ਦਿੱਲੀ ਦੀ ਕੇਜਰੀਵਾਲ ਸਰਕਾਰ ‘ਚ ਮੰਤਰੀ ਮੰਡਲ ‘ਚ ਵੱਡਾ ਫੇਰਬਦਲ ਹੋਇਆ ਹੈ। ਕੇਜਰੀਵਾਲ ਮੰਤਰੀ ਮੰਡਲ ‘ਚ ਇਕਲੌਤੀ ਮਹਿਲਾ ਮੰਤਰੀ ਆਤਿਸ਼ੀ ਦਾ ਕੱਦ ਵਧਿਆ ਹੈ। ਆਤਿਸ਼ੀ ਨੂੰ ਵਿੱਤ, ਮਾਲੀਆ ਅਤੇ ਯੋਜਨਾ ਵਿਭਾਗ ਦਿੱਤੇ ਜਾਣਗੇ। ਪਹਿਲਾਂ ਇਹ ਵਿਭਾਗ ਕੈਲਾਸ਼ ਗਹਿਲੋਤ ਕੋਲ ਸੀ। ਦਿੱਲੀ ਸਰਕਾਰ ਦੇ ਇਸ ਪ੍ਰਸਤਾਵ ਨੂੰ ਉਪ ਰਾਜਪਾਲ ਵੀਕੇ ਸਕਸੈਨਾ ਨੇ ਮਨਜ਼ੂਰੀ ਦੇ ਦਿੱਤੀ ਹੈ ਅਤੇ ਫਾਈਲ ਦਿੱਲੀ ਸਰਕਾਰ ਕੋਲ ਵੀ ਪਹੁੰਚ ਗਈ ਹੈ। ਇਸ ਬਦਲਾਅ ਨਾਲ ਆਤਿਸ਼ੀ ਕੇਜਰੀਵਾਲ ਕੈਬਨਿਟ ‘ਚ ਨੰਬਰ 2 ‘ਤੇ ਪਹੁੰਚ ਜਾਵੇਗੀ।
ਦਸ ਦਈਏ ਕਿ ਆਤਿਸ਼ੀ ਅਤੇ ਸੌਰਭ ਭਾਰਦਵਾਜ ਨੂੰ ਮਨੀਸ਼ ਸਿਸੋਦੀਆ ਅਤੇ ਸਤੇਂਦਰ ਜੈਨ ਦੇ ਅਸਤੀਫ਼ਿਆਂ ਤੋਂ ਬਾਅਦ ਮਾਰਚ ਵਿੱਚ ਮੰਤਰੀ ਮੰਡਲ ਵਿੱਚ ਸ਼ਾਮਲ ਕੀਤਾ ਗਿਆ ਸੀ। ਆਤਿਸ਼ੀ ਕੋਲ ਸ਼ਕਤੀ, ਸਿੱਖਿਆ, ਕਲਾ ਸੱਭਿਆਚਾਰ ਅਤੇ ਭਾਸ਼ਾ, ਸੈਰ-ਸਪਾਟਾ, ਉੱਚ ਸਿੱਖਿਆ, ਸਿਖਲਾਈ, ਤਕਨੀਕੀ ਸਿੱਖਿਆ ਅਤੇ ਲੋਕ ਸੰਪਰਕ ਵਿਭਾਗਾਂ ਦਾ ਚਾਰਜ ਹੈ। ਮੰਤਰੀ ਮੰਡਲ ‘ਚ ਇਸ ਫੇਰਬਦਲ ਤੋਂ ਬਾਅਦ ਆਤਿਸ਼ੀ ਨੂੰ ਕੁੱਲ 12 ਵਿਭਾਗਾਂ ਦਾ ਚਾਰਜ ਮਿਲ ਗਿਆ ਹੈ। ਫਿਲਹਾਲ ਇਸ ਸਮੇਂ ਵਿੱਤ, ਯੋਜਨਾ ਅਤੇ ਮਾਲ ਵਿਭਾਗ ਕੈਲਾਸ਼ ਗਹਿਲੋਤ ਦੇ ਕੋਲ ਹਨ।
ਜ਼ਿਕਰ ਕਰ ਦਈਏ ਕਿ ਆਬਕਾਰੀ ਘੁਟਾਲੇ ਨਾਲ ਜੁੜੇ ਮਾਮਲੇ ‘ਚ ਸਿਸੋਦੀਆ ਦੀ ਗ੍ਰਿਫਤਾਰੀ ਅਤੇ ਅਸਤੀਫੇ ਤੋਂ ਬਾਅਦ ਯੋਜਨਾ ਅਤੇ ਵਿੱਤ ਵਿਭਾਗ ਦਾ ਚਾਰਜ ਕੈਲਾਸ਼ ਗਹਿਲੋਤ ਨੂੰ ਸੌਂਪਿਆ ਗਿਆ ਸੀ। ਸਿਸੋਦੀਆ ਇਸ ਸਮੇਂ ਤਿਹਾੜ ਜੇਲ੍ਹ ਵਿੱਚ ਬੰਦ ਹਨ। ਇੱਕ ਸਰਕਾਰੀ ਅਧਿਕਾਰੀ ਨੇ ਕਿਹਾ, “ਮੰਤਰੀ ਮੰਡਲ ਦੇ ਫੇਰਬਦਲ ਵਿੱਚ, ਆਤਿਸ਼ੀ ਨੂੰ ਤਿੰਨ ਵਿਭਾਗਾਂ, ਵਿੱਤ, ਯੋਜਨਾ ਅਤੇ ਮਾਲੀਆ ਦਾ ਚਾਰਜ ਮਿਲਣ ਦੀ ਸੰਭਾਵਨਾ ਹੈ। ਉਨ੍ਹਾਂ ਨੂੰ ਹਾਲ ਹੀ ਵਿੱਚ 1 ਜੂਨ ਨੂੰ ਲੋਕ ਸੰਪਰਕ ਵਿਭਾਗ ਦਾ ਚਾਰਜ ਦਿੱਤਾ ਗਿਆ ਸੀ, ਜੋ ਇਸ ਤੋਂ ਪਹਿਲਾਂ ਕੈਲਾਸ਼ ਗਹਿਲੋਤ ਕੋਲ ਸੀ।”