ਐਤਵਾਰ 28 ਮਈ ਨੂੰ ਦਿੱਲੀ ਦੇ ਜੰਤਰ-ਮੰਤਰ ਵਿਖੇ ਧਰਨਾ ਦੇ ਰਹੇ ਭਲਵਾਨਾਂ ਦੀ ਦਿੱਲੀ ਪੁਲਿਸ ਨਾਲ ਝੜਪ ਹੋ ਗਈ ਸੀ ਅਤੇ ਪ੍ਰਦਰਸ਼ਨਕਾਰੀ ਪਹਿਲਵਾਨਾਂ ਨੂੰ ਪੁਲਿਸ ਨੇ ਹਿਰਾਸਤ ‘ਚ ਲੈ ਲਿਆ ਸੀ ਹੁਣ ਪੁਲਿਸ ਹਿਰਾਸਤ ਵਿਚੋਂ ਰਿਹਾਅ ਹੋਣ ਤੋਂ ਬਾਅਦ ਪਹਿਲਵਾਨਾਂ ਨੇ ਨਵੀਂ ਰਣਨੀਤੀ ਬਣਾ ਲਈ ਹੈ। ਭਾਰਤੀ ਕੁਸ਼ਤੀ ਮਹਾਸੰਘ ਦੇ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ‘ਤੇ ਕਾਰਵਾਈ ਕਰਨ ਦੀ ਬਜਾਏ ਪਹਿਲਵਾਨਾਂ ‘ਤੇ ਹੋ ਰਹੀ ਕਾਰਵਾਈ ਤੋਂ ਬਾਅਦ ਪ੍ਰਦਰਸ਼ਨਕਾਰੀ ਪਹਿਲਵਾਨਾਂ ਨੇ ਐਲਾਨ ਕੀਤਾ ਹੈ ਕਿ ਉਹ ਆਪਣੇ ਸਾਰੇ ਮੈਡਲ ਹਰਿਦੁਆਰ ਜਾਕੇ ਗੰਗਾ ‘ਚ ਵਹਾਉਣਗੇ। ਪਹਿਲਵਾਨ ਬਜਰੰਗ ਪੂਨੀਆ ਨੇ ਟਵੀਟ ਕੀਤਾ ਕਿ ਅੱਜ ਮੰਗਲਵਾਰ ਸ਼ਾਮ 6 ਵਜੇ ਹਰਿਦੁਆਰ ਵਿਖੇ ਗੰਗਾ ‘ਚ ਮੈਡਲ ਵਹਾਉਣਗੇ। ਇਸ ਦੇ ਨਾਲ ਹੀ ਪਹਿਲਵਾਨ ਨੇ ਕਿਹਾ ਕਿ ਮੈਡਲ ਉਨ੍ਹਾਂ ਦੀ ਜਾਨ ਹਨ ਅੇਤ ਇਸ ਦੇ ਬਿਨਾਂ ਜਿਊਂਣਾ ਵੀ ਉਨ੍ਹਾਂ ਲਈ ਮੁਸ਼ਕਲ ਹੈ, ਇਸ ਲਈ ਉਹ ਇੰਡੀਆ ਗੇਟ ‘ਤੇ ਭੁੱਖ ਹੜਤਾਲ ਕਰਨਗੇ। ਬਜਰੰਗ ਪੂਨੀਆ ਨੇ ਆਪਣੇ ਟਵਿੱਟਰ ਹੈਂਡਲ ‘ਤੇ ਪਹਿਲਵਾਨਾਂ ਵਲੋਂ ਲਿਖੇ ਖੁੱਲ੍ਹੇ ਪੱਤਰ ਨੂੰ ਸ਼ੇਅਰ ਕੀਤਾ ਹੈ।
ਇਸ ਤੋਂ ਇਲਾਵਾ ਪਹਿਲਵਾਨ ਸਾਕਸ਼ੀ ਮਲਿਕ ਨੇ ਲਿਖਿਆ- ਸਾਨੂੰ ਹੁਣ ਇਹ ਮੈਡਲ ਨਹੀਂ ਚਾਹੀਦਾ। ਅਸੀਂ ਇਨ੍ਹਾਂ ਮੈਡਲਾਂ ਨੂੰ ਗੰਗਾ ਵਿੱਚ ਵਹਾਉਣ ਜਾ ਰਹੇ ਹਾਂ। ਅਸੀਂ ਸ਼ੁੱਧਤਾ ਨਾਲ ਇਹ ਮੈਡਲ ਹਾਸਲ ਕੀਤੇ ਸਨ। ਇਨ੍ਹਾਂ ਮੈਡਲਾਂ ਨੂੰ ਪਹਿਨ ਕੇ ਤੇਜ਼ ਸਫੇਦੀ ਵਾਲਾ ਸਿਸਟਮ ਉਹਨਾਂ ਦਾ ਪ੍ਰਚਾਰ ਕਰਦਾ ਹੈ ਅਤੇ ਫਿਰ ਸਾਡਾ ਸ਼ੋਸ਼ਣ ਕਰਦਾ ਹੈ। ਉਹਨਾਂ ਕਿਹਾ ਕਿ ਇਹ ਮੈਡਲ ਉਹ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਨੂੰ ਵਾਪਸ ਨਹੀਂ ਕਰਨਗੇ ਕਿਉਂਕਿ ਉਨ੍ਹਾਂ ਨੇ ਸਾਡੀ ਕੋਈ ਸਾਰ ਨਹੀਂ ਲਈ ਹੈ।
ਦਸ ਦਈਏ ਕਿ ਐਤਵਾਰ ਨੂੰ ਜੰਤਰ-ਮੰਤਰ ਤੋਂ ਮਹਾਪੰਚਾਇਤ ‘ਚ ਜਾਣ ਦੀ ਕੋਸ਼ਿਸ਼ ਦੌਰਾਨ ਪਹਿਲਵਾਨਾਂ ਦੀ ਦਿੱਲੀ ਪੁਲਸ ਨਾਲ ਝੜਪ ਹੋ ਗਈ ਸੀ। ਜਿਸ ਤੋਂ ਬਾਅਦ ਪਹਿਲਵਾਨ ਵਿਨੇਸ਼ ਫੋਗਾਟ, ਬਜਰੰਗ ਪੂਨੀਆ, ਸਾਕਸ਼ੀ ਮਲਿਕ ਅਤੇ ਸੰਗੀਤਾ ਫੋਗਾਟ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ। ਹਾਲਾਂਕਿ ਬਾਅਦ ‘ਚ ਉਸ ਨੂੰ ਰਿਹਾਅ ਕਰ ਦਿੱਤਾ ਗਿਆ। ਰਿਹਾਅ ਹੋਣ ਤੋਂ ਬਾਅਦ ਪਹਿਲਵਾਨਾਂ ਨੇ ਆਪਣੀ ਅਗਲੀ ਰਣਨੀਤੀ ਤਿਆਰ ਕੀਤੀ ਅਤੇ ਕੀਤਾ ਕਿ ਅੱਜ ਉਹ ਹਰਿਦੁਆਰ ਵਿੱਚ ਆਪਣੇ ਸਾਰੇ ਮੈਡਲ ਗੰਗਾ ਵਿੱਚ ਵਹਾ ਦੇਣਗੇ। ਇਸਦੇ ਨਾਲ ਹੀ ਉਹਨਾਂ ਨੇ ਇੰਡੀਆ ਗੇਟ ‘ਤੇ ਮਰਨ ਵਰਤ ‘ਤੇ ਬੈਠਣ ਦਾ ਐਲਾਨ ਕਰ ਦਿੱਤਾ ਹੈ।