾਵਾ (ਯੂ. ਪੀ.) ਆਸ਼ਰਮ ’ਚੋਂ ਆਨਲਾਈਨ ਸੰਗਤਾਂ ਦੇ ਰੂਬਰੂ ਹੋਏ।
ਦਸ ਦਈਏ ਕਿ ਡੇਰਾ ਮੁਖੀ ਰਾਮ ਰਹੀਮ ਨੂੰ ਪੈਰੋਲ ਮਿਲਣ ‘ਤੇ ਰਾਜਨੀਤਕ ਅਤੇ ਧਾਰਮਿਕ ਆਗੂਆਂ ਵਲੋਂ ਵਿਰੋਧ ਕੀਤਾ ਜਾ ਰਿਹਾ ਹੈ। ਇਥੋਂ ਤੱਕ ਕਿ, ਨੇ ਤਾਂ ਰਾਮ ਰਹੀਮ ਦੀ ਪੈਰੋਲ ਵਿਰੁੱਧ ਹਾਈਕੋਰਟ ‘ਚ ਜਾਣ ਦਾ ਵੀ ਫੈਸਲਾ ਕਰ ਲਿਆ ਹੈ ਪਰ ਲੋਕਾਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਰਾਮ ਰਹੀਮ ਦੇ ਸਮਰਥਕਾਂ ‘ਚ ਕੋਈ ਘਾਟਾ ਵੇਖਣ ਨੂੰ ਨਹੀਂ ਮਿ ਲਿਆ। ਸੰਗਤ ਵਲੋਂ ਵੱਡੀ ਗਿਣਤੀ ‘ਚ ਬੀਤੇ ਕੱਲ੍ਹ ਰਾਮ ਰਹੀਮ ਦੇ ਬਠਿੰਡਾ ਵਿਖੇ ਹੋਏ ਭੰਡਾਰੇ ‘ਚ ਹੁੰਮ-ਹੁਮਾ ਕੇ ਪਹੁੰਚਿਆ ਗਿਆ ਹੈ।