ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵਲੋਂ ਪੇਸ਼ ਕੀਤੇ ਗਏ ਆਮ ਬਜਟ ਵਿੱਚ ਕੇਂਦਰ ਸਰਕਾਰ ਵੱਲੋਂ ਕਈ ਵੱਡੇ ਐਲਾਨ ਕੀਤੇ ਗਏ ਹਨ। ਜਿਸ ਵਿੱਚ ਟੈਕਸ ਸਲੈਬ ਵਿੱਚ ਕਟੌਤੀ ਸਭ ਤੋਂ ਵੱਡਾ ਐਲਾਨ ਹੈ। ਸਰਕਾਰ ਨੇ ਪੁਰਾਣੀ ਟੈਕਸ ਪ੍ਰਣਾਲੀ ਖ਼ਤਮ ਕਰ ਦਿੱਤੀ ਹੈ। ਇਸ ਦੌਰਾਨ ਵਿੱਤ ਮੰਤਰੀ ਨੇ ਇਹ ਵੀ ਦੱਸਿਆ ਹੈ ਕਿ ਕਿਹੜੀਆਂ ਚੀਜ਼ਾਂ ਸਸਤੀਆਂ ਹੋ ਰਹੀਆਂ ਹਨ ਅਤੇ ਕਿਹੜੀਆਂ ਚੀਜ਼ਾਂ ਮਹਿੰਗੀਆਂ ਹੋ ਰਹੀਆਂ ਹਨ।
ਕੀ ਹੋਇਆਸਸਤਾ
ਮੋਬਾਈਲ ਫੋਨ ਅਤੇ ਕੈਮਰੇ ਦੇ ਲੈਂਸ ਸਸਤੇ ਹੋਣਗੇ।
ਵਿਦੇਸ਼ਾਂ ਤੋਂ ਆਉਣ ਵਾਲੀ ਚਾਂਦੀ ਸਸਤੀ ਹੋਵੇਗੀ
LED TV ਅਤੇ ਬਾਇਓਗੈਸ ਨਾਲ ਜੁੜੀਆਂ ਚੀਜ਼ਾਂ ਸਸਤੀਆਂ ਹੋਣਗੀਆਂ
ਕੁਝ ਟੀਵੀ ਕੰਪੋਨੈਂਟਸ ‘ਤੇ ਕਸਟਮ ਡਿਊਟੀ ਘਟਾਈ ਗਈ ਹੈ
ਇਲੈਕਟ੍ਰਿਕ ਕਾਰਾਂ, ਖਿਡੌਣੇ ਅਤੇ ਸਾਈਕਲ ਸਸਤੇ ਹੋਣਗੇ
ਹੀਟ ਕੋਇਲ ‘ਤੇ ਕਸਟਮ ਡਿਊਟੀ ਘਟਾਈ ਗਈ ਹੈ
ਕੀ ਹੋਇਆ ਮਹਿੰਗਾ
ਸੋਨਾ-ਚਾਂਦੀ ਅਤੇ ਪਲੈਟੀਨਮ ਮਹਿੰਗਾ ਹੋ ਜਾਵੇਗਾ।
ਸਿਗਰਟ ਹੋਵੇਗੀ ਮਹਿੰਗੀ, 16 ਫੀਸਦੀ ਡਿਊਟੀ ਵਧੀ