ਭਗੌੜਾ ਐਲਾਨ ਕਰ ਦਿੱਤੇ ਗਏ ਅੰਮ੍ਰਿਤਪਾਲ ਸਿੰਘ ਦੀਆਂ ਮੁਸ਼ਕਿਲਾਂ ਲਗਾਤਾਰ ਵੱਧਦੀਆਂ ਜਾ ਰਹੀਆਂ ਹਨ। ਦਰਅਸਲ, ਅੰਮ੍ਰਿਤਸਰ ਪੁਲਿਸ ਨੇ ਵੱਡੀ ਕਾਰਵਾਈ ਕਰਦੇ ਹੋਏ ਅੰਮ੍ਰਿਤਪਾਲ ਸਿੰਘ ਦੇ ਖਿਲਾਫ਼ ਇਕ ‘ਵਾਟਿੰਡ’ ਪੋਸਟਰ ਜਾਰੀ ਕਰ ਦਿੱਤਾ ਹੈ। ਇਸ ਪੋਸਟਰ ਵਿਚ ਅੰਮ੍ਰਿਤਪਾਲ ਸਿੰਘ ਦੀ ਫੋਟੋ ਲਗਾਈ ਗਈ ਹੈ। ਜਾਰੀ ਕੀਤੇ ਗਏ ਪੋਸਟਰ ਵਿੱਚ ਅੰਮ੍ਰਿਤਪਾਲ ਦੀ ਸਾਰੀ ਡਿਟੇਲ ਦੱਸੀ ਗਈ ਹੈ, ਅੰਮ੍ਰਿਤਪਾਲ ਦੇ ਪਿਤਾ ਦਾ ਨਾਮ, ਉਸ ਦੇ ਘਰ ਦਾ ਪਤਾ ਪੋਸਟਰ ‘ਚ ਸਭ ਕੁਝ ਲਿਖਿਆ ਗਿਆ ਹੈ।
ਪੁਲਿਸ ਨੇ ਪੋਸਟਰ ‘ਚ ਕੁਝ ਮੋਬਾਈਲ ਨੰਬਰ ਜਾਰੀ ਵੀ ਕੀਤੇ ਨੇ ਅਤੇ ਲੋਕਾਂ ਤੋਂ ਅਪੀਲ ਕੀਤੀ ਗਈ ਹੈ ਜੇਕਰ ਕਿਸੇ ਨੂੰ ਅੰਮ੍ਰਿਤਪਾਲ ਸਿੰਘ ਲੱਭੇ ਤਾਂ ਉਹ ਪੁਲਿਸ ਨੂੰ ਜਾਣਕਾਰੀ ਦੇਵੇ। ਇਹ ਪੋਸਟਰ ਪੁਲਿਸ ਵੱਲੋਂ ਪੂਰੇ ਭਾਰਤ ‘ਚ ਸਰਕੂਲੇਟ ਕੀਤਾ ਗਿਆ ਹੈ।
ਇਥੇ ਇਹ ਵੀ ਦਸਣਾ ਬਣਦਾ ਹੈ ਕਿ ‘ਵਾਟਿੰਡ’ ਪੋਸਟਰ ਜਾਰੀ ਹੋਣ ਤੋਂ ਪਹਿਲਾਂ ਅੰਮ੍ਰਿਤਪਾਲ ਸਿੰਘ ਦੇ ਖਿਲਾਫ਼ ਐਨ.ਐਸ.ਏ. ਧਾਰਾ, ਗੈਰ-ਜ਼ਮਾਨਤੀ ਵਾਰੰਟ ਅਤੇ ਲੂਕਆਊਟ-ਸਰਕੂਲਰ ਜਾਰੀ ਕੀਤਾ ਗਿਆ ਸੀ।