ਪਿਛਲੇ ਕੁਝ ਮਹੀਨਿਆਂ ਤੋਂ ਅਸਾਮ ਦੀ ਡਿਬਰੂਗੜ੍ਹ ਜੇਲ੍ਹ ‘ਚ ਬੰਦ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਅਤੇ ਉਹਨਾਂ ਦੇ ਸਾਥੀ ਭੁੱਖ ਹੜਤਾਲ ‘ਤੇ ਬੈਠ ਗਏ ਹਨ। ਕਾਰਨ ਇਹ ਦੱਸਿਆ ਜਾ ਰਿਹਾ ਹੈ ਕਿ ਫੋਨ ਕਾਲ ਲਈ ਡਿਬਰੂਗੜ੍ਹ ਜੇਲ੍ਹ ਨੂੰ ਪੰਜਾਬ ਸਰਕਾਰ ਇਜਾਜ਼ਤ ਨਹੀਂ ਦੇ ਰਹੀ, ਇਸ ਵਜ੍ਹਾ ਕਾਰਨ ਪਰਿਵਾਰਾਂ ਨਾਲ ਗੱਲ ਨਹੀਂ ਹੁੰਦੀ। ਇਸਦੇ ਨਾਲ ਹੀ ਇਹ ਵੀ ਕਿਹਾ ਜਾ ਰਿਹਾ ਹੈ ਕਿ ਜੇਲ੍ਹ ਦਾ ਖਾਣਾ ਜਿੱਥੇ ਖਾਣ ਦੇ ਲਾਇਕ ਨਹੀਂ ਹੁੰਦਾ ਉੱਥੇ ਹੀ ਤੰਬਾਕੂ ਵਰਗੇ ਪਦਾਰਥ ਖਾਣੇ ‘ਚ ਪੈ ਰਿਹੇ ਹਨ। ਇਹ ਇਲਜ਼ਾਮ ਅੰਮ੍ਰਿਤਪਾਲ ਸਿੰਘ ਦੀ ਪਤਨੀ ਕਿਰਨਦੀਪ ਕੌਰ ਨੇ ਲਗਾਏ ਹਨ। ਕਿਰਨਦੀਪ ਨੇ ਦੱਸਿਆ ਕਿ ਅੰਮ੍ਰਿਤਪਾਲ ਸਿੰਘ ਸਮੇਤ ਬਾਕੀ ਸਿੰਘ ਅਸਾਮ ਦੀ ਡਿਬਰੂਗੜ ਜੇਲ੍ਹ ਅੰਦਰ ਭੁੱਖ ਹੜਤਾਲ ’ਤੇ ਹਨ। ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਡਿਬਰੂਗੜ ਜੇਲ੍ਹ ਨੂੰ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਨੂੰ ਫ਼ੋਨ ਕਾਲ ਲਈ ਇਜਾਜ਼ਤ ਨਹੀਂ ਦੇ ਰਹੀ ਹੈ। ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਜੇਲ੍ਹ ਦਾ ਖਾਣਾ ਜਿੱਥੇ ਖਾਣ ਦੇ ਲਾਇਕ ਨਹੀਂ ਹੁੰਦਾ ਉੱਥੇ ਹੀ ਤੰਬਾਕੂ ਵਰਗੇ ਪਦਾਰਥ ਖਾਣੇ ‘ਚ ਪੈ ਰਿਹੇ ਹਨ।
ਕਿਰਨਦੀਪ ਕੌਰ ਨੇ ਦੱਸਿਆ ਕਿ ਉਹ ਹਰ ਹਫ਼ਤੇ ਅੰਮ੍ਰਿਤਪਾਲ ਸਿੰਘ ਨੂੰ ਮਿਲਣ ਅਸਾਮ ਦੀ ਡਿਬਰੂਗੜ ਜੇਲ੍ਹ ਜਾਂਦੀ ਹੈ। ਹਰ ਹਫ਼ਤੇ ਵਾਂਗ ਅੱਜ ਦੀ ਮੁਲਾਕਾਤ ਦਾ ਸਮਾਂ ਵੀ ਬਹੁਤ ਛੇਤੀ ਲੰਘ ਗਿਆ। ਅੱਜ ਦੀ ਮੁਲਾਕਾਤ ਤੋਂ ਮੈਨੂੰ ਪੱਤਾ ਲੱਗਾ ਹੈ ਕਿ ਅੰਮ੍ਰਿਤਪਾਲ ਸਿੰਘ ਸਮੇਤ ਬਾਕੀ ਸਿੰਘ ਭੁੱਖ ਹੜਤਾਲ ’ਤੇ ਹਨ, ਇਸ ਦੇ ਕੁਝ ਕਾਰਨ ਹਨ, ਜਿਨ੍ਹਾਂ ਵਿੱਚੋਂ ਇੱਕ ਕਾਰਨ ਇਹ ਹੈ ਕਿ ਉਨ੍ਹਾਂ ਨੂੰ ਫ਼ੋਨ ਕਾਲ ਲਈ ਡਿਬਰੂਗੜ ਜੇਲ੍ਹ ਨੂੰ ਪੰਜਾਬ ਸਰਕਾਰ ਇਜਾਜ਼ਤ ਨਹੀਂ ਦੇ ਰਹੀ, ਇਸ ਵਜ੍ਹਾ ਕਾਰਨ ਪਰਿਵਾਰਾਂ ਨਾਲ ਗੱਲ ਨਹੀਂ ਹੁੰਦੀ। ਜੇਕਰ ਇਹ ਸਹੂਲਤ ਜੋ ਕੀ ਹਰ ਜੇਲ੍ਹ ਵਿੱਚ ਲਾਜ਼ਮ ਹੁੰਦੀ ਹੈ, ਦਿੱਤੀ ਜਾਵੇ ਤਾਂ 20-25,000 ਰੁਪਏ ਜੋ ਕਿ ਇੱਕ ਇਨਸਾਨ ਦਾ ਇੱਕ ਮੁਲਾਕਾਤ ਲਈ ਲੱਗਦਾ ਹੈ ਉਹ ਨਹੀਂ ਲੱਗੇਗਾ। ਹਰ ਪਰਿਵਾਰ ਇਹ ਖਰਚਾ ਨਹੀਂ ਚੁੱਕ ਸਕਦਾ। ਫ਼ੋਨ ਦੀ ਸਹੂਲਤ ਨਾਲ ਅੰਦਰ ਜੋ ਸਿੰਘ ਹਨ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਮਾਨਸਿਕ ਹਾਲਤ ਠੀਕ ਰਹਿ ਸਕਦੀ ਹੈ।
ਦੱਸ ਦੇਈਏ ਕਿ ਅੰਮ੍ਰਿਤਪਾਲ ਤੇ ਉਸ ਦੇ 9 ਸਾਥੀ ਇਸ ਸਮੇਂ ਅਸਾਮ ਦੀ ਡਿਬਰੂਗੜ੍ਹ ਸੈਂਟਰਲ ਜੇਲ੍ਹ ਵਿੱਚ ਬੰਦ ਹਨ। ਇਨ੍ਹਾਂ ਨੂੰ ਰਾਸ਼ਟਰੀ ਸੁਰੱਖਿਆ ਐਕਟ ਤਹਿਤ ਗ੍ਰਿਫਤਾਰ ਕੀਤਾ ਗਿਆ ਹੈ। ਅੰਮ੍ਰਿਤਪਾਲ ਨੂੰ 23 ਅਪ੍ਰੈਲ ਨੂੰ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਜੱਦੀ ਪਿੰਡ ਰੋਡੇ ਤੋਂ ਗ੍ਰਿਫਤਾਰ ਕੀਤਾ ਗਿਆ ਸੀ।