ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਪਿਛਲੀ ਕੈਬਨਿਟ ਵਿਚ ਪੱਕੇ ਕੀਤੇ ਅਧਿਆਪਕਾਂ ਨੂੰ ਇਕ ਵੱਡਾ ਤੋਹਫ਼ਾ ਦਿੱਤਾ ਹੈ। ਦਸ ਦਈਏ ਕਿ ਸੀ.ਐਮ. ਮਾਨ ਨੇ ਲਾਈਵ ਆਕੇ ਇਹ ਜਾਣਕਾਰੀ ਦਿੱਤੀ ਕਿ ਉਹਨਾਂ ਦੀ ਸਰਕਾਰ ਨੇ ਅਧਿਆਪਕਾਂ ਦੀਆਂ ਤਨਖਾਹਾਂ ਤੇ ਭੱਤਿਆਂ ਵਿੱਚ ਵਾਧਾ ਕੀਤਾ ਹੈ। ਸੀ.ਐਮ. ਮਾਨ ਨੇ ਇਹ ਜਾਣਕਾਰੀ ਦਿੱਤੀ ਕਿ ਐਜੁਕੇਸ਼ਨ ਵਲੰਟੀਅਰ ਦੀ ਤਨਖਾਹ 3500 ਤੋਂ ਵਧਾ ਕੇ 15,000 ਕੀਤੀ ਗਈ ਹੈ ਜਦਕਿ ਇਕ ਹੋਰ ਕੈਟੀਗਰੀ ਵਾਲੇ ਅਧਿਆਪਕਾਂ ਦੀ 6000 ਤੋਂ ਵਧਾਕੇ 18,000 ਤਨਖਾਹ ਕੀਤੀ ਗਈ ਹੈ। ਇਸ ਤੋਂ ਇਲਾਵਾ ਐਜੁਕੇਸ਼ਨ ਪ੍ਰੋਵਾਇਡਰ ਦੀ 9500 ਤੋਂ ਵਧਾਕੇ 20,500 ਤਨਖ਼ਾਹ ਕਰਨ ਦਾ ਫੈਸਲਾ ਲਿਆ ਗਿਆ ਹੈ।
ਇਸਦੇ ਨਾਲ ਹੀ ਜਿੰਨਾਂ ਦੀ ਤਨਖਾਹ 10,250 ਸੀ ਉਹਨਾਂ ਦੀ ਤਨਖਾਹ 22 ਹਜ਼ਾਰ, 11 ਹਜ਼ਾਰ ਵਾਲਿਆਂ ਦੀ 23, 500 ਅਤੇ 5500 ਵਾਲਿਆਂ ਦੀ ਤਨਖਾਹ ਵਧਾ ਕੇ 15 ਹਜ਼ਾਰ ਕਰ ਦਿੱਤੀ ਗਈ ਹੈ। ਇੰਨਾਂ ਹੀ ਨਹੀਂ CM ਨੇ ਇਹ ਵੀ ਐਲਾਨ ਕੀਤਾ ਕਿ ਹੁਣ ਇਹਨਾਂ ਅਧਿਆਪਕਾਂ ਦੀ ਛੁੱਟੀਆਂ ਦੀ ਤਨਖਾਹ ਵੀ ਨਹੀਂ ਕੱਟੀ ਜਾਵੇਗੀ ਅਤੇ ਹਰ ਸਾਲ ਤਨਖਾਹ ਵਿਚ 5% ਵਾਧਾ ਕੀਤਾ ਜਾਵੇਗਾ। ਇਸ ਤੋਂ ਇਲਾਵਾ ਇਹਨਾਂ ਅਧਿਆਪਕਾਂ ਦੀ ਰਿਟਾਇਰਮੈਂਟ ਹੱਦ 58 ਸਾਲ ਕਰ ਦਿੱਤੀ ਗਈ ਹੈ।
ਇਸਦੇ ਨਾਲ ਹੀ ਸੀ.ਐਮ. ਨੇ ਵਾਅਦਾ ਕੀਤਾ ਕਿ ਗਰਮੀਆਂ ਦੀਆਂ ਛੁੱਟੀਆਂ ਤੋਂ ਬਾਅਦ ਇਹਨਾਂ ਅਧਿਆਪਕਾਂ ਨੂੰ ਨਿਯੁਕਤੀ ਪੱਤਰ ਤੁਰੰਤ ਜਾਰੀ ਕਰ ਦਿੱਤੇ ਜਾਣਗੇ।