Dera Premi Murder Case Update: ਸੂਤਰਾਂ ਤੋਂ ਮਿਲੀ ਜਾਣਕਾਰੀ ਅੁਨਸਾਰ ਡੇਰਾ ਪ੍ਰੇਮੀ ਪ੍ਰਦੀਪ ਦੇ ਕਤਲ ਵਿਚ ਸ਼ਾਮਲ ਇਕ ਸ਼ੂਟਰ ਦਾ ਪੁਲਿਸ ਦੇ ਨਾਲ ਜ਼ਬਰਦਸਤ ਮੁਕਾਬਲਾ ਹੋਇਆ ਹੈ। ਐਂਟੀ ਗੈਂਗਸਟਰ ਫੋਰਸ ਦਾ ਰਾਜਸਥਾਨ ਦੇ ਜੈਪੁਰ ਵਿਚ ਇਹ ਮੁਕਾਬਲਾ ਹੋਇਆ ਹੈ। ਸ਼ੂਟਰ ਰਾਜ ਹੁੱਡਾ ਨੂੰ ਇਸ ਪੁਲਿਸ ਮੁਕਾਬਲੇ ਤੋਂ ਬਾਅਦ ਗ੍ਰਿਫ਼ਤਾਰ ਕਰ ਲਿਆ ਹੈ। ਇਸ ਮੁਕਾਬਲੇ ਦੇ ਵਿਚ ਸ਼ੂਟਰ ਰਾਜ ਹੁੱਡਾ ਨੂੰ ਗੋਲੀਆਂ ਲੱਗੀਆਂ ਹਨ। ਹਾਸਲ ਹੋਈ ਜਾਣਕਾਰੀ ਤੋਂ ਪਤਾ ਚੱਲਿਆ ਹੈ ਕਿ ਇਸ ਸ਼ੂਟਰ ਨੂੰ ਜਿਊਂਦੇ ਫੜ੍ਹਨ ਦੇ ਵਿਚ ਪੁਲਿਸ ਨੂੰ ਕਾਮਯਾਬੀ ਹਾਸਲ ਹੋਈ ਹੈ ਅਤੇ ਇਸ ਮੁਕਾਬਲੇ ਦੇ ਵਿਚ ਸ਼ੂਟਰ ਰਾਜ ਹੁੱਡਾ ਜ਼ਖ਼ਮੀ ਹੋ ਗਿਆ ਹੈ ਜਿਸ ਨੂੰ ਜ਼ਖ਼ਮੀ ਹਾਲਾਤਾਂ ਵਿਚ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਇਸ ਦੀ ਜਾਣਕਾਰੀ ਪੰਜਾਬ ਪੁਲਿਸ ਅਤੇ DGP Punjab ਵਲੋਂ ਵੀ ਟਵਿਟਰ ਹੈਂਡਲ ‘ਤੇ ਟਵੀਟ ਕਰਕੇ ਸਾਂਝੀ ਕੀਤੀ ਗਈ ਹੈ।
ਇਸ ਮੁਕਾਬਲੇ ਤੋਂ ਬਾਅਦ 6ਵਾਂ ਸ਼ੂਟਰ ਯਾਨੀ ਸ਼ੂਟਰ ਰਾਜ ਹੁੱਡਾ ਕਾਬੂ ਕਰ ਲਿਆ ਗਿਆ ਹੈ ਅਤੇ ਹੁਣ ਪੁਲਿਸ ਦੇ ਸ਼ਿਕੰਜੇ ਵਿਚ ਸਾਰੇ ਸ਼ੂਟਰ ਆ ਗਏ ਹਨ। ਪੁਲਿਸ ਵੱਲੋਂ ਰਾਜ ਹੁੱਡਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁਲਿਸ ਨੇ ਰਾਜਸਥਾਨ ਵਿਚ ਇਹ ਕਾਰਵਾਈ ਕੀਤੀ ਹੈ। ਦੱਸ ਦਈਏ ਕਿ ਪੁਲਿਸ ਵੱਲੋਂ ਲਗਾਤਾਰ ਗੁਆਂਢੀ ਸੂਬਿਆਂ ਵਿਚ ਛਾਪੇਮਾਰੀ ਕੀਤੀ ਜਾ ਰਹੀ ਸੀ। ਸੂਹ ਮਿਲੀ ਸੀ ਕਿ ਕਤਲ ਤੋਂ ਬਾਅਦ ਸ਼ੂਟਰ ਗੁਆਂਢੀ ਸੂਬਿਆਂ ਵਿਚ ਜਾ ਲੁਕੇ ਹਨ। ਦੱਸ ਦਈਏ ਕਿ ਡੇਰਾ ਪ੍ਰੇਮੀ ਪ੍ਰਦੀਪ ਕੁਮਾਰ ਦਾ ਕੁਝ ਹਮਲਾਵਰਾਂ ਦੇ ਕਤਲ ਕਰ ਦਿੱਤਾ ਸੀ।