ਸਰਕਾਰ ਬਣਾਉਣ ਤੋਂ ਬਾਅਦ ਆਮ ਆਦਮੀ ਪਾਰਟੀ ਹੁਣ ਨਗਰ ਨਿਗਮ ‘ਚ ਵੀ ਆਪਣਾ ਦਬਦਬਾ ਕਾਇਮ ਕਰਨ ‘ਚ ਸਫ਼ਲ ਹੋਣਾ ਸ਼ੁਰੂ ਹੋ ਗਈ ਹੈ। ਪੰਜਾਬ ਦੇ ਮੋਗਾ ‘ਚ ਜਲਦ ‘ਆਪ’ ਦਾ ਮੇਅਰ ਬਣਨ ਜਾ ਰਿਹਾ ਹੈ ਕਿਉਂਕਿ ਅੱਜ ਮੋਗਾ ਨਗਰ ਨਿਗਮ ਦੇ ਮੌਜੂਦਾ ਕਾਂਗਰਸੀ ਮੇਅਰ ਨਿਤਿਕਾ ਭੱਲਾ ਖ਼ਿਲਾਫ਼ ਬੇਭਰੋਸਗੀ ਮਤਾ ਪਾਸ ਕਰਕੇ ਉਹਨਾਂ ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ।
ਦਸ ਦਈਏ ਕਿ ਨਿਗਮ ਹਾਊਸ ਦੇ 42 ਮੈਂਬਰਾਂ ਨੇ ਕੁੱਝ ਦਿਨ ਪਹਿਲਾਂ ਕਾਂਗਰਸੀ ਮੇਅਰ ਨਿਤਿਕਾ ਭੱਲਾ ਖ਼ਿਲਾਫ਼ ਬੇਭਰੋਸਗੀ ਮਤਾ ਲਿਆਂਦਾ ਸੀ, ਜਿਸ ਤਹਿਤ ਅੱਜ ਇਸੇ ਮਤਾ ਦਾ 41 ਮੈਂਬਰਾਂ ਨੇ ਸਮਰਥਨ ਕੀਤਾ ਜਿਸ ਕਾਰਨ ਹੁਣ ਕਾਂਗਰਸੀ ਮੇਅਰ ਨਿਤਿਕਾ ਭੱਲਾ ਭਰੋਸੇ ਦਾ ਵੋਟ ਹਾਰ ਗਏ ਹਨ।
ਨਗਰ ਨਿਗਮ ਮੋਗਾ ਨੂੰ ਕੁੱਝ ਦਿਨਾਂ ਤੱਕ ਆਮ ਆਦਮੀ ਪਾਰਟੀ ਪਾਸੋਂ ਨਵਾਂ ਮੇਅਰ ਮਿਲਣਾ ਤੈਅ ਹੈ। ਹਲਕਾ ਵਿਧਾਇਕਾ ਅਮਨਦੀਪ ਅਰੋੜਾ ਅਤੇ ਧਰਮਕੋਟ ਦੇ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਦੀ ਅਗਵਾਈ ਹੇਠ 41 ਕੌਂਸਲਰਾਂ ਨੇ ਮੇਅਰ ਦੇ ਖ਼ਿਲਾਫ਼ ਵੋਟ ਪਾ ਕੇ ਆਮ ਆਦਮੀ ਪਾਰਟੀ ਦਾ ਸਾਥ ਦਿੱਤਾ ਹੈ।