ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਅੱਜ ਬਜਟ ਪੇਸ਼ ਕੀਤਾ ਹੈ ਜਿਸ ਵਿਚ ਇਸ ਵਾਰ ਰੁਜ਼ਗਾਰ ਦੇਣ ਵਾਲਿਆਂ ਨੂੰ ਵੱਡੀ ਰਾਹਤ ਦੇ ਕੇ ਆਮ ਆਦਮੀ ਨੂੰ ਖੁਸ਼ ਕਰ ਦਿੱਤਾ ਹੈ। ਬਜਟ ‘ਚ ਟੈਕਸ ਨੂੰ ਲੈ ਕੇ ਕੀਤਾ ਵੱਡਾ ਐਲਾਨ ਕੀਤਾ ਹੈ। ਹੁਣ 7 ਲੱਖ ਰੁਪਏ ਤੱਕ ਦੀ ਸਾਲਾਨਾ ਆਮਦਨ ਲਈ ਕੋਈ ਟੈਕਸ ਨਹੀਂ ਦੇਣਾ ਪਵੇਗਾ, ਪਹਿਲਾਂ ਇਹ ਹਦ 5 ਲੱਖ ਰੁਪਏ ਸੀ।
ਇਸੇ ਤਰ੍ਹਾਂ ਪੁਰਾਣੀ ਵਿਵਸਥਾ ਦੇ ਟੈਕਸ ਸਲੈਬ ‘ਚ 2.5 ਲੱਖ ਰੁਪਏ ਦੀ ਬਜਾਏ ਹੁਣ 3 ਲੱਖ ਰੁਪਏ ਦੀ ਸਾਲਾਨਾ ਆਮਦਨ ‘ਤੇ ਕੋਈ ਟੈਕਸ ਨਹੀਂ ਦੇਣਾ ਪਵੇਗਾ। ਵਿੱਤ ਮੰਤਰੀ ਨੇ ਕਿਹਾ ਕਿ ਹੁਣ ਨਵੀਂ ਟੈਕਸ ਪ੍ਰਣਾਲੀ ਅਪਣਾਉਣ ਵਾਲਿਆਂ ਨੂੰ 15 ਲੱਖ ਰੁਪਏ ਦੀ ਸਾਲਾਨਾ ਆਮਦਨ ‘ਤੇ 45 ਹਜ਼ਾਰ ਰੁਪਏ ਦਾ ਟੈਕਸ ਦੇਣਾ ਹੋਵੇਗਾ।
ਆਮਦਨਟੈਕਸ
3 ਲੱਖ ਰੁਪਏ ਤੱਕ ਦੀ ਆਮਦਨ 0 ਟੈਕਸ
3 ਤੋਂ 6 ਲੱਖ ਤੱਕ ਦੀ ਆਮਦਨ 5 ਫ਼ੀਸਦੀ
6 ਤੋਂ 9 ਲੱਖ ਤੱਕ ਦੀ ਆਮਦਨ 10 ਫ਼ੀਸਦੀ
9 ਤੋਂ 12 ਲੱਖ ਤੱਕ ਦੀ ਆਮਦਨ 15 ਫ਼ੀਸਦੀ
12 ਤੋਂ 15 ਲੱਖ ਤੱਕ ਦੀ ਆਮਦਨ 20 ਫ਼ੀਸਦੀ
15 ਲੱਖ ਤੋਂ ਵਧ ਦੀ ਆਮਦਨ 30 ਫ਼ੀਸਦੀ
ਇਸਦੇ ਨਾਲ ਹੀ ਤੁਹਾਨੂੰ ਦਸ ਦਈਏ ਕਿ ਬਜਟ ਵਿਚ ਨਿਰਮਲਾ ਸੀਤਾਰਮਨ ਨੇ ਵੱਡਾ ਐਲਾਨ ਕਰਦੇ ਹੋਏ ਕਿਹਾ ਕਿ ਦੇਸ਼ ਵਿਚ 50 ਨਵੇਂ ਏਅਰਪੋਰਟ ਖੋਲ੍ਹੇ ਜਾਣਗੇ। ਸੀਤਾਰਮਨ ਨੇ ਕਿਹਾ ਕਿ ਖੇਤਰੀ ਹਵਾਈ ਕੁਨੈਕਟੀਵਿਟੀ ਸੁਧਾਰਨ ਲਈ 50 ਨਵੇਂ ਏਅਰਪੋਰਟ, ਹੈਲੀਪੈਡ, ਵਾਟਰ ਏਅਰੋ ਡਰੋਨਜ਼, ਐਡਵਾਂਸਡ ਲੈਂਡਿੰਗ ਗਰਾਊਂਡ ਮੁੜ ਚਾਲੂ ਕੀਤੇ ਜਾਣਗੇ। ਇਸ ਦੇ ਨਾਲ ਹੀ ਰੇਲ ਮੰਤਰਾਲੇ ਦਾ ਪੈਕੇਜ ਵਧਾ ਕੇ 1.4 ਲੱਖ ਕਰੋੜ ਤੋਂ 2.4 ਲੱਖ ਕਰੋੜ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਪੀ. ਐੱਮ. ਆਵਾਸ ਯੋਜਨਾ ਦਾ ਫੰਡ ਵਧਾਉਣ ਦੀ ਵੀ ਗੱਲ ਕਹੀ।