ਬੀਤੀ ਕੱਲ ਟੈਂਡਰ ਘੋਟਾਲੇ ਵਿਚ ਸਰੈਂਡਰ ਕੀਤੇ ਭਾਰਤ ਭੂਸ਼ਣ ਆਸ਼ੂ ਦੇ PA ਇੰਦਰਜੀਤ ਇੰਦੀ ਦੇ ਹੱਕ ’ਚ MP ਰਵਨੀਤ ਬਿੱਟੂ ਉੱਤਰ ਚੁੱਕੇ ਹਨ। MP ਬਿੱਟੂ ਨੇ ਵਿਜੀਲੈਂਸ ’ਤੇ ਦੋਸ਼ ਲਗਾਇਆ ਕਿ ਇੰਦੀ ਨਾਲ ਕੁੱਟਮਾਰ ਕੀਤੀ ਜਾ ਰਹੀ ਹੈ ਅਤੇ ਉਸਨੂੰ ਕਰੰਟ ਲਗਾਇਆ ਜਾ ਰਿਹਾ ਹੈ। ਇਸਦੇ ਨਾਲ ਹੀ ਉਹਨਾਂ ਨੇ ਚੇਤਾਵਨੀ ਦਿੱਤੀ ਹੈ ਕਿ ਵਿਜੀਲੈਂਸ ਸਹੀ ਢੰਗ ਨਾਲ ਜਾਂਚ ਕਰੇ ਨਹੀਂ ਤਾਂ ਭਾਰਤ ਜੋੜੋ ਯਾਤਰਾ ਦਾ ਮੂੰਹ ਵਿਜੀਲੈਂਸ ਦਫ਼ਤਰ ਵੱਲ ਮੋੜ ਦਿਆਂਗੇ।
ਰਵਨੀਤ ਬਿੱਟੂ ਨੇ ਚਿਤਾਵਨੀ ਦਿੰਦਿਆਂ ਵਿਜੀਲੈਂਸ ਨੂੰ ਸਹੀ ਢੰਗ ਨਾਲ ਕੰਮ ਕਰਨ ਅਤੇ ਜਾਂਚ ਕਰਨ ਲਈ ਕਿਹਾ ਹੈ। ਰਵਨੀਤ ਬਿੱਟੂ ਨੇ ਕਿਹਾ ਹੈ ਕਿ ਜੇਕਰ ਅਜਿਹਾ ਨਹੀਂ ਹੋਇਆ ਤਾਂ ‘ਭਾਰਤ ਜੋੜੋ ਯਾਤਰਾ’ ਦਾ ਮੂੰਹ ਵਿਜੀਲੈਂਸ ਦਫ਼ਤਰ ਵੱਲ ਮੋੜ ਦਿੱਤਾ ਜਾਵੇਗਾ। ਦੱਸ ਦੇਈਏ ਕਿ ਟੈਂਡਰ ਘਪਲਾ ਮਾਮਲੇ ‘ਚ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਪੀ. ਏ. ਇੰਦਰਜੀਤ ਇੰਦੀ ਵੱਲੋਂ ਆਤਮ-ਸਮਰਪਣ ਕਰ ਦਿੱਤਾ ਗਿਆ ਸੀ। ਦੱਸਣਯੋਗ ਹੈ ਕਿ ‘ਭਾਰਤ ਜੋੜੋ ਯਾਤਰਾ’ ਜਨਵਰੀ ਦੇ ਪਹਿਲੇ ਹਫ਼ਤੇ ਪੰਜਾਬ ਪੁੱਜੇਗੀ, ਜੋ ਕਿ ਪਾਰਟੀ ਦੇ ਵਰਕਰਾਂ ‘ਚ ਨਵਾਂ ਜੋਸ਼ ਭਰੇਗੀ।