ਜਲੰਧਰ: ਹਥਿਆਰਾਂ ਨੂੰ ਪ੍ਰੋਮੋਟ ਕਰਨਾ ਇਕ ਮਸ਼ਹੂਰ ਜੋੜੀ ਨੂੰ ਹੁਣ ਮਹਿੰਗਾ ਪੈਂਦਾ ਵਿਖਾਈ ਦੇ ਰਿਹਾ ਹੈ। ਗੰਨ ਕਲਚਰ ‘ਤੇ ਨਕੇਲ ਕੱਸਣ ਦੀਆਂ ਕੋਸ਼ਿਸ਼ਾਂ ਨੂੰ ਬੂਰ ਪੈਣਾ ਸ਼ੁਰੂ ਹੋ ਗਿਆ ਹੈ। ਕਈ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਹੁਣ ਇਸ ਮਾਮਲੇ ‘ਚ ਜਲੰਧਰ ਦੀ ਫੇਮਸ ਕੁੱਲੜ ਪੀਜ਼ਾ ਵਾਲੀ ਜੋੜੀ ‘ਤੇ ਕਾਰਵਾਈ ਕੀਤੀ ਗਈ। ਦੱਸ ਦਈਏ ਕਿ ਪਿਛਲੇ ਦਿਨੀਂ ਸ਼ਹਿਰ ਦੇ ਕੁੱਲੜ ਪੀਜ਼ਾ ਵਜੋਂ ਜਾਣੀ ਜਾਂਦੀ ਜੋੜੀ ਦੀ ਕਿਸੇ ਪੰਜਾਬੀ ਗੀਤ ਦੀ ਵੀਡੀਓ ਵਾਇਰਲ ਹੋਈ ਸੀ ਜਿਸ ਵਿਚ ਉਹ ਹਥਿਆਰਾਂ ਨਾਲ ਵੀਡੀਓ ਸ਼ੂਟ ਕਰਦੇ ਵਿਖਾਈ ਦੇ ਰਹੇ ਹੈ ਅਤੇ ਬੰਦੂਕਾਂ ਨੂੰ ਪ੍ਰੋਮੋਟ ਕਰ ਰਹੇ ਹੈ ਜਿਸ ਤੋਂ ਬਾਅਦ ਪੁਲਿਸ ਨੇ ਪਤੀ-ਪਤਨੀ ਖਿਲਾਫ ਧਾਰਾ 188 ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ। ਜਿਸ ‘ਚ ਇਹ ਜੋੜਾ ਹੱਥ ‘ਚ ਰਾਈਫਲ ਫੜ ਕੇ ਪੰਜਾਬੀ ਗੀਤ ‘ਤੇ ਵੀਡੀਓ ਬਣਾ ਰਿਹਾ ਸੀ।
ਦੱਸ ਦੇਈਏ ਕਿ 6 ਦਿਨ ਪਹਿਲਾਂ ਦੋਵਾਂ ਨੇ ਹੱਥ ਵਿਚ ਰਾਈਫਲ ਫੜ ਕੇ ਪੰਜਾਬੀ ਗੀਤ ‘ਤੇ ਵੀਡੀਓ ਬਣਾਈ ਗਈ ਸੀ। ਇਸ ਤੋਂ ਬਾਅਦ ਇਹ ਵੀਡੀਓ ਇੰਟਰਨੈੱਟ ਮੀਡੀਆ ‘ਤੇ ਕਾਫ਼ੀ ਵਾਇਰਲ ਹੋ ਰਹੀ ਹੈ। ਪੰਜਾਬ ਸਰਕਾਰ ਵੱਲੋਂ ਸਾਰੇ ਜ਼ਿਿਲ੍ਹਆਂ ਦੇ ਡੀਸੀਜ਼ ਨੂੰ ਆਦੇਸ਼ ਦਿੱਤੇ ਗਏ ਹਨ ਕਿ ਜੇਕਰ ਕੋਈ ਵਿਅਕਤੀ ਹਥਿਆਰਾਂ ਦਾ ਪ੍ਰਚਾਰ ਕਰਦਾ ਹੈ ਤਾਂ ਉਸ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਦੇ ਬਾਵਜੂਦ ਲੋਕ ਹਥਿਆਰਾਂ ਨਾਲ ਫੋਟੋਆਂ ਖਿੱਚਣ ਜਾਂ ਵੀਡੀਓ ਬਣਾਉਣ ਤੇ ਇੰਟਰਨੈੱਟ ਮੀਡੀਆ ‘ਤੇ ਪੋਸਟ ਕਰਨ ਤੋਂ ਪਿੱਛੇ ਨਹੀਂ ਹਟ ਰਹੇ।