ਤਾਮਿਲਨਾਡੂ ਦੇ ਮਦੁਰਾਈ ਰੇਲਵੇ ਸਟੇਸ਼ਨ ਦੇ ਕੋਲ ਇੱਕ ਵੱਡਾ ਹਾਦਸਾ ਵਾਪਰਿਆ ਹੈ। ਦੱਖਣੀ ਰੇਲਵੇ ਅਧਿਕਾਰੀਆਂ ਮੁਤਾਬਕ ਲਖਨਊ ਤੋਂ ਰਾਮੇਸ਼ਵਰਮ ਜਾ ਰਹੀ ਟਰੇਨ ਦੇ ਟੂਰਿਸਟ ਕੋਚ ‘ਚ ਅੱਗ ਲੱਗ ਗਈ। ਇਸ ਹਾਦਸੇ ‘ਚ ਹੁਣ ਤੱਕ 10 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 20 ਜ਼ਖਮੀ ਹੋ ਗਏ ਹਨ। ਦੱਖਣੀ ਰੇਲਵੇ ਮੁਤਾਬਕ ਤਾਮਿਲਨਾਡੂ ਰੇਲ ਹਾਦਸੇ ‘ਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨੂੰ 10 ਲੱਖ ਰੁਪਏ ਦੀ ਐਕਸ-ਗ੍ਰੇਸ਼ੀਆ ਰਾਸ਼ੀ ਦਿੱਤੀ ਜਾਵੇਗੀ। ਦੱਖਣੀ ਰੇਲਵੇ ਅਧਿਕਾਰੀਆਂ ਮੁਤਾਬਕ ਟਰੇਨ ‘ਚ ਅੱਗ ਉਸ ਸਮੇਂ ਲੱਗੀ ਜਦੋਂ ਸਵੇਰੇ ਮਦੁਰਾਈ ਯਾਰਡ ਜੰਕਸ਼ਨ ‘ਤੇ ਇਸ ਨੂੰ ਰੋਕਿਆ ਗਿਆ। ਫਿਰ ਯਾਤਰੀ ਗੈਰ-ਕਾਨੂੰਨੀ ਢੰਗ ਨਾਲ ਗੈਸ ਸਿਲੰਡਰ ਲੈ ਕੇ ਕੋਚ ‘ਚ ਦਾਖਲ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਇਸ ਸਿਲੰਡਰ ਕਾਰਨ ਟਰੇਨ ‘ਚ ਭਿਆਨਕ ਅੱਗ ਲੱਗ ਗਈ।
ਟਰੇਨ ‘ਚ ਅੱਗ ਲੱਗਣ ਦੀ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ‘ਚ ਕੋਚ ‘ਚ ਭਿਆਨਕ ਅੱਗ ਦਿਖਾਈ ਦੇ ਰਹੀ ਹੈ। ਇਸ ਦੇ ਨਾਲ ਹੀ ਆਲੇ-ਦੁਆਲੇ ਕੁਝ ਲੋਕ ਰੌਲਾ ਵੀ ਪਾ ਰਹੇ ਹਨ। ਫਾਇਰ ਬ੍ਰਿਗੇਡ ਨੇ ਮੌਕੇ ‘ਤੇ ਪਹੁੰਚ ਕੇ ਕਾਫੀ ਮੁਸ਼ੱਕਤ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ। ਅਧਿਕਾਰੀਆਂ ਮੁਤਾਬਕ ਸਟੇਸ਼ਨ ਵੱਲੋਂ 26.8.23 ਨੂੰ ਸ਼ਾਮ 5.15 ਵਜੇ ਮਦੁਰਾਈ ਯਾਰਡ ‘ਚ ਇਕ ਨਿੱਜੀ ਪਾਰਟੀ ਦੇ ਕੋਚ ‘ਚ ਅੱਗ ਲੱਗਣ ਦੀ ਸੂਚਨਾ ਮਿਲੀ ਸੀ। ਇਸ ਤੋਂ ਬਾਅਦ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ ਅਤੇ ਫਾਇਰ ਟੈਂਡਰ 5.45 ‘ਤੇ ਇੱਥੇ ਪਹੁੰਚ ਗਏ। 7.15 ਵਜੇ ਅੱਗ ਬੁਝਾਈ ਗਈ। ਕਿਸੇ ਹੋਰ ਕੋਚ ਨੂੰ ਨੁਕਸਾਨ ਨਹੀਂ ਪਹੁੰਚਿਆ ਹੈ।