ਪੰਜਾਬ-ਹਰਿਆਣਾ ਦੇ ਉਦਯੋਗ ਨੂੰ ਪੱਟਣ ਦੀ ਤਿਆਰੀ ’ਚ UP ਸਰਕਾਰ, CM ਯੋਗੀ ਦਾ ਵੱਡਾ ਕਦਮ

UP ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਵਲੋਂ ਇਕ ਅਹਿਮ ਕਦਮ ਚੁੱਕਦੇ ਹੋਏ ਪੰਜਾਬ-ਹਰਿਆਣਾ ਦੀ ਇੰਡਸਟਰੀ ਦੇ ਨਿਵੇਸ਼ਕਾਂ ਨੂੰ ਆਕਰਸ਼ਿਤ ਕਰਨ ਦੀਆਂ ਕੋਸ਼ਿਸ਼ਾਂ ਕੀਤੀ ਜਾ ਰਹੀਆਂ ਹਨ। ਇਸ ਲਈ ਦੋਵਾਂ ਸੂਬਿਆਂ ਦੇ ਨਿਵੇਸ਼ਕਾਂ ਨੂੰ ਆਕਰਸ਼ਿਤ ਕਰਨ ਲਈ ਯੂਪੀ ਦੇ ਗਲੋਬਲ ਨਿਵੇਸ਼ਕ ਸੰਮੇਲਨ 2022 ਦੇ ਰੋਡ ਸ਼ੋਅ ਲਈ ਚੰਡੀਗੜ੍ਹ ਸ਼ਹਿਰ ਨੂੰ ਵੀ ਸ਼ਾਮਲ ਕੀਤਾ ਗਿਆ ਹੈ। 27 ਜਨਵਰੀ ਨੂੰ ਸਿਟੀ ਬਿਊਟੀਫੁੱਲ ‘ਚ ਹੋਣ ਵਾਲੇ ਇਸ ਰੋਡ ਸ਼ੋਅ ‘ਚ ਯੋਗੀ ਕੈਬਨਿਟ ਦੇ ਤਿੰਨ ਮੰਤਰੀ ਹਿੱਸਾ ਲੈਣਗੇ। ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਦਾ ਵਿਸ਼ੇਸ਼ ਧਿਆਨ ਦੋਵਾਂ ਸੂਬਿਆਂ ਦੇ ਖੇਤੀ ਆਧਾਰਿਤ ਉਦਯੋਗ ‘ਤੇ ਹੈ। ਯੋਗੀ ਨੂੰ ਉਮੀਦ ਹੈ ਕਿ ਹਰਿਆਣਾ-ਪੰਜਾਬ ਖੇਤੀਬਾੜੀ ਦਾ ਗੜ੍ਹ ਹੈ ਅਤੇ ਉਹ ਆਸਾਨੀ ਨਾਲ ਨਿਵੇਸ਼ਕਾਂ ਨੂੰ ਇੱਥੋਂ ਯੂਪੀ ਵੱਲ ਆਕਰਸ਼ਿਤ ਕਰ ਸਕਦਾ ਹੈ। ਇਸ ਤੋਂ ਇਲਾਵਾ ਖੇਡ ਉਦਯੋਗ, ਉੱਨ ਅਤੇ ਹੌਜ਼ਰੀ ਦੇ ਖੇਤਰ ‘ਚ ਨਿਵੇਸ਼ਕਾਂ ‘ਤੇ ਯੂ.ਪੀ. ਕੇਂਦਰਿਤ ਹੈ।

ਯੋਗੀ ਆਦਿਤਿਆਨਾਥ 5 ਜਨਵਰੀ ਨੂੰ ਲਖਨਊ ਵਿੱਚ ਗਲੋਬਲ ਨਿਵੇਸ਼ਕ ਸੰਮੇਲਨ ਸ਼ੁਰੂ ਕਰਨਗੇ। ਰੋਡ ਸ਼ੋਅ ਦਾ ਆਖ਼ਰੀ ਪੜਾਅ ਚੰਡੀਗੜ੍ਹ ਵਿੱਚ ਕਰਵਾਇਆ ਗਿਆ ਹੈ। ਹਰਿਆਣਾ-ਪੰਜਾਬ ਦੇ ਨਿਵੇਸ਼ਕਾਂ ਨੂੰ ਲੁਭਾਉਣ ਲਈ ਯੋਗੀ ਆਦਿਤਿਆਨਾਥ ਨੇ ਮੰਤਰੀ ਮੰਡਲ ਦੇ ਤਿੰਨ ਪ੍ਰਮੁੱਖ ਚਿਹਰਿਆਂ ਨੂੰ ਜ਼ਿੰਮੇਵਾਰੀ ਦਿੱਤੀ ਹੈ। ਇਨ੍ਹਾਂ ਵਿੱਚ ਉਦਯੋਗਿਕ ਵਿਕਾਸ ਮੰਤਰੀ ਨੰਦ ਗੋਪਾਲ ਗੁਪਤਾ, ਗ੍ਰਹਿ ਰਾਜ ਮੰਤਰੀ ਧਰਮਵੀਰ ਪ੍ਰਜਾਪਤੀ ਅਤੇ ਖੇਤੀਬਾੜੀ ਰਾਜ ਮੰਤਰੀ ਬਲਦੇਵ ਔਲਖ ਸ਼ਾਮਲ ਹਨ। ਹਰਿਆਣਾ-ਪੰਜਾਬ ਦੇ ਉੱਦਮੀਆਂ ਵੱਲੋਂ ਮੁੱਖ ਮੰਤਰੀ ਯੋਗੀ ਨਾਲ ਲਗਾਤਾਰ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਇਸ ਸਬੰਧੀ ਵਿਰੋਧੀ ਪਾਰਟੀਆਂ ਵਲੋਂ ਲਗਾਤਾਰ ਸਵਾਲ ਖੜ੍ਹੇ ਕੀਤੇ ਜਾ ਰਹੇ ਹਨ। ਹੁਣ ਤੱਕ ਦੀਆਂ ਰਿਪੋਰਟਾਂ ਅਨੁਸਾਰ ਯੂਪੀ ਦੀ ਉਦਯੋਗਿਕ ਨੀਤੀ ਤੋਂ ਪ੍ਰਭਾਵਿਤ ਹੋ ਕੇ ਪੰਜਾਬ ਦੇ ਉਦਯੋਗਪਤੀਆਂ ਨੇ ਯੂਪੀ ਦੇ ਸੀਐਮ ਯੋਗੀ ਆਦਿਤਿਆਨਾਥ ਨਾਲ ਕੁਝ ਗੁਪਤ ਮੀਟਿੰਗਾਂ ਕੀਤੀਆਂ ਹਨ। ਇਨ੍ਹਾਂ ਮੀਟਿੰਗਾਂ ਵਿੱਚ ਪੰਜਾਬ ਦੇ ਵੱਡੇ ਉੱਦਮੀਆਂ ਨੇ 2.30 ਹਜ਼ਾਰ ਕਰੋੜ ਰੁਪਏ ਦੇ ਸਮਝੌਤੇ ਵੀ ਕੀਤੇ ਹਨ। ਪੰਜਾਬ ਬਾਇਲਰ ਐਸੋਸੀਏਸ਼ਨ ਦੇ ਮੁਖੀ ਟੀ.ਆਰ ਮਿਸ਼ਰਾ ਨੇ ਇਸ ਵਿੱਚ ਅਹਿਮ ਭੂਮਿਕਾ ਨਿਭਾਈ ਅਤੇ ਸੂਬੇ ਦੇ ਮੰਨੇ-ਪ੍ਰਮੰਨੇ ਉਦਯੋਗ ਹੁਣ ਯੂਪੀ ਵਿੱਚ ਨਿਵੇਸ਼ ਕਰਨ ਦੀ ਤਿਆਰੀ ਕਰ ਰਹੇ ਹਨ।

ਉਧਰ ਹਰਿਆਣਾ ਦਾ ਚੌਲਾਂ ਦੇ ਨਿਰਯਾਤ ਦਾ ਕਾਰੋਬਾਰ ਖੇਤੀਬਾੜੀ ਉਪਕਰਨਾਂ ਦੇ ਨਾਲ-ਨਾਲ 13,736 ਤੱਕ ਪਹੁੰਚ ਗਿਆ ਹੈ। ਇਸ ਤੋਂ ਇਲਾਵਾ ਹਰਿਆਣਾ ਦੇ ਖੇਤੀਬਾੜੀ ਭੋਜਨ ਉਤਪਾਦਾਂ ਦੀ ਬਰਾਮਦ 2,080 ਕਰੋੜ ਤੱਕ ਪਹੁੰਚ ਗਈ ਹੈ। ਇਸ ਤੋਂ ਇਲਾਵਾ ਹੈਂਡਲੂਮ, ਹੈਂਡੀਕ੍ਰਾਫਟ ਅਤੇ ਚਮੜੇ ਦੇ ਉਤਪਾਦਾਂ ਵਿੱਚ 11,524 ਕਰੋੜ, ਆਟੋਮੋਬਾਈਲ ਅਤੇ ਆਟੋ ਪਾਰਟਸ ਵਿੱਚ 9,225 ਕਰੋੜ, ਰੈਡੀਮੇਡ ਗਾਰਮੈਂਟਸ ਵਿੱਚ 5,687 ਕਰੋੜ, ਇਲੈਕਟ੍ਰੀਕਲ, ਇਲੈਕਟ੍ਰੋਨਿਕਸ ਅਤੇ ਮਸ਼ੀਨਰੀ ਦੇ ਪੁਰਜ਼ੇ ਵਿੱਚ 3,924 ਕਰੋੜ, ਰਸਾਇਣ ਅਤੇ ਦਵਾਈਆਂ ਵਿੱਚ 3.526 ਕਰੋੜ ਰੁਪਏ ਦਾ ਨਿਰਯਾਤ ਕੀਤਾ ਗਿਆ ਹੈ।

LEAVE A REPLY

Please enter your comment!
Please enter your name here

Share post:

Popular

More like this
Related

ਸਕੂਲ ਆਫ਼ ਐਮੀਨੈਂਸ ਦੇ ਉਦਘਾਟਨ ਮਗਰੋਂ ਭਖੀ ਸਿਆਸਤ, ‘ਆਪ’ ਵਿਧਾਇਕ ਨੇ ਆਪਣੀ ਹੀ ਸਰਕਾਰ ‘ਤੇ ਚੁੱਕੇ ਸਵਾਲ

ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਪੰਜਾਬ ‘ਚ...

“ਅੱਜ ਦਾ ਭਾਰਤ ਦੁਨੀਆ ਦਾ ਵਿਸ਼ਵ ਮਿੱਤਰ ਹੈ, ਕੁਝ ਲੋਕ ਵੰਡ ‘ਚ ਰੁੱਝੇ ਹੋਏ ਹਨ”: PM ਮੋਦੀ ਦਾ ਵਿਰੋਧੀ ਗਠਜੋੜ ‘ਤੇ ਹਮਲਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੀਨਾ ਰਿਫਾਇਨਰੀ ਵਿਖੇ ਪੈਟਰੋਕੈਮੀਕਲ...

ਭੋਪਾਲ ਵਿੱਚ ਕੀਤੀ ਜਾਵੇਗੀ ‘INDIA’ ਗਠਜੋੜ ਦੀ ਪਹਿਲੀ ਸਾਂਝੀ ਰੈਲੀ

ਕਈ ਮੀਟਿੰਗਾਂ ਤੋਂ ਬਾਅਦ, ਭਾਰਤ ਗਠਜੋੜ ਨੇ ਆਖਰਕਾਰ ਮੱਧ...