ਮਸ਼ਹੂਰ ਪੰਜਾਬੀ ਗਾਇਕ ਹਰਭਜਨ ਮਾਨ ’ਤੇ ਕਰੋੜਾਂ ਦੀ ਧੋਖਾਧੜੀ ਦਾ ਦੋਸ਼! ਅਦਾਲਤ ਨੇ ਲਿਆ ਐਕਸ਼ਨ

ਮਸ਼ਹੂਰ ਪੰਜਾਬੀ ਗਾਇਕ ਅਤੇ ਫਿਲਮ ਇੰਡਸਟਰੀ ਦੇ ਬਾਕਮਾਲ ਅਦਾਕਾਰ ਹਰਭਜਨ ਮਾਨ ਦੀਆਂ ਮੁਸ਼ਕਿਲਾਂ ਵਧ ਗਈਆਂ ਹਨ। ਦਸ ਦਈਏ ਕਿ ਪੰਜਾਬੀ ਗਾਇਕ ਹਰਭਜਨ ਮਾਨ ‘ਤੇ 2.5 ਕਰੋੜ ਰੁਪਏ ਦੀ ਠੱਗੀ ਦਾ ਦੋਸ਼ ਲੱਗਿਆ ਹੈ। ਇਹ ਦੋਸ਼ ਦੋ ਐਨਆਰਆਈ ਪੰਜਾਬੀਆਂ ਨੇ ਲਗਾਇਆ ਹੈ।ਅਰਬਪਤੀ ਐਨਆਰਆਈ ਹਰਵਿੰਦਰ ਸਿੰਘ ਸਰ੍ਹਾਂ ਅਤੇ ਦਰਸ਼ਨ ਰੰਗੀ ਨੇ ਦੋਸ਼ ਲਾਇਆ ਹੈ ਕਿ ਪੰਜਾਬੀ ਗਾਇਕ ਮਾਨ ਨੇ ਹਿਸਾਬ ਵਿੱਚ ਇਹ ਧੋਖਾਧੜੀ ਕੀਤੀ ਹੈ। ਮੋਹਾਲੀ ਅਦਾਲਤ ਨੇ ਇਸ ਮਾਮਲੇ ਵਿੱਚ ਗਾਇਕ ਹਰਭਜਨ ਮਾਨ ਦੀ ਕੰਪਨੀ ਐਚਐਚ ਰਿਕਾਰਡਜ਼, ਹਰਭਜਨ ਮਾਨ ਅਤੇ ਗੁਰਬਿੰਦਰ ਸਿੰਘ ਬਿੰਦੀ ਨੂੰ 9 ਜਨਵਰੀ 2023 ਨੂੰ ਜਵਾਬ ਦੇ ਆਧਾਰ ‘ਤੇ ਜਾਣਕਾਰੀ ਦੇਣ ਦਾ ਸਮਾਂ ਦਿੱਤਾ ਹੈ।

ਮੋਹਾਲੀ ਦੀ ਅਦਾਲਤ ‘ਚ ਦਾਇਰ ਪਟੀਸ਼ਨ ‘ਚ ਸਪੱਸ਼ਟ ਤੌਰ ‘ਤੇ ਕਿਹਾ ਗਿਆ ਹੈ ਕਿ ਮਈ ‘ਚ ਇਕ ਫਿਲਮ ਰਿਲੀਜ਼ ਹੋਈ ਸੀ, ਜਿਸ ਦਾ ਪੀਆਰ ਹਰਭਜਨ ਮਾਨ ਦੀ ਕੰਪਨੀ ਅਤੇ ਸ਼ਿਕਾਇਤਕਰਤਾ ਦੋਵਾਂ ਵੱਲੋਂ ਅੱਧਾ-ਅੱਧਾ ਪੈਸਾ ਲਗਾਇਆ ਗਿਆ ਸੀ ਅਤੇ ਮੁਨਾਫਾ ਸਾਂਝਾ ਕਰਨ ਦੀ ਗੱਲ ਹੋਈ ਸੀ, ਪਰੰਤੂ ਨਾ ਤਾਂ ਸ਼ਿਕਾਇਤਕਰਤਾ ਨੂੰ ਕੋਈ ਮੁਨਾਫਾ ਦਿੱਤਾ ਗਿਆ ਅਤੇ ਨਾ ਹੀ ਕੋਈ ਪੈਸਾ ਵਾਪਸ ਕੀਤਾ ਗਿਆ, ਜਿਸ ਨੂੰ ਲੈ ਕੇ ਇਹ ਪਟੀਸ਼ਨ ਦਾਖਲ ਕੀਤੀ ਗਈ ਹੈ।

ਸ਼ਿਕਾਇਤਕਰਤਾ ਦਰਸ਼ਨ ਸਰ੍ਹਾਂ ਨੇ ਕਿਹਾ ਕਿ ਉਹ ‘ਪੀਆਰ’ ਨਾਲ ਫਿਲਮ ਨਿਰਮਾਣ ਵਿੱਚ ਉਤਰੇ ਸਨ, ਪਰੰਤੂ ਹੁਣ ਉਹ ਠੱਗਿਆ ਮਹਿਸੂਸ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਆਪਣੇ ਦੋਸਤ ਐਨਆਰਆਈ ਦਰਸ਼ਨ ਰੰਗੀ ਨਾਲ ਮਿਲ ਕੇ ਉਨ੍ਹਾਂ ਨੇ ਸਾਰੰਗ ਫਿਲਮ ਪ੍ਰੋਡਕਸ਼ਨ ਕੰਪਨੀ ਬਣਾਈ ਅਤੇ ਹਰਭਜਨ ਮਾਨ ਨਾਲ ਉਨ੍ਹਾਂ ਦੀ 30 ਸਾਲ ਪੁਰਾਣੀ ਵਾਕਫੀਅਤ ਹੈ। ਹਰਭਜਨ ਮਾਨ ਨੇ ਉਨ੍ਹਾਂ ਨੂੰ ਪਰਵਾਸੀ ਪੰਜਾਬੀਆਂ ‘ਤੇ ਆਧਾਰਤ ‘ਪੀਆਰ’ ਫਿਲਮ ਬਣਾਉਣ ਦੀ ਪੇਸ਼ਕਸ਼ ਕੀਤੀ, ਜਿਸ ਦਾ ਬਜਟ 4 ਕਰੋੜ 68 ਲੱਖ ਰੁਪਏ ਸੀ। ਫਿਲਮ ਦੇ ਨਿਰਮਾਣ ਲਈ ਉਨ੍ਹਾਂ ਦੋਵਾਂ ਵੱਲੋਂ ਖਰਚਾ ਅੱਧਾ ਅੱਧਾ ਕੀਤਾ ਜਾਣਾ ਸੀ।

ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਆਪਣੇ ਹਿੱਸੇ ਦੇ 2 ਕਰੋੜ 36 ਲੱਖ ਚੈਕ ਰਾਹੀਂ ਅਦਾ ਕੀਤੇ ਪਰੰਤੂ ਹਰਭਜਨ ਮਾਨ ਨੇ ਧੇਲੀ ਨਹੀਂ ਲਗਾਈ ਅਤੇ ਫਿਲਮ ਨੂੰ ਘੱਟ ਬਜਟ ਵਿੱਚ ਹੀ ਤਿਆਰ ਕਰ ਲਿਆ ਗਿਆ। ਇਸਦੇ ਨਾਲ ਹੀ ਸਮਝੌਤੇ ਅਨੁਸਾਰ ਹਰ ਮਹੀਨੇ ਹਿਸਾਬ ਵੀ ਨਹੀਂ ਦਿੱਤਾ ਗਿਆ ਅਤੇ ਟਾਲ ਮਟੌਲ ਕਰਦਾ ਆ ਰਿਹਾ ਹੈ। ਅਖੀਰ ਹੁਣ ਉਨ੍ਹਾਂ ਨੂੰ ਅਦਾਲਤ ਦਾ ਦਰਵਾਜ਼ਾ ਖੜਕਾਉਣਾ ਪਿਆ।

LEAVE A REPLY

Please enter your comment!
Please enter your name here

Share post:

Popular

More like this
Related

ਸਕੂਲ ਆਫ਼ ਐਮੀਨੈਂਸ ਦੇ ਉਦਘਾਟਨ ਮਗਰੋਂ ਭਖੀ ਸਿਆਸਤ, ‘ਆਪ’ ਵਿਧਾਇਕ ਨੇ ਆਪਣੀ ਹੀ ਸਰਕਾਰ ‘ਤੇ ਚੁੱਕੇ ਸਵਾਲ

ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਪੰਜਾਬ ‘ਚ...

“ਅੱਜ ਦਾ ਭਾਰਤ ਦੁਨੀਆ ਦਾ ਵਿਸ਼ਵ ਮਿੱਤਰ ਹੈ, ਕੁਝ ਲੋਕ ਵੰਡ ‘ਚ ਰੁੱਝੇ ਹੋਏ ਹਨ”: PM ਮੋਦੀ ਦਾ ਵਿਰੋਧੀ ਗਠਜੋੜ ‘ਤੇ ਹਮਲਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੀਨਾ ਰਿਫਾਇਨਰੀ ਵਿਖੇ ਪੈਟਰੋਕੈਮੀਕਲ...

ਭੋਪਾਲ ਵਿੱਚ ਕੀਤੀ ਜਾਵੇਗੀ ‘INDIA’ ਗਠਜੋੜ ਦੀ ਪਹਿਲੀ ਸਾਂਝੀ ਰੈਲੀ

ਕਈ ਮੀਟਿੰਗਾਂ ਤੋਂ ਬਾਅਦ, ਭਾਰਤ ਗਠਜੋੜ ਨੇ ਆਖਰਕਾਰ ਮੱਧ...