ਛੱਤੀਸਗੜ੍ਹ ਕੇਡਰ ਦੇ 1988 ਬੈਚ ਦੇ ਆਈਪੀਐਸ ਅਧਿਕਾਰੀ ਰਵੀ ਸਿਨਹਾ ਨੂੰ ਰਿਸਰਚ ਐਂਡ ਐਨਾਲਿਸਿਸ ਵਿੰਗ (RAW) ਦਾ ਨਵਾਂ ਮੁਖੀ ਨਿਯੁਕਤ ਕੀਤਾ ਗਿਆ ਹੈ। ਸਿਨਹਾ ਇਸ ਸਮੇਂ ਕੈਬਨਿਟ ਸਕੱਤਰੇਤ ਦੇ ਵਿਸ਼ੇਸ਼ ਸਕੱਤਰ ਵਜੋਂ ਸੇਵਾ ਨਿਭਾਅ ਰਹੇ ਹਨ। ਮੰਤਰੀ ਮੰਡਲ ਦੀ ਨਿਯੁਕਤੀ ਕਮੇਟੀ ਨੇ ਇਹ ਫੈਸਲਾ ਲਿਆ ਸਿਨਹਾ ਨੂੰ ਦੋ ਸਾਲਾਂ ਦੇ ਕਾਰਜਕਾਲ ਲਈ ਰਿਸਰਚ ਐਂਡ ਐਨਾਲਿਸਿਸ ਵਿੰਗ (RAW) ਦਾ ਮੁੱਖੀ ਥਾਪਿਆ ਜਾਵੇ।
ਸਿਨਹਾ ਨੇ ਸਾਮੰਤ ਕੁਮਾਰ ਗੋਇਲ ਦੀ ਥਾਂ ਲਈ ਹੈ, ਜਿਨ੍ਹਾਂ ਦਾ ਕਾਰਜਕਾਲ 30 ਜੂਨ, 2023 ਨੂੰ ਖਤਮ ਹੋ ਰਿਹਾ ਹੈ। ਦੱਸ ਦੇਈਏ ਕਿ ਮੌਜੂਦਾ ਮੁਖੀ ਸਾਮੰਤ ਗੋਇਲ ਪੰਜਾਬ ਕੇਡਰ ਦੇ ਆਈ.ਪੀ.ਐਸ. ਹਨ। ਸਾਮੰਤ ਗੋਇਲ ਦੇ ਰਾਅ ਮੁਖੀ ਦੇ ਕਾਰਜਕਾਲ ਦੌਰਾਨ ਭਾਰਤ ਦੇ ਨਾਂ ਕਈ ਪ੍ਰਾਪਤੀਆਂ ਹੋਈਆਂ। ਉਨ੍ਹਾਂ ਦੇ ਕਾਰਜਕਾਲ ਦੌਰਾਨ ਪਾਕਿਸਤਾਨ ਦਾ ਬਾਲਾਕੋਟ ਹਵਾਈ ਹਮਲੇ ਨੂੰ ਅੰਜਾਮ ਦਿੱਤਾ ਗਿਆ ਸੀ। ਇਸ ਤੋਂ ਇਲਾਵਾ ਜੰਮੂ-ਕਸ਼ਮੀਰ ਤੋਂ ਧਾਰਾ 370 ਹਟਾ ਦਿੱਤੀ ਗਈ ਹੈ।
ਆਈਪੀਐਸ ਰਵੀ ਸਿਨਹਾ ਇਸ ਸਮੇਂ ਕੈਬਨਿਟ ਸਕੱਤਰੇਤ ਵਿੱਚ ਪ੍ਰਿੰਸੀਪਲ ਸਟਾਫ ਅਫਸਰ (ਪੀਐਸਓ) ਹਨ। ਇਹ ਅਹੁਦਾ ਵਿਸ਼ੇਸ਼ ਸਕੱਤਰ ਰੈਂਕ ਦਾ ਹੈ। ਹੁਣ ਉਹਨਾਂ ਦੀ ਅਗਲੀ ਪੋਸਟਿੰਗ RAW ਵਿੱਚ ਚੀਫ ਦੇ ਅਹੁਦੇ ‘ਤੇ ਹੋਵੇਗੀ। ਦੱਸ ਦੇਈਏ ਕਿ ਵਿਦੇਸ਼ੀ ਖੁਫੀਆ ਜਾਣਕਾਰੀ ਇਕੱਠੀ ਕਰਨ ਦੀ ਜ਼ਿੰਮੇਵਾਰੀ ਦੀ ਹੈ। ਜੇਕਰ ਕਿਸੇ ਦੇਸ਼ ਦੇ ਘਟਨਾਕ੍ਰਮ ਦਾ ਭਾਰਤ ‘ਤੇ ਅਸਰ ਪੈ ਸਕਦਾ ਹੈ ਤਾਂ RAW ਉਸ ‘ਤੇ ਨਜ਼ਰ ਰੱਖਦਾ ਹੈ। ਰਾਸ਼ਟਰੀ ਹਿੱਤਾਂ ਲਈ ਕਾਰਵਾਈਆਂ ਨੂੰ RAW ਅੰਜ਼ਾਮ ਦਿੰਦਾ ਹੈ। ਦਸ ਦਈਏ ਕਿ ਇੰਦਰਾ ਗਾਂਧੀ ਦੀ ਸਰਕਾਰ ਵੇਲੇ ਰਾਅ ਬਣੀ ਸੀ। ਰਾਮੇਸ਼ਵਰ ਨਾਥ ਕਉ ਇਸ ਦੇ ਪਹਿਲੇ ਮੁਖੀ ਸੀ।