ਪ੍ਰੀ-ਬੋਰਡ ਪ੍ਰੀਖਿਆ ਨੂੰ ਲੈਕੇ ਨਵੇਂ ਦਿਸ਼ਾ ਨਿਰਦੇਸ਼ ਜਾਰੀ ਹੋਏ ਹਨ। ਦਰਅਸਲ, CBSE ਵੱਲੋਂ ਇਕ ਵਾਰ ਨਹੀਂ ਬਲਕਿ ਹੁਣ 2 ਵਾਰ ਪ੍ਰੀ-ਬੋਰਡ ਪ੍ਰੀਖਿਆ ਲਈ ਜਾਵੇਗੀ। ਇਹ ਫੈਸਲਾ ਦੇ CBSE ਵਲੋਂ ਲਿਆ ਗਿਆ ਹੈ। ਦਸ ਦਈਏ ਕਿ CBSE (ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ) ਨੇ ਪ੍ਰੀ-ਬੋਰਡ ਪ੍ਰੀਖਿਆ ਨੂੰ ਲੈਕੇ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ। 10ਵੀਂ ਅਤੇ 12ਵੀਂ ਦੀ ਸਲਾਨਾ ਪ੍ਰੀਖਿਆ-2023 ਲਈ ਸਕੂਲਾਂ ’ਚ ਦੋ ਵਾਰ ਪ੍ਰੀ-ਬੋਰਡ ਪ੍ਰੀਖਿਆ ਲਏ ਜਾਣ ਦੇ ਸਬੰਧ ’ਚ ਵਿਸ਼ੇਸ਼ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਹੁਣ ਤੱਕ ਸੀ. ਬੀ. ਐੱਸ. ਈ. ਵੱਲੋਂ ਇਕ ਹੀ ਵਾਰ ਪ੍ਰੀ-ਬੋਰਡ ਪ੍ਰੀਖਿਆ ਲਈ ਜਾਂਦੀ ਸੀ ਪਰ ਇਸ ਵਾਰ ਇਹ 2 ਵਾਰ ਹੋਵੇਗੀ। ਸਕੂਲਾਂ ਵੱਲੋਂ ਇਸ ਦੀ ਤਿਆਰੀ ਸ਼ੁਰੂ ਕਰ ਦਿੱਤੀ ਗਈ ਹੈ। ਪਹਿਲੀ ਪ੍ਰੀ-ਬੋਰਡ ਪ੍ਰੀਖਿਆ ਦਸੰਬਰ ਅਤੇ ਦੂਜੀ ਪ੍ਰੀਖਿਆ ਜਨਵਰੀ ’ਚ ਲਈ ਜਾਵੇਗੀ। ਜੇਕਰ ਕਿਸੇ ਵਿਦਿਆਰਥੀ ਦਾ ਪ੍ਰੀ-ਬੋਰਡ ਪ੍ਰੀਖਿਆ ਦਾ ਨਤੀਜਾ ਖ਼ਰਾਬ ਹੁੰਦਾ ਹੈ ਤਾਂ ਉਨ੍ਹਾਂ ਵਿਦਿਆਰਥੀਆਂ ਲਈ ਸਕੂਲ ਵੱਲੋਂ ‘ਐਕਸਟ੍ਰਾ ਕਲਾਸਾਂ’ ਲਗਾਈਆਂ ਜਾਣਗੀਆਂ। ਦੋਵੇਂ ਪ੍ਰੀ-ਬੋਰਡ ਪ੍ਰੀਖਿਆਵਾਂ ਦਾ ਪ੍ਰਸ਼ਨ-ਪੱਤਰ ਸਕੂਲ ਵੱਲੋਂ ਹੀ ਤਿਆਰ ਕੀਤਾ ਜਾਵੇਗਾ। ਪ੍ਰੀ-ਬੋਰਡ ਦਾ ਨਤੀਜਾ ਸਕੂਲਾਂ ਨੂੰ ਸੰਭਾਲ ਕੇ ਰੱਖਣ ਦਾ ਵੀ ਨਿਰਦੇਸ਼ ਬੋਰਡ ਵੱਲੋਂ ਦਿੱਤਾ ਗਿਆ ਹੈ।
ਦੱਸਣਯੋਗ ਹੈ ਕਿ ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ ਵੱਲੋਂ ਫਰਵਰੀ ਦੇ ਦੂਜੇ ਹਫ਼ਤੇ ਤੋਂ 10ਵੀਂ ਅਤੇ 12ਵੀਂ ਬੋਰਡ ਪ੍ਰੀਖਿਆ ਸ਼ੁਰੂ ਕਰ ਦਿੱਤੀ ਜਾਵੇਗੀ। ਕੋਰੋਨਾ ਕਾਲ ਤੋਂ ਬਾਅਦ ਪਹਿਲੀ ਵਾਰ ਬੋਰਡ ਵੱਲੋਂ ਲਿਖ਼ਤੀ ਪ੍ਰੀਖਿਆ ਲਈ ਜਾਵੇਗੀ। ਵਿਦਿਆਰਥੀਆਂ ਨੂੰ ਲਿਖ਼ਤੀ ਪ੍ਰੀਖਿਆ ਦੇਣ ਦੀ ਆਦਤ ਲੱਗੇ, ਪ੍ਰੀਖਿਆ ਦਾ ਡਰ ਵਿਦਿਆਰਥੀਆਂ ਦਾ ਖ਼ਤਮ ਹੋਵੇ, ਇਸ ਦੇ ਲਈ ਦੋ ਵਾਰ ਪ੍ਰੀ-ਬੋਰਡ ਪ੍ਰੀਖਿਆ ਲਈ ਜਾਵੇਗੀ।
ਜਿਨ੍ਹਾਂ ਵਿਦਿਆਰਥੀਆਂ ਨੂੰ ਪ੍ਰੀ-ਬੋਰਡ ‘ਚ ਘੱਟ ਨੰਬਰ ਮਿਲਦੇ ਹਨ ਤਾਂ ਅਜਿਹੇ ਵਿਦਿਆਰਥੀਆਂ ਲਈ ਦੂਜਾ ਪ੍ਰੀ-ਬੋਰਡ ਹੋਣ ਤੋਂ ਪਹਿਲਾਂ ‘ਐਕਸਟ੍ਰਾ ਕਲਾਸਾਂ’ ਚਲਾਈਆਂ ਜਾਣਗੀਆਂ। ਨਾਲ ਹੀ ਪ੍ਰੀ-ਬੋਰਡ ‘ਚ ਵਿਦਿਆਰਥੀਆਂ ਵੱਲੋਂ ਕੀ ਗਲਤੀਆਂ ਕੀਤੀਆਂ ਗਈਆਂ, ਇਸ ਦੀ ਵੀ ਅਸੈੱਸਮੈਂਟ ਸਕੂਲ ਪੱਧਰ ’ਤੇ ਵਿਸ਼ੇਵਾਰ ਅਧਿਆਪਕਾਂ ਵੱਲੋਂ ਕੀਤੀ ਜਾਵੇਗੀ।