ਫਰੀਦਕੋਟ:
ਨਾਰਕੋਟਿਕ ਸੈਲ ਵੱਲੋਂ ਟਰਾਲੇ ਚ ਲਕੋ ਕੇ ਲਿਜਾਇਆ ਜਾ ਰਿਹਾ ਚਾਰ ਸੌ ਕਿੱਲੋਗ੍ਰਾਮ ਚੁਰਾ ਪੋਸਤ ਕੀਤਾ ਗਿਆ ਬ੍ਰਾਮਦ। ਜਾਣਕਾਰੀ ਮੁਤਾਬਿਕ ਨਾਰਕੋਟਿਕ ਸੈੱਲ ਵੱਲੋਂ ਬਠਿੰਡਾ ਰੋਡ ਤੇ ਨਾਕੇਬੰਦੀ ਦੌਰਾਨ ਇੱਕ ਟਰਾਲੇ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਟਰਾਲਾ ਚਾਲਕ ਵੱਲੋਂ ਟਰੱਕ ਤੇਜ਼ ਕਰ ਲਿਆ ਜਿਸ ਦਾ ਪਿੱਛਾ ਪੁਲਿਸ ਟੀਮ ਵੱਲੋਂ ਕੀਤਾ ਗਿਆ ਤਾਂ ਇਸੇ ਦੌਰਾਨ ਟਰੱਕ ਚਾਲਕ ਵੱਲੋਂ ਭੱਜਣ ਦੀ ਮੰਸ਼ਾ ਨਾਲ ਚੱਲਦੇ ਟਰੱਕ ਚੋ ਛਲਾਂਗ ਲਗਾ ਦਿੱਤੀ ਅਤੇ ਡਰਾਈਵਰ ਦੇ ਹੇਲਪਰ ਵੱਲੋਂ ਗੱਡੀ ਨੂੰ ਸੰਭਾਲ ਲਿਆ।ਛਲਾਂਗ ਲਗਉਣ ਵਾਲਾ ਡਰਾਈਵਰ ਇਸ ਦੌਰਾਨ ਜਖਮੀ ਹੋ ਗਿਆ ਜਿਸ ਨੂੰ ਹਸਪਤਾਲ ਇਲਾਜ ਲਈ ਦਾਖਿਲ ਕਰਵਾਇਆ ਗਿਆ ਜਦ ਕਿ ਡਰਾਈਵਰ ਦੇ ਹੈਲਪਰ ਨੂੰ ਕਾਬੂ ਕਰ ਟਰੱਕ ਦੀ ਤਲਾਸ਼ੀ ਦੌਰਾਨ ਚਾਰ ਕਵਿੰਟਲ ਚੁਰਾ ਪੋਸਤ ਬ੍ਰਾਮਦ ਕੀਤਾ ਗਿਆ ਜਿਸ ਨੂੰ ਲੈੱਕੇ ਮਾਮਲਾ ਦਰਜ਼ ਕਰ ਲਿਆ ਗਿਆ ਹੈ ਅਤੇ ਕੰਡਕਟਰ ਦੀ ਗਿਰਫ਼ਤਾਰ ਕਰ ਲਿਆ ਗਿਆ ਜਦਕਿ ਜਖਮੀ ਡਰਾਈਵਰ ਨੂੰ ਠੀਕ ਹੋਣ ਉਪਰੰਤ ਹਿਰਾਸਤ ਚ ਲੈੱਕੇ ਪੁੱਛਗਿੱਛ ਕੀਤੀ ਜਾਵੇਗੀ ।ਇਸ ਮੌਕੇ ਡੀਐਸਪੀ ਸੁਸ਼ੀਲ ਕੁਮਾਰ ਨੇ ਕਿਹਾ ਕਿ ਫਿਲਹਾਲ ਕੰਡਕਟਰ ਲਵਪ੍ਰੀਤ ਨੂੰ ਹਿਰਾਸਤ ਚ ਲਿਆ ਗਿਆ ਹੈ ਜਦਕਿ ਡਰਾਈਵਰ ਰਾਜਵਿੰਦਰ ਸਿੰਘ ਜਿਸਦਾ ਇਲਾਜ ਚਲ ਰਿਹਾ ਹੈ ਉਸ ਨੂੰ ਇਲਾਜ ਤੋਂ ਬਾਅਦ ਹਿਰਾਸਤ ਚ ਲੈੱਕੇ ਪੁੱਛਗਿੱਛ ਕੀਤੀ ਜਾਵੇਗੀ ਕੇ ਇਹ ਇਨ੍ਹੀ ਵੱਡੀ ਮਾਤਰਾ ਚ ਪੋਸਤ ਕਿਥੋਂ ਲੈੱਕੇ ਆਉਦੇ ਸਨੁ ਤੇ ਅੱਗੇ ਕਿਸ ਨੂੰ ਸਪਲਾਈ ਕਰਨ ਜ਼ਾ ਰਹੇ ਸਨ।
ਬਾਈਟ- ਸੁਸ਼ੀਲ ਕੁਮਾਰ DSP
ਰਿਪੋਰਟ – ਗਗਨਦੀਪ ਸਿੰਘ