ਖ਼ਬਰਾਂ ਉਹਨਾਂ ਲੋਕਾਂ ਨਾਲ ਜੁੜੀ ਹੋਈ ਹੈ ਜਿਹੜੇ ਲੋਕ ਵਿਆਹ-ਸ਼ਾਦੀਆਂ ‘ਤੇ ਜਾਂਦੇ ਹਨ ਅਤੇ ਉਥੇ ਜਾ ਕੇ ਸ਼ਰਾਬ ਪੀਂਦੇ ਹਨ ਯਾਨੀ ਕਿ ਸ਼ਰਾਬ ਪੀਣ ਵਾਲੇ ਸ਼ੌਕੀਨਾਂ ਲਈ ਇਹ ਖ਼ਬਰ ਹੈ। ਹੁਣ ਮੈਰਿਜ ਪੈਲੇਸਾਂ ਬਾਹਰ ਪੁਲਿਸ ਖੜੀ ਹੋਇਆ ਕਰੇਗੀ ਜਿਹੜੀ Breath Analyser ਦੇ ਨਾਲ ਤੁਹਾਡੀ ਜਾਂਚ ਕਰੇਗੀ। ਇਸ ਦਰਮਿਆਨ ਤੁਹਾਡੀ ਚੈਕਿੰਗ ਕੀਤੀ ਜਾਵੇਗੀ ਕਿ ਤੁਸੀਂ ਸ਼ਰਾਬ ਦਾ ਸੇਵਨ ਕੀਤਾ ਹੈ ਜਾਂ ਨਹੀਂ। ਇਹ ਫੈਸਲਾ ਪੰਜਾਬ ਸਰਕਾਰ ਵਲੋਂ ਲਿਆ ਗਿਆ ਹੈ।
ਤੁਹਾਨੂੰ ਦਸ ਦਈਏ ਕਿ ਧੂੰਦ ਦੇ ਕਾਰਨ ਕਈ ਹਾਦਸੇ ਵਾਪਰ ਰਹੇ ਹਨ ਜਿਸ ਤੋਂ ਬਾਅਦ ਪੰਜਾਬ ਸਰਕਾਰ ਵਲੋਂ ਇਹ ਫੈਸਲਾ ਲਿਆ ਗਿਆ ਹੈ ਅਤੇ ਪੰਜਾਬ ਦੇ ਡੀਜੀਪੀ ਨੂੰ ਇੱਕ ਪੱਤਰ ਜਾਰੀ ਕਰ ਦਿੱਤਾ ਗਿਆ ਹੈ ਜਿਸ ਵਿਚ ਆਦੇਸ਼ ਦਿੱਤੇ ਗਏ ਹਨ ਕਿ ਪੁਲਿਸ ਮੈਰਿਜ ਪੈਲੇਸਾਂ ਦੇ ਬਾਹਰ ਲਗਾਈ ਜਾਵੇ ਜੋ Breath Analyser ਦੇ ਨਾਲ ਇਹ ਚੈੱਕ ਕਰੇ ਕਿ ਕਿੰਨਾ ਲੋਕਾਂ ਨੇ ਸ਼ਰਾਬ ਦਾ ਸੇਵਨ ਕੀਤਾ ਹੈ ਅਤੇ ਕੀ ਉਹ ਗੱਡੀ ਚਲਾਉਣ ਦੀ ਹਾਲਤ ਵਿਚ ਹੈ ਜਾ ਨਹੀਂ।
ਤੁਹਾਨੂੰ ਦਸ ਦਈਏ ਕਿ ਵਿਆਹਾਂ ਦਾ ਸੀਜ਼ਨ ਚੱਲ ਰਿਹਾ ਹੈ ਅਤੇ ਉਥੇ ਹੀ ਦੂਜੇ ਪਾਸੇ ਧੂੰਦ ਵੀ ਹੈ। ਧੂੰਦ ਦੇ ਕਾਰਨ ਹਾਦਸੇ ਵਾਪਰਦੇ ਹਨ ਅਤੇ ਲੋਕ ਸ਼ਰਾਬ ਪੀਕੇ ਗੱਡੀ ਚਲਾਉਂਦੇ ਹਨ ਜੋ ਹਾਦਸਿਆਂ ਨੂੰ ਖ਼ੁਦ ਸੱਦਾ ਦਿੰਦੇ ਹਨ। ਇਸੇ ਦੇ ਚਲਦਿਆਂ ਹੁਣ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਸਖ਼ਤ ਵਿਖਾਈ ਦੇ ਰਹੀ ਹੈ। ਹੋਰ ਤਾਂ ਹੋਰ ਇਹ ਵੀ ਆਦੇਸ਼ ਜਾਰੀ ਹੋਏ ਹਨ ਕਿ ਪੰਜਾਬ ਪੁਲਿਸ ਹਰ ਸੋਮਵਾਰ ਪੰਜਾਬ ਸਰਕਾਰ ਨੂੰ ਇਕ ਰਿਪੋਰਟ ਸੌਂਪੇਗੀ। ਤੁਹਾਨੂੰ ਦਸ ਦਈਏ ਕਿ ਇਸ ਚਿੱਠੀ ਦੇ ਨਾਲ ਇਕ ਪਰਫੋਰਮਾ ਵੀ ਹੈ ਜੋ ਭਰ ਕੇ ਦੇਣਾ ਪਵੇਗਾ ਕਿ ਕਿੰਨੇ-ਕੁ ਤੁਸੀ ਮਾਮਲੇ ਇਸ ਸਬੰਧ ਦੇ ਵਿਚ ਦਰਜ ਕੀਤੇ ਹਨ ਅਤੇ ਕਿੰਨੇ ਲੋਕਾਂ ’ਤੇ ਤੁਸੀ ਕਾਰਵਾਈ ਕੀਤੀ ਹੈ। ਇਥੇ ਦਸ ਦਈਏ ਕਿ Breath Analyser ਨਾਲ ਇਹ ਪਤਾ ਲਗਾਇਆ ਜਾਂਦਾ ਹੈ ਕਿ ਵਾਹਨ ਚਾਲਕ ਨੇ ਸ਼ਰਾਬ ਦਾ ਸੇਵਨ ਕੀਤਾ ਹੈ ਜਾਂ ਨਹੀਂ ਤਾਂ ਜੋ ਕੋਈ ਹਾਦਸਾ ਨਾ ਵਾਪਰ ਸਕੇ।