ਕਾਂਗਰਸ ਨੂੰ ਉਸ ਸਮੇ ਵੱਡਾ ਝਟਕਾ ਲੱਗਿਆ ਜਦੋ ਕਾਂਗਰਸ ਦੇ ਸੀਨੀਅਰ ਆਗੂ ਪਰਮਜੀਤ ਸਿੰਘ ਬੱਤਰਾ ਕਾਂਗਰਸ ਛੱਡਕੇ ਭਾਜਪਾ ਵਿੱਚ ਸ਼ਾਮਿਲ ਹੋੲ ਗਏ। ਉਨਾਂ ਨੂੰ ਭਾਜਪਾ ਵਿੱਚ ਸ਼ਾਮਿਲ ਕਰਨ ਲਈ ਬੀਜੇਪੀ ਦੇ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾਂ ਸਮੇਤ ਕੇਂਦਰੀ ਬੋਰਡ ਦੇ ਆਗੂ ਅਤੇ ਡਾ. ਰਾਜਕੁਮਾਰ ਵੇਰਕਾ ਸਣੇ ਕਈ ਭਾਜਪਾ ਆਗੂ ਪਾਹੁੰਚੇ। ਇਸ ਮੌਕੇ ਗੱਲਬਾਤ ਕਰਦਿਆਂ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਪੰਜਾਬ ਦੇ ਅੰਦਰ ਲੋਕਾਂ ਵਲੋਂ ਭਾਜਪਾ ਨੂੰ ਕਾਫੀ ਪਿਆਰ ਮਿਲ ਰਿਹਾ ਹੈ। ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਬੜੀ ਵੱਡੀ ਲੀਡ ’ਤੇ ਜਿਤਾਇਆ ਪਰ ਲੋਕਾਂ ਦੀ ਉਮੀਦ ’ਤੇ ਆਮ ਆਦਮੀ ਪਾਰਟੀ ਨੇ ਪਾਣੀ ਫੇਰਿਆ ਹੈ। ਉਨ੍ਹਾ ਕਿਹਾ ਕਿ ਪੰਜਾਬ ਦੇ ਲੋਕਾਂ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ। ਨਾਲ ਹੀ ਉਨ੍ਹਾਂ ਕਿਹਾ ਕਿ ਲੋਕਾਂ ਨੂੰ ਪਤਾ ਚੱਲ ਗਿਆ ਹੈ ਜੇਕਰ ਪੰਜਾਬ ਨੂੰ ਕੋਈ ਬੁਲੰਦੀਆਂ ’ਤੇ ਲਿਜਾ ਸਕਦਾ ਹੈ ਉਹ ਸਿਰਫ਼ ਬੀਜੇਪੀ ਪਾਰਟੀ ਹੈ। ਇਸ ਤੋਂ ਇਲਾਵਾ ਬੀਜੇਪੀ ’ਚ ਸ਼ਾਮਲ ਹੋਏ ਪਰਮਜੀਤ ਸਿੰਘ ਬੱਤਰਾ ਨੇ ਕਿਹਾ ਕਿ ਪਾਰਟੀ ਹਾਈ ਕਮਾਨ ਮੇਰੀ ਜਿੱਥੇ ਡਿਊਟੀ ਲਗਾਏਗੀ ਮੈਂ ਉਸ ਸੇਵਾ ਨੂੰ ਆਪਣੇ ਸਾਥੀਆਂ ਦੇ ਨਾਲ ਮਿਲਕੇ ਤਨਦੇਹੀ ਨਾਲ ਨਿਭਾਵਾਂਗਾ। ਦੱਸ ਦੇਈਏ ਕਿ ਰਾਹੁਲ ਗਾਂਧੀ ਵਲੋਂ ਕੱਢੀ ਜਾ ਰਹੀ ਭਾਰਤ ਜੋੜੋ ਯਾਤਰਾ ਦੇ ਪੰਜਾਬ ਪਹੁੰਚਣ ਤੋਂ ਪਹਿਲਾਂ ਇਹ ਕਾਂਗਰਸ ਲਈ ਇਕ ਵੱਡਾ ਝਟਕਾ ਹੈ। ਪੰਜਾਬ ਕਾਂਗਰਸ ਲਈ 2024 ਤੋਂ ਪਹਿਲਾਂ ਕਾਂਗਰਸ ਪਾਰਟੀ ਛੱਡ ਰਹੇ ਲੀਡਰ ਇਕ ਚੁਣੌਤੀ ਬਣ ਰਹੇ ਨੇ।
ਹੋਰ ਤਾਂ ਹੋਰ ਉੱਤਰ ਪ੍ਰਦੇਸ਼ ਦੇ ਬਲੀਆ ਜ਼ਿਲੇ ’ਚ ਸਥਿਤ ਬੈਰੀਆ ਖੇਤਰ ਦੇ ਕਾਂਗਰਸੀ ਅਹੁਦੇਦਾਰਾਂ ਸਮੇਤ 52 ਨੇਤਾਵਾਂ ਨੇ ਕਾਂਗਰਸ ਦੀ ਮੁੱਢਲੀ ਮੈਂਬਰੀ ਤੋਂ ਅਸਤੀਫਾ ਦੇ ਦਿੱਤਾ ਹੈ। ਸੂਬਾ ਕਾਂਗਰਸ ਕਮੇਟੀ ਦੇ ਸਾਬਕਾ ਮੈਂਬਰ ਸੀ. ਬੀ. ਮਿਸ਼ਰਾ ਨੇ ਜ਼ਿਲੇ ਦੇ ਬੈਰੀਆ ’ਚ ਪੱਤਰਕਾਰਾਂ ਨਾਲ ਗੱਲਬਾਤ ’ਚ ਕਿਹਾ ਕਿ ਉਨ੍ਹਾਂ ਸਮੇਤ ਕਾਂਗਰਸ ਦੇ 52 ਅਹੁਦੇਦਾਰਾਂ ਨੇ ਬੁੱਧਵਾਰ ਨੂੰ ਕਾਂਗਰਸ ਦੀ ਮੁੱਢਲੀ ਮੈਂਬਰੀ ਤੇ ਆਪਣੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਹੈ।ਅਸਤੀਫਾ ਦੇਣ ਵਾਲਿਆਂ ਵਿਚ ਕਾਂਗਰਸ ਦੇ ਜ਼ਿਲਾ ਸਕੱਤਰ ਦਵੇ ਰਣਜੀਤ ਪਾਠਕ ਤੇ ਰਜਨੀ ਕਾਂਤ ਤਿਵਾੜੀ, ਪਾਰਟੀ ਦੇ ਮੁਰਲੀ ਛਪਰਾ ਬਲਾਕ ਦੇ ਪ੍ਰਧਾਨ ਡਾ. ਵਿਸ਼ਵਕਰਮਾ ਸ਼ਰਮਾ ਤੇ ਬੈਰੀਆ ਦੇ ਨਗਰ ਪ੍ਰਧਾਨ ਸੰਤੋਸ਼ ਕੁਮਾਰ ਸਿੰਘ ਸ਼ਾਮਲ ਹਨ। ਮਿਸ਼ਰਾ ਨੇ ਦੱਸਿਆ ਕਿ ਸੈਂਟਰਲ ਬੈਂਕ ਦੇ ਰੀਜਨਲ ਮੈਨੇਜਰ ਅਹੁਦੇ ਤੋਂ ਸੇਵਾਮੁਕਤ ਹੋਣ ਪਿੱਛੋਂ ਅਸੀਂ 10 ਸਾਲ ਪਹਿਲਾਂ ਕਾਂਗਰਸ ਦੀ ਮੈਂਬਰੀ ਲਈ ਸੀ। ਉਨ੍ਹਾਂ ਦੋਸ਼ ਲਾਇਆ ਕਿ ਕਾਂਗਰਸ ’ਚ ਸਮਰਪਿਤ ਤੇ ਵਫਾਦਾਰ ਲੋਕਾਂ ਨੂੰ ਲਗਾਤਾਰ ਅਣਡਿੱਠ ਕੀਤਾ ਜਾ ਰਿਹਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਅਸੀਂ ਸੋਨੀਆ ਗਾਂਧੀ, ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ ਤਕ ਆਪਣੀ ਗੱਲ ਰੱਖੀ ਪਰ ਸਾਡੀਆਂ ਗੱਲਾਂ ਲਗਾਤਾਰ ਅਣਸੁਣੀਆਂ ਕੀਤੀਆਂ ਗਈਆਂ।