ਮਸ਼ਹੂਰ ਪੰਜਾਬੀ ਗਾਇਕ ਬੱਬੂ ਮਾਨ ਨੂੰ ਆਪਣੇ ਜਨਮਦਿਨ ਵਾਲੇ ਦਿਨ ਹੀ ਵੱਡਾ ਝਟਕਾ ਲੱਗਿਆ ਹੈ। ਦਸ ਦਈਏ ਕਿ ਬੱਬੂ ਮਾਨ ਦੇ ਜਨਮਦਿਨ ਵਾਲੇ ਦਿਨ ਹੀ ਉਹਨਾਂ ਦਾ ਟਵੀਟਰ ਅਕਾਊਂਟ ਭਾਰਤ ‘ਚ ਬੈਨ ਕਰ ਦਿੱਤਾ ਗਿਆ ਹੈ। ਹਾਲਾਂਕਿ ਬੱਬੂ ਮਾਨ ਦਾ ਟਵਿੱਟਰ ਅਕਾਊਂਟ ਕਿਉਂ ਬੰਦ ਕੀਤਾ ਗਿਆ ਹੈ, ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ।
ਦੱਸ ਦਈਏ ਕਿ ਬੱਬੂ ਮਾਨ ਅੱਜ ਆਪਣਾ 48ਵਾਂ ਜਨਮਦਿਨ ਸੈਲੀਬ੍ਰੇਟ ਕਰ ਰਹੇ ਹਨ। ਇਸ ਖ਼ਾਸ ਮੌਕੇ ਉਨ੍ਹਾਂ ਨੂੰ ਇਹ ਝਟਕਾ ਲੱਗਿਆ। ਉਨ੍ਹਾਂ ਦਾ ਜਨਮ 29 ਮਾਰਚ 1975 ਨੂੰ ਫਤਿਹਗੜ੍ਹ ਸਾਹਿਬ ਦੇ ਪਿੰਡ ਖੰਟ ਵਿਖੇ ਹੋਇਆ ਸੀ। ਬੱਬੂ ਮਾਨ 2 ਭੈਣਾਂ ਦੇ ਇਕੱਲਾ ਭਰਾ ਹੈ। ਉਨ੍ਹਾਂ ਦਾ ਅਸਲੀ ਨਾਂ ਤਜਿੰਦਰ ਸਿੰਘ ਮਾਨ ਹੈ ਪਰ ਇਨ੍ਹਾਂ ਦੇ ਘਰ ‘ਚ ਸਾਰੇ ਇਨ੍ਹਾਂ ਨੂੰ ਬੱਬੂ ਕਹਿੰਦੇ ਸਨ।
ਦੱਸਣਯੋਗ ਹੈ ਕਿ ਬੱਬੂ ਮਾਨ ਨੂੰ ਬਚਪਨ ਤੋਂ ਹੀ ਗਾਇਕੀ ਦਾ ਸ਼ੌਕ ਸੀ। ਉਨ੍ਹਾਂ ਨੇ ਆਪਣੀ ਜ਼ਿੰਦਗੀ ਦਾ ਪਹਿਲਾ ਗੀਤ 7 ਸਾਲ ਦੀ ਉਮਰ ‘ਚ ਗਾਇਆ ਸੀ। ਉਨ੍ਹਾਂ ਨੇ ਆਪਣੇ ਸਕੂਲ ਦੇ ਫੰਕਸ਼ਨ ‘ਚ ਇਹ ਗੀਤ ਗਾਇਆ ਸੀ।