ਸੰਗਰੂਰ ਤੋਂ ਲੋਕ ਸਭਾ ਮੈਂਬਰ ਸਿਮਰਨਜੀਤ ਸਿੰਘ ਮਾਨ ਅੱਜ ਅੰਮ੍ਰਿਤਸਰ ਪਹੁੰਚੇ ਜਿਥੇ ਉਹਨਾਂ ਨੇ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ। ਇਸ ਦਰਮਿਆਨ ਉਹਨਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕੀਤੀ। ਪੱਤਰਕਾਰਾਂ ਦੇ ਰੁਬਰੂ ਹੁੰਦੇ ਹੋਏ ਉਹਨਾਂ ਨੇ ਪੰਜਾਬ ਦੀ ਅਮਨ ਕਾਨੂੰਨ ਦੀ ਸਥਿਤੀ ’ਤੇ ਪੰਜਾਬ ਸਰਕਾਰ ਨੂੰ ਘੇਰਿਆ ਹੈ। ਐਮ.ਪੀ. ਮਾਨ ਨੇ ਜਿਹੜਾ ਪੰਜਾਬ ਦੇ ਵਿਚ ਨਸ਼ਾ ਆ ਰਿਹਾ ਉਹ ਸਭ ਦੇ ਸਾਹਮਣੇ ਦਿਖਾਈ ਦਿੰਦਾ ਹੈ ਪਰ ਜੋ ਅਸਲਾ ਪੰਜਾਬ ਦੇ ਵਿਚ ਆ ਰਿਹਾ ਓਹ ਕਿੱਥੇ ਜਾ ਰਿਹਾ ਹੈ ਇਹ ਸਰਕਾਰ ਕਿਉਂ ਨਹੀਂ ਦੱਸ ਰਹੀ। ਇਸ ਦੇ ਨਾਲ ਹੀ ਉਨ੍ਹਾਂ ਨੇ ਪਾਣੀ ਦੇ ਮਸਲੇ ’ਤੇ ਬੋਲਦਿਆਂ ਕਿਹਾ ਕਿ ਰਿਪੇਰੀਅਨ ਸਿਧਾਂਤ ਕਹਿੰਦਾ ਕਿ ਜਿਹੜੀ ਧਰਤੀ ’ਚ ਨਦੀਆਂ ਵਹਿਦੀਆਂ ਹਨ ਉਸੇ ਦਾ ਪਾਣੀ ’ਤੇ ਹੱਕ ਹੁੰਦਾ ਹੈ।
ਜ਼ਿਕਰਯੋਗ ਹੈ ਕਿ ਪੰਜਾਬ ਮੌਜੂਦਾ ਸਥਿਤੀ ’ਚ ਕਈ ਮਸਲਿਆ ’ਚ ਉਲਝਿਆ ਹੋਇਆ ਹੈ ਜਿਸ ਦੇ ਕਰਕੇ ਸਰਕਾਰ ਦੀ ਕਾਰਗੁਜ਼ਾਰੀ ’ਤੇ ਵੀ ਅਨੇਕਾਂ ਸਵਾਲ ਖੜੇ ਹੋ ਰਹੇ ਹਨ, ਭਾਵੇਂ ਪਾਣੀ ਦਾ ਮਸਲਾ ਹੋਵੇ ਜਾਂ ਫਿਰ ਪੰਜਾਬ ਦੀ ਅਮਨ ਕਾਨੂੰਨ ਦੀ ਸਥਿਤੀ ਹੋਵੇ ਇਸ ਸਾਰੇ ਮਸਲਿਆਂ ਕਰਕੇ ਮਾਨ ਸਰਕਾਰ ਵਿਵਾਦਾਂ ’ਚ ਹੀ ਘਿਰੀ ਹੋਈ ਹੈ ਪਰ ਸਰਕਾਰ ਵਲੋਂ ਇਹ ਦਾਅਵੇ ਕੀਤੇ ਜਾ ਰਹੇ ਹਨ ਕਿ ਉਹ ਇਕ-ਇਕ ਕਰਕੇ ਸਾਰੇ ਮਸਲਿਆਂ ਨੂੰ ਹੱਲ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ।