ਨੌਜਵਾਨ ਬੱਲੇਬਾਜ਼ ਈਸ਼ਾਨ ਕਿਸ਼ਨ ਨੇ ਰਚਿਆ ਇਤਿਹਾਸ, ਸਹਿਵਾਗ ਸਣੇ ਕਈ ਦਿੱਗਜਾਂ ਨੂੰ ਛੱਡਿਆ ਪਿੱਛੇ

ਭਾਰਤ ਅਤੇ ਬੰਗਲਾਦੇਸ਼ ਵਿਚਾਲੇ 3 ਮੈਚਾਂ ਦੀ ਸੀਰੀਜ਼ ਦਾ ਤੀਜਾ ਅਤੇ ਆਖਰੀ ਵਨਡੇ ਇੰਟਰਨੈਸ਼ਨਲ ਮੈਚ ਚਟੋਗ੍ਰਾਮ ਦੇ ਜ਼ਹੂਰ ਅਹਿਮਦ ਚੌਧਰੀ ਸਟੇਡੀਅਮ ‘ਚ ਖੇਡਿਆ ਗਿਆ। ਮੈਚ ‘ਚ ਭਾਰਤ ਨੇ ਬੰਗਲਾਦੇਸ਼ ਨੂੰ 227 ਦੌੜਾਂ ਨਾਲ ਹਰਾ ਦਿੱਤਾ ਹੈ। ਇਸ ਦਰਮਿਆਨ ਟੀਮ ਇੰਡੀਆ ਦੇ ਨੌਜਵਾਨ ਬੱਲੇਬਾਜ਼ ਈਸ਼ਾਨ ਕਿਸ਼ਨ ਨੇ ਬੰਗਲਾਦੇਸ਼ ਖਿਲਾਫ਼ ਖੇਡੇ ਜਾ ਰਹੇ ਤੀਜੇ ਵਨਡੇ ‘ਚ ਇਤਿਹਾਸ ਰਚ ਦਿੱਤਾ ਹੈ। ਈਸ਼ਾਨ ਕਿਸ਼ਨ ਨੇ ਇੱਥੇ ਦੋਹਰਾ ਸੈਂਕੜਾ ਲਗਾ ਕੇ ਬੰਗਲਾਦੇਸ਼ੀ ਗੇਂਦਬਾਜ਼ਾਂ ਦੇ ਛੱਕੇ ਛੁਡਾ ਦਿੱਤੇ ਹਨ। ਇਸ ਦੇ ਨਾਲ ਹੀ ਈਸ਼ਾਨ ਕਿਸ਼ਨ ਵਨਡੇ ਕ੍ਰਿਕਟ ‘ਚ ਦੋਹਰਾ ਸੈਂਕੜਾ ਲਗਾਉਣ ਵਾਲੇ ਚੌਥੇ ਬੱਲੇਬਾਜ਼ ਬਣ ਗਏ ਹਨ।

ਈਸ਼ਾਨ ਕਿਸ਼ਨ ਨੇ 126 ਗੇਂਦਾਂ ‘ਚ ਆਪਣਾ ਦੋਹਰਾ ਸੈਂਕੜਾ ਪੂਰਾ ਕੀਤਾ ਹੈ, ਜਿਸ ‘ਚ ਉਨ੍ਹਾਂ ਨੇ 23 ਚੌਕੇ ਅਤੇ 9 ਛੱਕੇ ਲਗਾਏ। ਈਸ਼ਾਨ ਨੇ ਲਗਭਗ 160 ਦੇ ਸਟ੍ਰਾਈਕ ਰੇਟ ਨਾਲ ਸਕੋਰ ਬਣਾਇਆ। ਈਸ਼ਾਨ ਕਿਸ਼ਨ ਨੇ ਇਸ ਇਤਿਹਾਸਕ ਪਾਰੀ ਵਿੱਚ ਕਈ ਰਿਕਾਰਡ ਆਪਣੇ ਨਾਂ ਕੀਤੇ ਹਨ। ਦੋਹਰਾ ਸੈਂਕੜਾ ਬਣਾਉਣ ਤੋਂ ਥੋੜ੍ਹੀ ਦੇਰ ਬਾਅਦ ਈਸ਼ਾਨ ਕਿਸ਼ਨ ਆਊਟ ਹੋ ਗਏ ਅਤੇ ਉਨ੍ਹਾਂ ਦੀ ਪਾਰੀ 210 ਦੇ ਸਕੋਰ ‘ਤੇ ਸਮਾਪਤ ਹੋ ਗਈ। ਈਸ਼ਾਨ ਨੇ 131 ਗੇਂਦਾਂ ਵਿੱਚ 210 ਦੌੜਾਂ ਬਣਾਈਆਂ, ਜਿਸ ਵਿੱਚ 24 ਚੌਕੇ, 10 ਛੱਕੇ ਸ਼ਾਮਲ ਸਨ।

ਦੱਸ ਦੇਈਏ ਕਿ ਵਨਡੇ ਇੰਟਰਨੈਸ਼ਨਲ ਕ੍ਰਿਕਟ ਵਿਚ ਇਹ ਕਿਸੇ ਵੀ ਬੱਲੇਬਾਜ਼ ਦਾ ਸਭ ਤੋਂ ਤੇਜ਼ ਦੋਹਰਾ ਸੈਂਕੜਾ ਹੈ ਅਤੇ ਇਹ ਇਸ ਤਰ੍ਹਾਂ ਵਰਲਡ ਰਿਕਾਰਡ ਹੈ। ਉਨ੍ਹਾਂ ਤੋਂ ਪਹਿਲਾਂ ਕ੍ਰਿਸ ਗੇਲ 138 ਗੇਂਦਾਂ ਵਿਚ ਅਤੇ ਵਰਿੰਦਰ ਸਹਿਵਾਗ ਨੇ 140 ਗੇਂਦਾਂ ਵਿਚ ਦੋਹਰਾ ਸੈਂਕੜਾ ਲਗਾਇਆ ਸੀ। ਉਹ ਵਨਡੇ ਕ੍ਰਿਕਟ ਵਿਚ ਦੋਹਰਾ ਸੈਂਕੜਾ ਲਗਾਉਣ ਵਾਲੇ ਚੌਥੇ ਭਾਰਤੀ ਖਿਡਾਰੀ ਹਨ। ਇਸ਼ਾਨ ਤੋਂ ਪਹਿਲਾਂ ਭਾਰਤ ਲਈ ਵਨਡੇ ਇੰਟਰਨੈਸ਼ਨਲ ਕ੍ਰਿਕਟ ਵਿਚ ਸਚਿਨ ਤੇਂਦੁਲਕਰ, ਵਰਿੰਦਰ ਸਹਿਵਾਗ ਅਤੇ ਰੋਹਿਤ ਸ਼ਰਮਾ (3 ਵਾਰ) ਨੇ ਦੋਹਰਾ ਸੈਂਕੜਾ ਜੜਿਆ ਹੋਇਆ ਹੈ। 

LEAVE A REPLY

Please enter your comment!
Please enter your name here

Share post:

Popular

More like this
Related

ਸਕੂਲ ਆਫ਼ ਐਮੀਨੈਂਸ ਦੇ ਉਦਘਾਟਨ ਮਗਰੋਂ ਭਖੀ ਸਿਆਸਤ, ‘ਆਪ’ ਵਿਧਾਇਕ ਨੇ ਆਪਣੀ ਹੀ ਸਰਕਾਰ ‘ਤੇ ਚੁੱਕੇ ਸਵਾਲ

ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਪੰਜਾਬ ‘ਚ...

“ਅੱਜ ਦਾ ਭਾਰਤ ਦੁਨੀਆ ਦਾ ਵਿਸ਼ਵ ਮਿੱਤਰ ਹੈ, ਕੁਝ ਲੋਕ ਵੰਡ ‘ਚ ਰੁੱਝੇ ਹੋਏ ਹਨ”: PM ਮੋਦੀ ਦਾ ਵਿਰੋਧੀ ਗਠਜੋੜ ‘ਤੇ ਹਮਲਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੀਨਾ ਰਿਫਾਇਨਰੀ ਵਿਖੇ ਪੈਟਰੋਕੈਮੀਕਲ...

ਭੋਪਾਲ ਵਿੱਚ ਕੀਤੀ ਜਾਵੇਗੀ ‘INDIA’ ਗਠਜੋੜ ਦੀ ਪਹਿਲੀ ਸਾਂਝੀ ਰੈਲੀ

ਕਈ ਮੀਟਿੰਗਾਂ ਤੋਂ ਬਾਅਦ, ਭਾਰਤ ਗਠਜੋੜ ਨੇ ਆਖਰਕਾਰ ਮੱਧ...