ਪੰਜਾਬ ਦੇ ਬਦਨਾਮ ਗੈਂਗਸਟਰ ਲਾਰੈਂਸ ਬਿਸ਼ਨੋਈ ਗੈਂਗ ਨਾਲ ਸਬੰਧਤ ਗੈਂਗਸਟਰ ਵਿਕਰਮ ਬਰਾੜ ਅੱਜ ਸਖ਼ਤ ਸੁਰੱਖਿਆ ਵਿਚਕਾਰ ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਪਹੁੰਚ ਗਿਆ। 15 ਦਿਨ ਪਹਿਲਾਂ ਵਿਕਰਮ ਬਰਾੜ ਨੂੰ ਪੰਜਾਬ ਦੀ ਫਰੀਦਕੋਟ ਪੁਲਿਸ ਨੇ 2022 ਵਿੱਚ ਦਰਜ ਇੱਕ ਵਪਾਰੀ ਤੋਂ 25 ਲੱਖ ਦੀ ਫਿਰੌਤੀ ਮੰਗਣ ਦੇ ਦੋਸ਼ ਵਿੱਚ ਕੋਟਕਪੂਰਾ ਥਾਣੇ ਵਿੱਚ ਟਰਾਂਜ਼ਿਟ ਰਿਮਾਂਡ ‘ਤੇ ਲਿਆਂਦਾ ਸੀ, ਜਿਸ ਤੋਂ ਬਾਅਦ ਫਰੀਦਕੋਟ ਜ਼ਿਲ੍ਹੇ ਦੇ ਦੂਜੇ ਥਾਣਿਆਂ ਵਿੱਚ ਦਰਜ ਹੋਰ ਮਾਮਲਿਆਂ ਵਿੱਚ ਲੋੜੀਂਦੇ ਦੋਸ਼ੀ ਵਿਕਰਮ ਬਰਾੜ ਤੋਂ ਵੱਖ-ਵੱਖ ਤਰੀਕਾਂ ‘ਚ ਰਿਮਾਂਡ ‘ਤੇ ਲੈ ਕੇ ਪੁੱਛਗਿੱਛ ਕੀਤੀ ਗਈ। ਹਾਲਾਂਕਿ ਹੁਣ ਤੱਕ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਜਿਨ੍ਹਾਂ ਮਾਮਲਿਆਂ ‘ਚ ਫਰੀਦਕੋਟ ਜ਼ਿਲੇ ਦੀ ਪੁਲਸ ਦੋਸ਼ੀ ਵਿਕਰਮ ਬਰਾੜ ਨੂੰ ਦਿੱਲੀ ਤੋਂ ਵਾਂਟਿਡ ਸਮਝ ਕੇ ਫਰੀਦਕੋਟ ਲੈ ਕੇ ਆਈ ਸੀ, ਉਨ੍ਹਾਂ ਨੂੰ ਉਸਨੂੰ ਕੋਈ ਸਫਲਤਾ ਮਿਲੀ ਹੈ ਜਾਂ ਨਹੀਂ।
ਦਸ ਦਈਏ ਕਿ ਦਿੱਲੀ ਪੁਲਿਸ ਨੇ ਗੈਂਗਸਟਰ ਵਿਕਰਮ ਬਰਾੜ ਨੂੰ ਯੂਏਈ ਤੋਂ ਗ੍ਰਿਫ਼ਤਾਰ ਕਰਕੇ ਭਾਰਤ ਲਿਆਂਦਾ ਹੈ। ਵਿਕਰਮ ਬਰਾੜ ਤੋਂ ਭਾਰਤ ਆ ਕੇ NIA ਨੇ ਪੁੱਛਗਿੱਛ ਕੀਤੀ ਸੀ। ਵਿਕਰਮ ਬਰਾੜ ਨੂੰ ਦਿੱਲੀ ਦੇ ਵਿਸ਼ੇਸ਼ ਜੱਜ ਸ਼ੈਲੇਂਦਰ ਮਲਿਕ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੋਂ ਪੰਜਾਬ ਦੇ ਫਰੀਦਕੋਟ ਜ਼ਿਲ੍ਹੇ ਦੀ ਪੁਲਿਸ ਨੇ ਵਿਕਰਮ ਬਰਾੜ ਦਾ ਟਰਾਂਜ਼ਿਟ ਰਿਮਾਂਡ ਹਾਸਲ ਕੀਤਾ ਸੀ। ਵਿਕਰਮ ਬਰਾੜ ‘ਤੇ ਫਰੀਦਕੋਟ ਦੇ ਕੋਟਕਪੂਰਾ ‘ਚ ਇਕ ਡੇਰਾ ਪ੍ਰੇਮੀ ਦੀ ਹੱਤਿਆ ਦੇ ਦੋਸ਼ ਵੀ ਲੱਗੇ ਹਨ। ਡੇਰਾ ਪ੍ਰੇਮੀ ਨੂੰ ਮਾਰਨ ਤੋਂ ਪਹਿਲਾਂ ਉਸ ਦੀ ਰੇਕੀ ਵਿਕਰਮ ਬਰਾੜ ਨੇ ਕੀਤੀ ਸੀ।