ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਖੰਨਾ ਵਿਖੇ ਪਹੁੰਚੇ ਜਿਥੇ ਉਹਨਾਂ ਨੇ ‘ਭਾਰਤ ਜੋੜੋ ਯਾਤਰਾ’ ਨੂੰ ਲੈਕੇ ਕਾਂਗਰਸੀ ਵਰਕਰਾਂ ਨਾਲ ਮੀਟਿੰਗ ਕੀਤੀ। ਇਸ ਤੋਂ ਬਾਅਦ ਜਦੋਂ ਪੱਤਰਕਾਰਾਂ ਨੇ ਸ੍ਰੀ ਮੁਕਤਸਰ ਸਾਹਿਬ ਵਿਖੇ ਸੀਨੀਅਰ ਅਫ਼ਸਰ ਦੇ ਦਫ਼ਤਰ ’ਤੇ ਲਿਖੇ ਖਾਲਿਸਤਾਨੀ ਨਾਅਰੇ ਨੂੰ ਲੈਕੇ ਸਵਾਲ ਪੁੱਛਿਆਤਾਂ ਉਹਨਾਂ ਨੇ ਸਿੱਖ ਫਾਰ ਜਸਟਿਸ ਦੇ ਗੁਰਪਤਵੰਤ ਸਿੰਘ ਪੰਨੂ ਨੂੰ ਸਿੱਧੀ ਚੁਣੌਤੀ ਦਿੰਦਿਆਂ ਕਿਹਾ ਕਿ ਜੇਕਰ ਕੋਈ ਪੰਨੂ ਦੇ ਗਲ ਵਿੱਚ ਛਿੱਤਰਾਂ ਦਾ ਹਾਰ ਪਾਵੇਗਾ ਤਾਂ ਉਸ ਨੂੰ ਇੱਕ ਲੱਖ ਡਾਲਰ ਦਾ ਇਨਾਮ ਦਿੱਤਾ ਜਾਵੇਗਾ। ਇਹ ਐਲਾਨ ਪੰਨੂ ਵੱਲੋਂ ਰਾਹੁਲ ਗਾਂਧੀ ਦੀ ਪੰਜਾਬ ਫੇਰੀ ਰੋਕਣ ਦੀ ਧਮਕੀ ਦੇ ਜਵਾਬ ਵਿੱਚ ਦਿੱਤਾ ਗਿਆ ਹੈ। ਰਾਜਾ ਵੜਿੰਗ ਖੰਨਾ ਵਿਖੇ ਭਾਰਤ ਜੋੜੋ ਯਾਤਰਾ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਆਏ ਸੀ। ਖੰਨਾ ਵਿਖੇ ਇਹ ਯਾਤਰਾ 11 ਜਨਵਰੀ ਨੂੰ ਆਵੇਗੀ ਤੇ ਰਾਤ ਨੂੰ ਇੱਥੇ ਸਟੇ ਹੋਵੇਗੀ। ਰਾਜਾ ਵੜਿੰਗ ਨੇ ਕਿਹਾ ਕਿ ਪੰਜਾਬ ਅੰਦਰ ਇਹ ਯਾਤਰਾ 10 ਜਨਵਰੀ ਨੂੰ ਪ੍ਰਵੇਸ਼ ਕਰੇਗੀ। ਫ਼ਤਹਿਗੜ੍ਹ ਸਾਹਿਬ ਵਿਖੇ ਇਹ ਯਾਤਰਾ 10 ਜਨਵਰੀ ਨੂੰ ਆਵੇਗੀ ਤੇ 11 ਜਨਵਰੀ ਨੂੰ ਖੰਨਾ ਆਵੇਗੀ। ਇਸ ਦੌਰਾਨ ਰਾਜਾ ਵੜਿੰਗ ਨੇ ਸਿੱਖ ਫਾਰ ਜਸਟਿਸ ਦੇ ਗੁਰਪਤਵੰਤ ਸਿੰਘ ਪੰਨੂ ਨੂੰ ਸਿੱਧੀ ਚੁਣੌਤੀ ਦਿੰਦਿਆਂ ਕਿਹਾ ਕਿ ਜੇਕਰ ਕੋਈ ਪੰਨੂ ਦੇ ਗਲ ਵਿੱਚ ਛਿੱਤਰਾਂ ਦਾ ਹਾਰ ਪਾਵੇਗਾ ਤਾਂ ਉਸ ਨੂੰ ਇੱਕ ਲੱਖ ਡਾਲਰ ਦਾ ਇਨਾਮ ਦਿੱਤਾ ਜਾਵੇਗਾ।
ਵਿਜੀਲੈਸ ਵੱਲੋਂ ਕਾਂਗਰਸ ਵਰਕਰਾਂ ਨੂੰ ਥਰਡ ਡਿਗਰੀ ਟਾਰਚਰ ਦੇਣ ਦੇ ਮਾਮਲੇ ਉਪਰ ਰਾਜਾ ਵੜਿੰਗ ਨੇ ਕਿਹਾ ਕਿ ਸਾਂਸਦ ਰਵਨੀਤ ਬਿੱਟੂ ਸਹੀ ਕਹਿ ਰਹੇ ਹਨ। ਜੇਕਰ ਲੋੜ ਪਈ ਤਾਂ ਵਿਜੀਲੈਸ ਖਿਲਾਫ ਮੋਰਚਾ ਖੋਲ੍ਹਿਆ ਜਾਵੇਗਾ। ਰਾਜਾ ਵੜਿੰਗ ਨੇ ਐਸਵਾਈਐਲ ਮੁੱਦੇ ਉਪਰ ਕੇਂਦਰ ਸਰਕਾਰ ਵੱਲੋਂ 4 ਜਨਵਰੀ ਨੂੰ ਮੁੱਖ ਮੰਤਰੀਆਂ ਨੂੰ ਬੁਲਾਉਣ ਦੇ ਮੁੱਦੇ ਉਪਰ ਕਿਹਾ ਕਿ ਉਹ ਭਵਿੱਖਬਾਣੀ ਕਰਦੇ ਹਨ ਕਿ ਪਾਣੀ ਹਰਿਆਣਾ ਨੂੰ ਦੇਣ ਦੀ ਵਕਾਲਤ ਕੇਂਦਰ ਕਰੇਗਾ ਪਰ ਕਾਂਗਰਸ ਆਪਣਾ ਲਹੂ ਡੋਲ੍ਹ ਦੇਵੇਗੀ ਪਰ ਪਾਣੀ ਦੀ ਬੂੰਦ ਨਹੀਂ ਜਾਣ ਦੇਵੇਗੀ। ਉੱਥੇ ਹੀ ਕਾਂਗਰਸ ਜਿਲ੍ਹਾ ਪ੍ਰਧਾਨ ਲਖਵੀਰ ਸਿੰਘ ਲੱਖਾ ਨੇ ਕਿਹਾ ਕਿ ਖੰਨਾ ਜ਼ਿਲ੍ਹੇ ਅੰਦਰ ਇਹ ਯਾਤਰਾ 11 ਨੂੰ ਆਵੇਗੀ। ਇਹ ਯਾਤਰਾ ਦੇਸ਼ ਅੰਦਰ ਨਫ਼ਰਤ ਦੀ ਰਾਜਨੀਤੀ ਖਤਮ ਕਰੇਗੀ।