ਚੰਦਰਮਾ ਨੂੰ ਮੁੱਠੀ ਵਿਚ ਕਰਨ ਲਈ ਸੁਪਨਿਆਂ ਦੀ ਉਡਾਣ ‘ਤੇ ਨਿਕਲਿਆ ਭਾਰਤ ਦਾ ਚੰਦਰਯਾਨ-3, ਸਫ਼ਲਤਾਪੂਰਕ ਹੋਇਆ ਲਾਂਚ

Indian Space Research Organization ਯਾਨੀ ISRO ਨੇ ਸ਼੍ਰੀਹਰੀਕੋਟਾ ਤੋਂ ਚੰਦਰਯਾਨ-3 ਨੂੰ ਸਫਲਤਾਪੂਰਵਕ ਲਾਂਚ ਕੀਤਾ ਹੈ। ਚੰਦਰਮਾ ‘ਤੇ ਭਾਰਤ ਦਾ ਇਹ ਤੀਜਾ ਮਿਸ਼ਨ ਹੈ। ਦਸ ਦਈਏ ਕਿ ਚੰਦਰਯਾਨ-3 ਮਿਸ਼ਨ ‘ਚ ISRO ਦੇ ਇਕ ਹਜ਼ਾਰ ਤੋਂ ਵੱਧ ਵਿਗਿਆਨੀਆਂ ਨੇ ਕੰਮ ਕੀਤਾ ਹੈ। ਚੰਦਰਯਾਨ ਨੂੰ ਦੁਪਹਿਰ 2.35 ਵਜੇ ਸਤੀਸ਼ ਧਵਨ ਸਪੇਸ ਸੈਕਟਰ ਤੋਂ LVM3-M4 ਰਾਕੇਟ ਰਾਹੀਂ ਪੁਲਾੜ ਵਿੱਚ ਭੇਜਿਆ ਗਿਆ। ISRO ਦੇ ਮੁਖੀ ਐਸ ਸੋਮਨਾਥ ਨੇ ਇਸ ਸਫਲ ਲਾਂਚਿੰਗ ਤੋਂ ਬਾਅਦ ਕਿਹਾ ਕਿ ਚੰਦਰਯਾਨ 3 ਨੇ ਚੰਦਰਮਾ ਵੱਲ ਆਪਣੀ ਯਾਤਰਾ ਸ਼ੁਰੂ ਕਰ ਦਿੱਤੀ ਹੈ। ਚੰਦਰਯਾਨ-3 ਮਿਸ਼ਨ ਦਾ ਟੀਚਾ ਚੰਦਰਮਾ ‘ਤੇ ਸਾਫਟ ਲੈਂਡਿੰਗ ਕਰਨਾ ਹੈ। ISRO ਚੰਦਰਯਾਨ-3 ਮਿਸ਼ਨ ਦੀ ਮਦਦ ਨਾਲ ਚੰਦਰਮਾ ਨਾਲ ਜੁੜੀਆਂ ਕਈ ਅਹਿਮ ਜਾਣਕਾਰੀਆਂ ਇਕੱਠੀਆਂ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਮਿਲੀ ਜਾਣਕਾਰੀ ਮੁਤਾਬਕ ਚੰਦਰਯਾਨ-3 40 ਦਿਨਾਂ ‘ਚ 3.80 ਲੱਖ ਕਿਲੋਮੀਟਰ ਦਾ ਸਫਰ ਤੈਅ ਕਰਕੇ ਚੰਦਰਮਾ ‘ਤੇ ਪਹੁੰਚੇਗਾ। ਇਸ ਤੋਂ ਪਹਿਲਾਂ ਸਤੰਬਰ 2019 ‘ਚ ਚੰਦਰਯਾਨ-2 ਮਿਸ਼ਨ ਦੌਰਾਨ ਲੈਂਡਰ ‘ਵਿਕਰਮ’ ਚੰਦਰਮਾ ਦੀ ਸਤ੍ਹਾ ‘ਤੇ ਕਰੈਸ਼ ਹੋ ਗਿਆ ਸੀ। ਜੋ ਭਾਰਤ ਲਈ ਬਹੁਤ ਵੱਡਾ ਝਟਕਾ ਸੀ। ਜੇਕਰ ਚੰਦਰਯਾਨ-3 ਚੰਦਰਮਾ ਦੀ ਸਤ੍ਹਾ ‘ਤੇ ਸੇਫ ਲੈਂਡਿੰਗ ਕਰਦਾ ਹੈ ਤਾਂ ਭਾਰਤ ਭਾਰਤ ਅਜਿਹਾ ਕਰਨ ਵਾਲਾ ਦੁਨੀਆ ਦਾ ਚੌਥਾ ਦੇਸ਼ ਬਣ ਜਾਵੇਗਾ।

ਚੰਦਰਯਾਨ-3 ਸਪੇਸਕ੍ਰਾਫਟ ਵਿੱਚ ਤਿੰਨ ਲੈਂਡਰ/ਰੋਵਰ ਅਤੇ ਪ੍ਰੋਪਲਸ਼ਨ ਮਾਡਿਊਲ ਹਨ। ਲਗਭਗ 40 ਦਿਨਾਂ ਬਾਅਦ, ਯਾਨੀ 23 ਜਾਂ 24 ਅਗਸਤ ਨੂੰ, ਲੈਂਡਰ ਅਤੇ ਰੋਵਰ ਚੰਦਰਮਾ ਦੇ ਦੱਖਣੀ ਧਰੁਵ ‘ਤੇ ਉਤਰਨਗੇ। ਦੋਵੇਂ 14 ਦਿਨਾਂ ਤੱਕ ਚੰਦਰਮਾ ‘ਤੇ ਪ੍ਰਯੋਗ ਕਰਨਗੇ। ਪ੍ਰੋਪਲਸ਼ਨ ਮਾਡਿਊਲ ਚੰਦਰਮਾ ਦੇ ਚੱਕਰ ਵਿੱਚ ਰਹਿ ਕੇ ਧਰਤੀ ਤੋਂ ਆਉਣ ਵਾਲੇ ਰੇਡੀਏਸ਼ਨ ਦਾ ਅਧਿਐਨ ਕਰੇਗਾ। ਮਿਸ਼ਨ ਦੇ ਜ਼ਰੀਏ, ਇਸਰੋ ਇਹ ਪਤਾ ਲਗਾਏਗਾ ਕਿ ਲੂਨਰ ਸਰਫਸੇਸ ਕਿੰਨੀ ਸਿਸਿਮਕ ਹੈ ਅਤੇ ਇਸ ਦੌਰਾਨ ਮਿੱਟੀ ਅਤੇ ਧੂੜ ਦਾ ਅਧਿਐਨ ਕੀਤਾ ਜਾਵੇਗਾ।

ਜੇਕਰ ਮਿਸ਼ਨ ਸਫਲ ਹੁੰਦਾ ਹੈ ਤਾਂ ਭਾਰਤ ਅਜਿਹਾ ਕਰਨ ਵਾਲਾ ਅਮਰੀਕਾ, ਰੂਸ ਅਤੇ ਚੀਨ ਤੋਂ ਬਾਅਦ ਚੌਥਾ ਦੇਸ਼ ਬਣ ਜਾਵੇਗਾ। ਅਮਰੀਕਾ ਅਤੇ ਰੂਸ ਦੋਵਾਂ ਦੇ ਚੰਦਰਮਾ ‘ਤੇ ਸਫਲਤਾਪੂਰਵਕ ਉਤਰਨ ਤੋਂ ਪਹਿਲਾਂ ਕਈ ਸਪੇਸਕ੍ਰਾਫਟ ਕਰੈਸ਼ ਹੋਏ ਸਨ। ਚੀਨ 2013 ਵਿੱਚ ਚਾਂਗ’ਈ-3 ਮਿਸ਼ਨ ਦੇ ਨਾਲ ਆਪਣੀ ਪਹਿਲੀ ਕੋਸ਼ਿਸ਼ ਵਿੱਚ ਸਫਲ ਹੋਣ ਵਾਲਾ ਇੱਕਮਾਤਰ ਦੇਸ਼ ਹੈ। ਦਸ ਦਈਏ ਕਿ ਚੰਦਰਯਾਨ-3 ਦਾ ਬਜਟ ਲਗਭਗ 615 ਕਰੋੜ ਰੁਪਏ ਹੈ। ਇਸ ਤੋਂ 4 ਸਾਲ ਪਹਿਲਾਂ ਭੇਜੇ ਗਏ ਚੰਦਰਯਾਨ 2 ਦੀ ਕੀਮਤ ਵੀ 603 ਕਰੋੜ ਰੁਪਏ ਸੀ। ਹਾਲਾਂਕਿ ਇਸ ਦੇ ਲਾਂਚ ‘ਤੇ ਵੀ 375 ਕਰੋੜ ਰੁਪਏ ਖਰਚ ਕੀਤੇ ਗਏ ਸਨ।

ਚੰਦਰਯਾਨ-3 ਦੇ ਸਫਲ ਲਾਂਚ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਨੂੰ ਭਾਰਤ ਦੀ ਪੁਲਾੜ ਯਾਤਰਾ ਦਾ ਨਵਾਂ ਅਧਿਆਏ ਦੱਸਿਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਹ ਮਹੱਤਵਪੂਰਨ ਪ੍ਰਾਪਤੀ ਸਾਡੇ ਵਿਗਿਆਨੀਆਂ ਦੇ ਅਣਥੱਕ ਸਮਰਪਣ ਦਾ ਪ੍ਰਮਾਣ ਹੈ। ਮੈਂ ਉਹਨਾਂ ਦੀ ਭਾਵਨਾ ਅਤੇ ਪ੍ਰਤਿਭਾ ਨੂੰ ਸਲਾਮ ਕਰਦਾ ਹਾਂ!

LEAVE A REPLY

Please enter your comment!
Please enter your name here

Share post:

Popular

More like this
Related

ਸਕੂਲ ਆਫ਼ ਐਮੀਨੈਂਸ ਦੇ ਉਦਘਾਟਨ ਮਗਰੋਂ ਭਖੀ ਸਿਆਸਤ, ‘ਆਪ’ ਵਿਧਾਇਕ ਨੇ ਆਪਣੀ ਹੀ ਸਰਕਾਰ ‘ਤੇ ਚੁੱਕੇ ਸਵਾਲ

ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਪੰਜਾਬ ‘ਚ...

“ਅੱਜ ਦਾ ਭਾਰਤ ਦੁਨੀਆ ਦਾ ਵਿਸ਼ਵ ਮਿੱਤਰ ਹੈ, ਕੁਝ ਲੋਕ ਵੰਡ ‘ਚ ਰੁੱਝੇ ਹੋਏ ਹਨ”: PM ਮੋਦੀ ਦਾ ਵਿਰੋਧੀ ਗਠਜੋੜ ‘ਤੇ ਹਮਲਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੀਨਾ ਰਿਫਾਇਨਰੀ ਵਿਖੇ ਪੈਟਰੋਕੈਮੀਕਲ...

ਭੋਪਾਲ ਵਿੱਚ ਕੀਤੀ ਜਾਵੇਗੀ ‘INDIA’ ਗਠਜੋੜ ਦੀ ਪਹਿਲੀ ਸਾਂਝੀ ਰੈਲੀ

ਕਈ ਮੀਟਿੰਗਾਂ ਤੋਂ ਬਾਅਦ, ਭਾਰਤ ਗਠਜੋੜ ਨੇ ਆਖਰਕਾਰ ਮੱਧ...