ਵਿਰੋਧੀ ਪਾਰਟੀਆਂ ਦੀ ਬੈਠਕ ਦਾ ਅੱਜ ਦੂਜਾ ਦਿਨ, ਮੋਰਚੇ ਦਾ ਨਾਂ ਤੇ ਏਜੰਡੇ ‘ਤੇ ਹੋਵੇਗਾ ਫ਼ੈਸਲਾ

ਬੈਂਗਲੁਰੂ ‘ਚ ਵਿਰੋਧੀ ਪਾਰਟੀਆਂ ਦੀ ਚੱਲ ਰਹੀ ਬੈਠਕ ‘ਚ 2024 ਲਈ ਰਣਨੀਤੀ ਤਿਆਰ ਕੀਤੀ ਜਾ ਰਹੀ ਹੈ। ਸ਼ਰਦ ਪਵਾਰ ਵੀ ਅੱਜ ਇਸ ਮੀਟਿੰਗ ਵਿੱਚ ਸ਼ਾਮਲ ਹੋਣਗੇ। ਮੀਟਿੰਗ ਦਾ ਅੱਜ ਦੂਜਾ ਦਿਨ ਹੈ, ਜਿਸ ਵਿੱਚ ਕਈ ਅਹਿਮ ਮੁੱਦਿਆਂ ‘ਤੇ ਚਰਚਾ ਹੋਵੇਗੀ। ਇਸ ਦੇ ਨਾਲ ਹੀ ਇਸ ਦਾ ਨਾਮ, ਲੀਡਰਸ਼ਿਪ ਅਤੇ ਟੈਗ ਲਾਈਨ ਵੀ ਤੈਅ ਕੀਤੀ ਜਾਵੇਗੀ। ਬੀਤੀ ਸ਼ਾਮ ਹੋਈ ਮੀਟਿੰਗ ਵਿੱਚ 2024 ਲਈ ਵਿਰੋਧੀ ਧਿਰ ਦੇ ਮੋਰਚੇ ਦਾ ਨਾਂ ਕੀ ਰੱਖਿਆ ਜਾਵੇ, ਇਸ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ ਅਤੇ ਸਾਰੀਆਂ ਪਾਰਟੀਆਂ ਤੋਂ ਸੁਝਾਅ ਮੰਗੇ ਗਏ। ਵਿਰੋਧੀ ਮੋਰਚੇ ਦੇ ਨਵੇਂ ਨਾਮ ਵਿੱਚ ਭਾਰਤ ਸ਼ਬਦ ਹੋਣਾ ਜ਼ਰੂਰੀ ਹੈ। ਵਿਰੋਧੀ ਧਿਰ ਦੇ ਮੋਰਚੇ ਦੀ ਟੈਗਲਾਈਨ ਹੋਵੇਗੀ UNITED WE STAND… ਨਵੇਂ ਮੋਰਚੇ ਦੀ ਪ੍ਰਧਾਨ ਸੋਨੀਆ ਗਾਂਧੀ ਅਤੇ ਕੋਆਰਡੀਨੇਟਰ ਨਿਤੀਸ਼ ਕੁਮਾਰ ਨੂੰ ਬਣਾਇਆ ਜਾ ਸਕਦਾ ਹੈ। ਕੱਲ੍ਹ ਜਦੋਂ ਮੀਟਿੰਗ ਸ਼ੁਰੂ ਹੋਈ ਤਾਂ ਸ਼ੁਰੂਆਤੀ 20 ਮਿੰਟਾਂ ਵਿੱਚ ਸੋਨੀਆ ਗਾਂਧੀ, ਮਮਤਾ ਬੈਨਰਜੀ ਨਾਲ ਗੱਲਬਾਤ ਕਰਦੀ ਨਜ਼ਰ ਆਈ।

ਅਗਲੀਆਂ ਲੋਕ ਸਭਾ ਚੋਣਾਂ ਵਿਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਖਿਲਾਫ ਇਕ ਸਾਂਝਾ ਪ੍ਰੋਗਰਾਮ ਉਲੀਕਣ ਅਤੇ ਇਕਜੁੱਟ ਹੋ ਕੇ ਇਸ ਨੂੰ ਹਰਾਉਣ ਲਈ ਕਈ ਵਿਰੋਧੀ ਪਾਰਟੀਆਂ ਦੇ ਪ੍ਰਮੁੱਖ ਨੇਤਾ ਮੰਗਲਵਾਰ ਨੂੰ ਯਾਨੀ ਅੱਜ ਬੇਂਗਲੁਰੂ ਵਿਚ ਰਸਮੀ ਸਲਾਹ-ਮਸ਼ਵਰੇ ਕਰਨਗੇ। ਇਸ ਤੋਂ ਪਹਿਲਾਂ, ਬੈਂਗਲੁਰੂ ਵਿਚ ਵਿਰੋਧੀ ਪਾਰਟੀਆਂ ਦੇ ਨੇਤਾਵਾਂ ਨੇ ਦੋ ਦਿਨਾਂ ਬੈਠਕ ਦੇ ਪਹਿਲੇ ਦਿਨ ਸੋਮਵਾਰ ਨੂੰ ਰਾਤ ਦੇ ਖਾਣੇ ਦੇ ਮੌਕੇ ‘ਤੇ ਗੈਰ ਰਸਮੀ ਤੌਰ ‘ਤੇ ਚਰਚਾ ਕੀਤੀ ਸੀ। ਜਿੱਥੋਂ ਇਹ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਗਈ ਕਿ ਉਹ 2024 ਦੀਆਂ ਲੋਕ ਸਭਾ ਚੋਣਾਂ ‘ਚ ਭਾਜਪਾ ਦੇ ਖਿਲਾਫ ਇਕਜੁੱਟ ਹਨ। ਰਾਸ਼ਟਰਵਾਦੀ ਕਾਂਗਰਸ ਪਾਰਟੀ (ਐਨਸੀਪੀ) ਦੇ ਮੁਖੀ ਸ਼ਰਦ ਪਵਾਰ ਅਤੇ ਕੁਝ ਹੋਰ ਆਗੂ ਜੋ ਪਹਿਲੇ ਦਿਨ ਦੀ ਮੀਟਿੰਗ ਵਿੱਚ ਸ਼ਾਮਲ ਨਹੀਂ ਹੋ ਸਕੇ, ਮੰਗਲਵਾਰ, ਅੱਜ ਦੂਜੇ ਦਿਨ ਦੀ ਮੀਟਿੰਗ ਵਿੱਚ ਸ਼ਾਮਲ ਹੋਣਗੇ।

ਬੈਂਗਲੁਰੂ ‘ਚ ਵਿਰੋਧੀ ਧਿਰ ਦੀ ਬੈਠਕ, ਇਕ ਮੰਚ ‘ਤੇ 26 ਪਾਰਟੀਆਂ

  1. ਕਾਂਗਰਸ
  2. ਟੀ.ਐਮ.ਸੀ
  3. ਡੀ.ਐਮ.ਕੇ
  4. ਆਮ ਆਦਮੀ ਪਾਰਟੀ
  5. ਜੇ.ਡੀ.ਯੂ
  6. ਆਰ.ਜੇ.ਡੀ
  7. ਸੀ.ਪੀ.ਐਮ
  8. ਸੀ.ਪੀ.ਆਈ
  9. ਸੀ.ਪੀ.ਆਈ ਐਮ. ਐਲ.
  10. ਐਨ.ਸੀ.ਪੀ
  11. ਸ਼ਿਵ ਸੈਨਾ
  12. ਸਮਾਜਵਾਦੀ ਪਾਰਟੀ
  13. ਨੈਸ਼ਨਲ ਕਾਨਫਰੰਸ
  14. ਪੀ.ਡੀ.ਪੀ
  15. ਜੇ.ਐਮ.ਐਮ
  16. ਆਰ.ਐਲ.ਡੀ
  17. ਆਰ.ਐਸ.ਪੀ
  18. ਆਈ.ਯੂ.ਐਮ.ਐਲ
  19. ਕੇਰਲ ਕਾਂਗਰਸ ਐੱਮ
  20. ਵੀ.ਸੀ.ਕੇ
  21. ਐਮ.ਡੀ.ਐਮ.ਕੇ
  22. ਕੇਰਲਾ ਜੇ
  23. ਕੇ.ਡੀ.ਐਮ.ਕੇ
  24. ਫਾਰਵਰਡ ਬਲਾਕ
  25. ਐਮ.ਐਮ.ਕੇ
  26. ਅਪਨਾ ਦਲ (ਕਮੇਰਾਵਾਦੀ)

ਬੈਂਗਲੁਰੂ ਵਿੱਚ ਵਿਰੋਧੀ ਧਿਰ ਦੀ ਮੀਟਿੰਗ ਦਾ ਏਜੰਡਾ

ਤਿੰਨ ਵਰਕਿੰਗ ਗਰੁੱਪ ਬਣਾਏ ਜਾਣਗੇ

ਪਹਿਲਾ ਗਰੁੱਪ: ਸਾਂਝੇ ਏਜੰਡੇ ‘ਤੇ ਕੰਮ ਕਰੇਗਾ

ਦੂਜਾ ਗਰੁੱਪ: ਅਗਸਤ ਤੋਂ ਚੋਣ ਪ੍ਰਚਾਰ ਦੀ ਰੂਪ-ਰੇਖਾ ਤਿਆਰ ਕਰੇਗਾ

ਤੀਜਾ ਗਰੁੱਪ: ਰਾਜਾਂ ਵਿੱਚ ਲੋਕ ਸਭਾ ਚੋਣਾਂ ਲਈ ਗਠਜੋੜ ਦਾ ਬਲੂਪ੍ਰਿੰਟ ਤਿਆਰ ਕਰੇਗਾ

ਗਠਜੋੜ 2024 ਦੀਆਂ ਲੋਕ ਸਭਾ ਚੋਣਾਂ ਲਈ ਹੋਵੇਗਾ

ਵਿਧਾਨ ਸਭਾ ਅਤੇ ਸਥਾਨਕ ਚੋਣਾਂ ਵਿੱਚ ਗਠਜੋੜ ਲਾਗੂ ਨਹੀਂ ਹੋਵੇਗਾ

ਮੋਰਚੇ ਦਾ ਨਾਂ, ਕੋਆਰਡੀਨੇਟਰ ‘ਤੇ ਵੀ ਚਰਚਾ

LEAVE A REPLY

Please enter your comment!
Please enter your name here

Share post:

Popular

More like this
Related

ਸਕੂਲ ਆਫ਼ ਐਮੀਨੈਂਸ ਦੇ ਉਦਘਾਟਨ ਮਗਰੋਂ ਭਖੀ ਸਿਆਸਤ, ‘ਆਪ’ ਵਿਧਾਇਕ ਨੇ ਆਪਣੀ ਹੀ ਸਰਕਾਰ ‘ਤੇ ਚੁੱਕੇ ਸਵਾਲ

ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਪੰਜਾਬ ‘ਚ...

“ਅੱਜ ਦਾ ਭਾਰਤ ਦੁਨੀਆ ਦਾ ਵਿਸ਼ਵ ਮਿੱਤਰ ਹੈ, ਕੁਝ ਲੋਕ ਵੰਡ ‘ਚ ਰੁੱਝੇ ਹੋਏ ਹਨ”: PM ਮੋਦੀ ਦਾ ਵਿਰੋਧੀ ਗਠਜੋੜ ‘ਤੇ ਹਮਲਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੀਨਾ ਰਿਫਾਇਨਰੀ ਵਿਖੇ ਪੈਟਰੋਕੈਮੀਕਲ...

ਭੋਪਾਲ ਵਿੱਚ ਕੀਤੀ ਜਾਵੇਗੀ ‘INDIA’ ਗਠਜੋੜ ਦੀ ਪਹਿਲੀ ਸਾਂਝੀ ਰੈਲੀ

ਕਈ ਮੀਟਿੰਗਾਂ ਤੋਂ ਬਾਅਦ, ਭਾਰਤ ਗਠਜੋੜ ਨੇ ਆਖਰਕਾਰ ਮੱਧ...