ਕੁਝ ਦਿਨ ਪਹਿਲਾਂ ਹੀ ਪਟਨਾ ਵਿੱਚ ਕਾਂਗਰਸ ਸਮੇਤ 17 ਵਿਰੋਧੀ ਪਾਰਟੀਆਂ ਦੀ ਮੀਟਿੰਗ ਹੋਈ ਸੀ। ਜਿਸ ਵਿੱਚ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ (ਭਾਜਪਾ) ਵਿਰੁੱਧ ਇੱਕਜੁੱਟ ਹੋ ਕੇ ਲੜਨ ਅਤੇ ਆਪਸੀ ਮੱਤਭੇਦਾਂ ਨੂੰ ਪਾਸੇ ਰੱਖ ਕੇ ਸੀਟਾਂ ਦੀ ਵੰਡ ਵਿੱਚ ਲਚਕਦਾਰ ਪਹੁੰਚ ਅਪਣਾਉਣ ਦਾ ਸੰਕਲਪ ਲਿਆ ਗਿਆ। ਹੁਣ ਵਿਰੋਧੀ ਪਾਰਟੀਆਂ ਨੇ ਸਾਂਝੀ ਰਣਨੀਤੀ ‘ਤੇ ਚਰਚਾ ਕਰਨ ਲਈ ਅਗਲੀ ਮੀਟਿੰਗ ਬੈਂਗਲੁਰੂ ‘ਚ ਕਰਨ ਦਾ ਫੈਸਲਾ ਕੀਤਾ ਹੈ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਕਾਂਗਰਸ ਨੇਤਾ ਕੇਸੀ ਵੇਣੂਗੋਪਾਲ ਨੇ ਕਿਹਾ ਕਿ ਪਟਨਾ ‘ਚ ਬਹੁਤ ਸਫਲ ਸਰਬ-ਵਿਰੋਧੀ ਮੀਟਿੰਗ ਤੋਂ ਬਾਅਦ ਅਸੀਂ ਅਗਲੀ ਮੀਟਿੰਗ 17 ਅਤੇ 18 ਜੁਲਾਈ, 2023 ਨੂੰ ਬੈਂਗਲੁਰੂ ‘ਚ ਕਰਾਂਗੇ। ਸੋਸ਼ਲ ਮੀਡੀਆ ‘ਤੇ ਇਕ ਟਵੀਟ ‘ਚ ਕਾਂਗਰਸ ਨੇਤਾ ਨੇ ਲਿਖਿਆ ਕਿ ਅਸੀਂ ਗੈਰ-ਜਮਹੂਰੀ ਤਾਕਤਾਂ ਨੂੰ ਹਰਾਉਣ ਦੇ ਆਪਣੇ ਅਟੁੱਟ ਸੰਕਲਪ ‘ਤੇ ਖੜ੍ਹੇ ਹਾਂ ਅਤੇ ਦੇਸ਼ ਨੂੰ ਅੱਗੇ ਲਿਜਾਣ ਲਈ ਦਲੇਰਾਨਾ ਪਹੁੰਚ ਪੇਸ਼ ਕਰਦੇ ਹਾਂ।