ਨਕੋਦਰ ਦੇ ਪਿੰਡ ਲਿੱਤਰਾਂ ਦੇ ਯੂ ਕੇ ਵਿਚ ਰਹਿਣ ਵਾਲੇ ਰਾਮ ਲਾਲ ਮੱਟੂ ਜੀ ਵੱਲੋਂ ਜ਼ਰੂਰਤਮੰਦ ਪਰਿਵਾਰਾਂ ਦੇ ਬੱਚਿਆਂ ਲਈ ਸੁੰਦਰ ਲਾਇਬਰੇਰੀ ਇੰਫੋਰਮੇਸ਼ਨ ਸੈਂਟਰ ਖੋਲ੍ਹਿਆ ਗਿਆ ਅਤੇ ਇਸ ਲਾਇਬਰੇਰੀ ਇਨਫਰਮੇਸ਼ਨ ਸੈਂਟਰ ਦਾ ਉਦਘਾਟਨ ਰਾਮ ਲਾਲ ਮੱਟੂ ਅਤੇ ਉਨ੍ਹਾਂ ਦੇ ਪਰਿਵਾਰ ਵੱਲੋਂ ਕੀਤਾ ਗਿਆ ਅਤੇ ਇਸ ਮੌਕੇ ਪਿੰਡ ਦੇ ਲੋਕਾਂ ਵੱਲੋਂ ਇਸ ਉਪਰਾਲੇ ਨੂੰ ਕਰਨ ਲਈ ਰਾਮ ਲਾਲ ਮੱਟੂ ਅਤੇ ਉਹਨਾਂ ਦੇ ਪਰਿਵਾਰ ਦਾ ਧੰਨਵਾਦ ਕੀਤਾ ਗਿਆ ਅਤੇ ਉਹਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ ਇਸ ਮੌਕੇ ਵਾਲਮਿਕੀ ਭਾਈਚਾਰੇ ਦੀਆਂ ਅਲੱਗ-ਅਲੱਗ ਸੰਸਥਾਵਾਂ ਦੇ ਅਹੁਦੇਦਾਰ ਅਤੇ ਮੈਂਬਰ ਹਾਜਰ ਹੋਏ ਉਹਨਾਂ ਨੂੰ ਵੀ ਸਿਰੋਪੇ ਦੇ ਕੇ ਸਨਮਾਨਿਤ ਕੀਤਾ ਗਿਆ
ਨਕੋਦਰ ਤੋਂ ਪੁਨੀਤ ਅਰੋੜਾ ਦੀ ਰਿਪੋਰਟ|