ਕਿਸਾਨੀ ਅੰਦੋਲਨ ਦੌਰਾਨ ਸੁਰਖੀਆਂ ‘ਚ ਰਹੇ ਮਰਹੂਮ ਪੰਜਾਬੀ ਅਦਾਕਾਰ ਦੀਪ ਸਿੱਧੂ ਦੀ ਪ੍ਰੇਮਿਕਾ ਰੀਨਾ ਰਾਏ ਨੇ ਇਕ ਵੀਡੀਓ ਜਾਰੀ ਕਰਕੇ ਉਸ ਰਾਤ ਬਾਰੇ ਕਈ ਖ਼ੁਲਾਸੇ ਕੀਤੇ ਹਨ। ਉਸ ਨੇ ਇੱਕ ਵੀਡੀਓ ਸਾਂਝੀ ਕੀਤੀ ਹੈ, ਜਿਸ ਵਿਚ ਉਸ ਦੱਸਿਆ ਹੈ ਕਿ ਹਾਦਸੇ ਵਾਲੀ ਰਾਤ ਆਖਿਰ ਦੀਪ ਸਿੱਧੂ ਨਾਲ ਕੀ ਵਾਪਰਿਆ ਸੀ। ਰੀਨਾ ਨੇ ਦੱਸਿਆ ਕਿ ਉਹ 13 ਫਰਵਰੀ 2022 ਨੂੰ ਦਿੱਲੀ ਪਹੁੰਚੀ ਸੀ। ਇਸ ਦੌਰਾਨ ਦੀਪ ਸਿੱਧੂ ਨੇ ਦਿੱਲੀ ਏਅਰਪੋਰਟ ਤੋਂ ਮੈਨੂੰ ਪਿੱਕ ਕੀਤਾ। ਇਸ ਤੋਂ ਬਾਅਦ ਅਸੀਂ ਦੋਵਾਂ ਨੇ 14 ਫਰਵਰੀ ਨੂੰ ਵੈਲੇਨਟਾਈਨ ਡੇ ਮਨਾਇਆ ਸੀ। 15 ਫਰਵਰੀ ਨੂੰ ਸਵੇਰ ਦੀਪ ਨੇ ਨਾਸ਼ਤਾ ਕੀਤਾ, ਜਿਸ ਤੋਂ ਬਾਅਦ ਅਸੀਂ ਦੋਵਾਂ ਨੇ ਪੰਜਾਬ ਜਾਣ ਦਾ ਪ੍ਰੋਗਰਾਮ ਬਣਾਇਆ। ਇਸ ਤੋਂ ਬਾਅਦ ਮੈਂ ਪੈਕਿੰਗ ਸ਼ੁਰੂ ਕੀਤੀ ਅਤੇ ਦੀਪ ਜਿੰਮ ਰਵਾਨਾ ਹੋ ਗਏ। ਅਸੀਂ ਦੋਵੇਂ ਸ਼ਾਮ ਦੇ ਸਮੇਂ ਦਿੱਲੀ ਤੋਂ ਪੰਜਾਬ ਲਈ ਸਕੋਰਪੀਓ ਕਾਰ ‘ਚ ਰਵਾਨਾ ਹੋਏ। 10 ਮਿੰਟ ਦੇ ਸ਼ਫਰ ਦੌਰਾਨ ਦੀਪ ਸਿੱਧੂ ਨੇ ਫੈਸਲਾ ਕੀਤਾ ਕਿ ਮੁੰਬਈ ਵਾਪਸ ਚਲਦੇ ਹਾਂ। ਅੱਗੇ ਰੀਨਾ ਨੇ ਦੱਸਿਆ ਕਿ ਉਸ ਨੇ ਗੱਡੀ ਮੁੰਬਈ ਦੇ ਰਾਹ ‘ਤੇ ਪਾ ਲਈ ਪਰ ਫਿਰ ਉਸ ਨੇ ਕਿਹਾ ਕਿ ਪੰਜਾਬ ‘ਚ ਉਸ ਨੂੰ ਥੋੜ੍ਹਾ ਕੰਮ ਹੈ ਅਤੇ 15 ਮਿੰਟਾਂ ਦੇ ਸਫਰ ਤੋਂ ਬਾਅਦ ਮੁੜ ਉਹ ਪੰਜਾਬ ਵੱਲ ਤੁਰ ਪਿਆ।
ਦੱਸ ਦਈਏ ਕਿ ਮਾਰਚ-ਅਪ੍ਰੈਲ ‘ਚ ਰੀਨਾ ਰਾਏ ਤੇ ਦੀਪ ਸਿੱਧੂ ਨੇ ਕਿਸੇ ਪ੍ਰੋਜੈਕਟ ਲਈ ਸ਼ੂਟਿੰਗ ਕਰਨੀ ਸੀ। ਇਸ ਲਈ ਉਹ ਪੰਜਾਬ ਆ ਰਹੇ ਸਨ। ਦੋਵਾਂ ਵਿਚਾਲੇ ਸਫ਼ਰ ਦੌਰਾਨ ਕਈ ਗੱਲਾਂ ਹੋਈਆਂ। ਰੀਨਾ ਨੇ ਦੱਸਿਆ ਕਿ ਦੀਪ ਨੇ ਮੇਰੇ ਸਿਰ ‘ਤੇ ਹੱਥ ਰੱਖ ਕੇ ਮੈਨੂੰ ‘ਆਈ ਲਵ ਯੂ’ ਕਿਹਾ। ਇਸ ਤੋਂ ਬਾਅਦ ਮੈਂ ਸੌਂ ਗਈ ਅਤੇ ਇਸੇ ਦੌਰਾਨ ਐਕਸੀਡੈਂਟ ਹੋਇਆ। ਦਸ ਦਈਏ ਕਿ ਆਉਣ ਵਾਲੀ 15 ਫਰਵਰੀ ਨੂੰ ਦੀਪ ਸਿੱਧੂ ਦੀ ਮੌਤ ਨੂੰ ਇਕ ਸਾਲ ਹੋ ਜਾਵੇਗਾ।