ਕੁਝ ਸਮੇਂ ਦੀ ਬ੍ਰੇਕ ਤੋਂ ਬਾਅਦ ਹੁਣ ਕੋਰੋਨਾ ਨੇ ਮੁੜ ਤੋਂ ਆਪਣੇ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ। ਮਹਾਂਮਾਰੀ ਦੇ ਮੁੜ ਤੋਂ ਵਧ ਰਹੇ ਕੇਸਾਂ ਨੂੰ ਸੂਬਾ ਤੇ ਕੇਂਦਰ ਸਰਕਾਰ ਸਤਰਕ ਹੋ ਗਈ ਹੈ। ਇਸੇ ਦਰਮਿਆਨ ਪੰਜਾਬ ਦੇ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਜਾਣਕਾਰੀ ਦਿੱਤੀ ਹੈ ਕਿ ਫਿਲਹਾਲ ਪੰਜਾਬ ਦੇ ਵਿੱਚ ਹਾਲਾਤ ਠੀਕ ਹਨ ਅਤੇ ਪੰਜਾਬ ਸਰਕਾਰ ਦੇ ਵੱਲੋਂ ਕੋਰੋਨਾ ਦੇ ਮਾਮਲਿਆਂ ਦੇ ਨਾਲ ਨਜਿੱਠਣ ਦੇ ਲਈ ਪੁਖਤਾ ਪ੍ਰਬੰਧ ਕੀਤੇ ਗਏ ਹਨ। ਪੰਜਾਬ ਦੇ ਸਿਹਤ ਮੰਤਰੀ ਨੇ ਦੱਸਿਆ ਕਿ ਪੰਜਾਬ ਦੇ ਵਿੱਚ ਕੋਰੋਨਾ ਵਾਇਰਸ ਪਾਜ਼ਿਟਿਵ ਮਰੀਜ਼ਾਂ ਦੀ ਗਿਣਤੀ ਕੁੱਲ 9 ਹੈ ਜਦਕਿ ਪੰਜਾਬ ਦੇ 16 ਜ਼ਿਲ੍ਹੇ ਅਜਿਹੇ ਹਨ ਜਿਨ੍ਹਾਂ ਦੇ ਵਿੱਚ ਕੋਈ ਵੀ ਕੋਰੋਨਾ ਪਾਜ਼ਿਟਿਵ ਮਰੀਜ਼ ਨਹੀਂ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਜਾਣਕਾਰੀ ਦਿੱਤੀ ਕਿ ਅਸੀਂ 2 ਕਰੋੜ 10 ਲੱਖ 77 ਹਜ਼ਾਰ 118 ਲੋਕਾਂ ਦੇ ਸੈਂਪਲ ਲਏ ਹਨ ਜਿਨ੍ਹਾਂ ਦੇ ਵਿੱਚੋਂ 7 ਲੱਖ 85 ਹਜ਼ਾਰ 375 ਲੋਕ ਪਾਜ਼ਿਟਿਵ ਪਾਏ ਗਏ ਹਨ। ਸਿਹਤ ਵਿਭਾਗ ਦੇ ਵੱਲੋਂ ਕੋਰੋਨਾ ਦੇ ਨਾਲ ਨਜਿੱਠਣ ਦੇ ਲਈ ਪੁਖਤਾ ਪ੍ਰਬੰਧ ਕੀਤੇ ਗਏ ਹਨ। ਸੂਬੇ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਕੋਰੋਨਾ ਵਾਰਡਾਂ ਦੇਖਭਾਲ ਯੂਨਿਟਾਂ ਦੀ ਸਥਾਪਨਾ ਕੀਤੀ ਗਈ ਹੈ।
ਤੁਹਾਨੂੰ ਦੱਸ ਦਈਏ ਕਿ ਭਾਵੇਂ ਜ਼ਿਲ੍ਹਾ ਸਿਹਤ ਵਿਭਾਗ ਕੋਰੋਨਾ ਦੀ ਸੈਂਪਲਿੰਗ ਬੰਦ ਕਰ ਕੇ ਜ਼ਿਲ੍ਹੇ ਨੂੰ ਕੋਰੋਨਾ ਮੁਕਤ ਐਲਾਨਿਆ ਜਾ ਚੁੱਕਾ ਹੈ ਪਰ ਸੂਬੇ ਦੇ ਸਿਹਤ ਵਿਭਾਗ ‘ਚ ਸਾਰੇ ਜ਼ੋਨਾਂ ਨੂੰ ਅਲਰਟ ਜਾਰੀ ਕਰਦਿਆਂ ਕਿਹਾ ਗਿਆ ਹੈ ਕਿ ਕੋਰੋਨਾ ਅਜੇ ਖ਼ਤਮ ਨਹੀਂ ਹੋਇਆ। ਹਰ ਪਾਜ਼ਿਟਿਵ ਮਰੀਜ਼ ਦੇ ਸੈਂਪਲ ਜ਼ਿਨੋਮ ਸਿਕਵੈਂਸਿੰਗ ਲਈ ਭੇਜੇ ਜਾਣ ਪਰ ਦੂਜੇ ਪਾਸੇ ਸਿਹਤ ਵਿਭਾਗ ਵੱਲੋਂ ਕਈ ਹਫ਼ਤੇ ਪਹਿਲਾਂ ਹੀ ਕੋਰੋਨਾ ਦੀ ਜਾਂਚ ਲਈ ਸੈਂਪਲਿੰਗ ਬੰਦ ਕਰਨ ’ਤੇ ਨੋਟਿਸ ਲੈਂਦੇ ਹੋਏ ਸਿਹਤ ਡਾਇਰੈਕਟੋਰੇਟ ਨੇ ਇਸ ਨੂੰ ਤੁਰੰਤ ਸ਼ੁਰੂ ਕਰਨ ਲਈ ਕਿਹਾ ਹੈ।
ਦੂਜੇ ਪਾਸੇ ਕੋਰੋਨਾ ਦੀ ਸਮੀਖਿਆ ਲਈ ਹਫ਼ਤਾਵਾਰੀ ਮੀਟਿੰਗ ਕਰਨ ਲਈ ਵੀ ਕਿਹਾ ਜਾ ਰਿਹਾ ਹੈ। ਕੇਂਦਰੀ ਸਿਹਤ ਮੰਤਰਾਲਾ ਪਹਿਲਾਂ ਇਸ ਦਿਸ਼ਾ ’ਚ ਨਿਰਦੇਸ਼ ਜਾਰੀ ਕਰ ਚੁੱਕਾ ਹੈ ਅਤੇ ਸਾਰੇ ਸੂਬਿਆਂ ਨੂੰ ਪੱਤਰ ਲਿਖ ਕੇ ਕਈ ਦੇਸ਼ਾਂ ’ਚ ਸ਼ੁਰੂ ਹੋਏ ਕੋਰੋਨਾ ਦੇ ਮਾਮਲਿਆਂ ਦੇ ਮੱਦੇਨਜ਼ਰ ਚੌਕਸ ਰਹਿਣ ਨੂੰ ਕਿਹਾ ਗਿਆ ਹੈ।ਕੇਂਦਰੀ ਸਿਹਤ ਸਕੱਤਰ ਰਾਜੇਸ਼ ਭੂਸ਼ਣ ਨੇ ਆਪਣੇ ਲਿਖੇ ਪੱਤਰ ‘ਚ ਕਿਹਾ ਕਿ ਕੋਰੋਨਾ ਸਬੰਧੀ ਜਾਂਚ ‘ਚ ਟੈਸਟ, ਟਰੈਕ, ‘ਟਰੀਟ, ਵੈਕਸੀਨੇਸ਼ਨ ਅਤੇ ਇਲਾਜ ਦੇ ਮੱਦੇਨਜ਼ਰ ਸਮਾਂ ਰਹਿੰਦੇ ਜਾਂਚ, ਆਈਸੋਲੇਸ਼ਨ ਅਤੇ ਮੈਨੇਜਮੈਂਟ ’ਤੇ ਧਿਆਨ ਦੇਣਾ ਪਵੇਗਾ। ਪੰਜਾਬ ਦੇ ਨੋਡਲ ਅਫ਼ਸਰ ਡਾ. ਰਾਜੇਸ਼ ਭਾਸਕਰ ਨੇ ਦੱਸਿਆ ਕਿ ਸਾਰੇ ਜ਼ਿਲ੍ਹਿਆਂ ਨੂੰ ਨਿਰਦੇਸ਼ ਜਾਰੀ ਕੀਤੇ ਜਾ ਚੁੱਕੇ ਹਨ।
ਇਸ ਦੇ ਨਾਲ ਹੀ ਸੂਬੇ ਦੇ ਨੋਡਲ ਅਫ਼ਸਰ ਡਾ. ਰਾਜੇਸ਼ ਭਾਸਕਰ ਨੇ ਦੱਸਿਆ ਕਿ ਜ਼ਿਿਲ੍ਹਆਂ ’ਚ ਸੈਂਪਲੰਿਗ ਨੂੰ ਵਧਾਇਆ ਜਾਵੇਗਾ, ਜਿਸ ਦੀ ਗਿਣਤੀ ਜ਼ਿਲ੍ਹੇ ਦੇ ਸਾਈਜ਼ ’ਤੇ ਨਿਰਭਰ ਕਰੇਗੀ। ਇਨ੍ਹਾਂ ’ਚ 70 ਫ਼ੀਸਦੀ ਸੈਂਪਲ ਆਰ. ਟੀ. ਪੀ. ਸੀ. ਆਰ. ਪ੍ਰਣਾਲੀ ਰਾਹੀਂ ਲਏ ਜਾਣਗੇ, ਜਦੋਂਕਿ 30 ਫ਼ੀਸਦੀ ਸੈਂਪਲਪ ਰੈਪਿਡ ਐਂਟੀਜ਼ਨ ਹੋਣਗੇ। ਇਹ ਨਿਰਦੇਸ਼ ਇਕ ਅੱਧੇ ਦਿਨ ਵਿਚ ਸਾਰੇ ਜ਼ਿਿਲ੍ਹਆਂ ਨੂੰ ਭੇਜ ਦਿੱਤੇ ਜਾਣਗੇ।