ਬੇਅਦਬੀ ਅਤੇ ਗੋਲੀਕਾਂਡ ‘ਚ ਇਨਸਾਫ਼ ਦੀ ਉਡੀਕ ‘ਚ ਬੈਠੇ ਬਹਿਬਲ ਇਨਸਾਫ਼ ਮੋਰਚੇ ਦੇ ਆਗੂਆਂ ਨੂੰ ਮਿਲਣ ਲਈ ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਪਹੁੰਚੇ। ਇਸ ਮੌਕੇ ਉਹਨਾਂ ਵਲੋਂ ਸਿੱਖ ਸੰਗਤ ਨੂੰ ਨੈਸ਼ਨਲ ਹਾਈਵੇ-54 ਖੋਲ੍ਹਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਸਾਨੂੰ ਇਕ ਹੋਰ ਮਹੀਨੇ ਦਾ ਸਮਾਂ ਦਿੱਤਾ ਜਾਵੇ। ਜਿਸ ਤੋਂ ਬਾਅਦ ਇਨਸਾਫ਼ ਮੋਰਚੇ ਨੇ ਹਾਈਵੇਅ ਦਾ ਇਕ ਪਾਸਾ ਖੋਲ੍ਹ ਦਿੱਤਾ ਹੈ, ਜਿਸ ਨਾਲ ਆਵਾਜਾਈ ਬਹਾਲ ਹੋ ਗਈ ਹੈ।
ਦਸਣਯੋਗ ਹੈ ਕਿ ਬਹਿਬਲ ਇਨਸਾਫ਼ ਮੋਰਚੇ ਦੇ ਮੁਖੀ ਸੁਖਰਾਜ ਸਿੰਘ ਨੇ ਇਹ ਵੀ ਚੇਤਾਵਨੀ ਜਾਰੀ ਕੀਤੀ ਹੈ ਕਿ ਜੇਕਰ ਸਰਕਾਰ ਫਰਵਰੀ ਮਹੀਨੇ ਵਿਚ ਵੀ ਇਨਸਾਫ਼ ਨਾ ਦੇ ਸਕੀ ਤਾਂ 1 ਮਾਰਚ ਨੂੰ ਸਿਰਫ਼ ਬਹਿਬਲ ਕਲਾਂ ਹੀ ਨਹੀਂ ਬਲਕਿ ਆਲੇ-ਦੁਆਲੇ ਦੇ ਸਾਰੇ ਪਿੰਡ ਜਾਮ ਕੀਤੇ ਜਾਣਗੇ ਅਤੇ ਕੋਈ ਵਾਹਨ ਨੂੰ ਲੰਘਣ ਨਹੀਂ ਦਿੱਤਾ ਜਾਵੇਗਾ।