ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਮਿਊਂਸਪਲ ਭਵਨ, ਚੰਡੀਗੜ੍ਹ ਸੈਕਟਰ 35 ਵਿਖੇ ਸਿਹਤ ਵਿਭਾਗ ਵਿੱਚ ਵੱਖੋ-ਵੱਖ ਅਸਾਮੀਆਂ ਦੇ ਉਮੀਦਵਾਰਾਂ ਨੂੰ ਨਿਯੁਕਤੀ ਪੱਤਰਾਂ ਦੀ ਵੰਡੇ ਗਏ। ਇਸ ਦਰਮਿਆਨ ਉਹਨਾਂ ਗੱਲਬਾਤ ਕਰਦੇ ਹੋਏ ਕਿਹਾ ਕਿ ਪੰਜਾਬ ਵਾਸੀਆਂ ਨਾਲ ਕੀਤਾ ਰੁਜ਼ਗਾਰ ਦਾ ਵਾਅਦਾ ਸਰਕਾਰ ਵੱਲੋਂ ਹੌਲੀ-ਹੌਲੀ ਪੂਰਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਨਿਯੁਕਤੀ ਪੱਤਰਾਂ ਨੂੰ ਮਿਲਾ ਕੇ ਉਹ ਹੁਣ ਤੱਕ 25,886 ਨਿਯੁਕਤੀ ਪੱਤਰ ਨੌਜਵਾਨਾਂ ਨੂੰ ਵੰਡ ਚੁੱਕੇ ਹਨ। ਪਿਛਲੀਆਂ ਸਰਕਾਰਾਂ ਨੂੰ ਆੜੇ ਹੱਥੀ ਲੈਂਦਿਆਂ ਉਨ੍ਹਾਂ ਕਿਹਾ ਕਿ ਨੌਕਰੀਆ ਦੇਣਾ, ਰੁਜ਼ਗਾਰ ਮੁਹਈਆਂ ਕਰਵਾਉਣਾ ਇਹ ਸਭ ਕੁੱਝ ਪਹਿਲਾਂ ਵੀ ਕੀਤਾ ਜਾ ਸਕਦਾ ਹੈ ਪਰ ਪਹਿਲਾਂ ਵਾਲੀਆਂ ਸਰਕਾਰਾਂ ਦੀ ਨੀਅਤ ਸਾਫ਼ ਨਹੀਂ ਸੀ। ਉਨ੍ਹਾਂ ਕਿਹਾ ਕਿ ਅਸੀਂ ਆਪਣੇ ਨੌਜਵਾਨਾਂ ਨੂੰ ਸਟਾਰਟਅਪ ਵੱਲ ਲੈ ਕੇ ਜਾਵਾਂਗੇ। ਨਾਲ ਹੀ ਉਹਨਾਂ ਕਿਹਾ ਕਿ ਪਹਿਲਾਂ ਵੀ ਉਧਯੋਗਪਤੀ (Industrialists) ਪੰਜਾਬ ’ਚ ਕੰਮ ਕਰਨ ਲਈ ਇੱਛਾ ਜਤਾਉਂਦੇ ਸੀ ਪਰ ਉਦੋਂ MOU ਇਕ ਪਰਿਵਾਰ ਨਾਲ ਸਾਈਨ ਹੁੰਦਾ ਸੀ ਜਾਂ ਤਾਂ ਮਹਿਲਾਂ ਵਾਲਿਆਂ ਨਾਲ ਜਾਂ ਵੱਡੀਆਂ ਬੱਸਾਂ ਵਾਲਿਆਂ ਨਾਲ।
ਮੁੱਖ ਮੰਤਰੀ ਮਾਨ ਨੇ ਕਿਹਾ ਕਿ ਭ੍ਰਿਸ਼ਟਾਚਾਰ ਦੇ ਮਾਮਲੇ ‘ਚ ਉਹ ਆਪਣੇ ਕਿਸੇ ਸਕੇ ਰਿਸ਼ਤੇਦਾਰ ਨੂੰ ਵੀ ਨਹੀਂ ਬਖ਼ਸ਼ਣਗੇ। ਉਥੇ ਹੀ ਉਹਨਾਂ ਨੇ ਵੱਡਾ ਬਿਆਨ ਦਿੰਦੇ ਹੋਏ ਕਿਹਾ ਹੈ ਕਿ ਭ੍ਰਿਸ਼ਟਾਚਾਰ ਦੇ ਮਾਮਲੇ ‘ਚ ਉਹ ਆਪਣੇ ਕਿਸੇ ਸਕੇ ਰਿਸ਼ਤੇਦਾਰ ਨੂੰ ਵੀ ਨਹੀਂ ਬਖ਼ਸ਼ਣਗੇ। ਉਨ੍ਹਾਂ ਕਿਹਾ ਕਿ ਅਸੀਂ ਨੌਕਰੀਆਂ ਵੋਟਾਂ ਲਈ ਨਹੀਂ ਦੇ ਰਹੇ ਹਾਂ ਅਤੇ ਨੌਕਰੀਆਂ ‘ਚ ਕਿਸੇ ਤਰ੍ਹਾਂ ਦੀ ਸਿਫ਼ਾਰਿਸ਼ ਜਾਂ ਫਿਰ ਰਿਸ਼ਵਤ ਨਹੀਂ ਚੱਲੇਗੀ। ਨਾਲ ਹੀ ਉਨ੍ਹਾਂ ਕਿਹਾ ਕਿ ਓਲਾ, ਫਲਿੱਪਕਾਰਟ ਤੇ ਐਮਾਜ਼ੋਨ ਵਾਲਿਆਂ ਨੂੰ ਪੰਜਾਬ ‘ਚ ਦਫ਼ਤਰ ਬਣਾਉਣ ਲਈ ਕਿਹਾ ਜਾਵੇਗਾ। ਉਨ੍ਹਾਂ ਕਿਹਾ ਕਿ ਬਾਕੀ ਸਭ ਤਾਂ ਬਾਅਦ ‘ਚ ਹੁੰਦਾ ਰਹੇਗਾ ਪਰ ਸਭ ਤੋਂ ਪਹਿਲਾਂ ਸਿਹਤ ਸਹੂਲਤਾਂ ਦਾ ਹੋਣਾ ਬੇਹੱਦ ਜ਼ਰੂਰੀ ਹੈ ਅਤੇ ਫਿਰ ਇਸ ਤੋਂ ਬਾਅਦ ਪੜ੍ਹਾਈ ਅਤੇ ਪੜ੍ਹਾਈ ਮੁਤਾਬਕ ਨੌਕਰੀ ਜ਼ਰੂਰੀ ਹੈ।