ਵੱਡੀ ਖ਼ਬਰ: ਟਾਈਟਨ ਪਣਡੁੱਬੀ ਵਿੱਚ ਟਾਈਟੈਨਿਕ ਦਾ ਮਲਬਾ ਦੇਖਣ ਗਏ ਯਾਤਰੀਆਂ ਦੀਆਂ ਮਿਲੀਆਂ ਲਾਸ਼ਾਂ

ਕਰੀਬ 111 ਸਾਲ ਪਹਿਲਾਂ ਡੁੱਬੇ ਟਾਈਟੈਨਿਕ ਜਹਾਜ਼ ਦੇ ਮਲਬੇ ਨੂੰ ਦੇਖਣ ਲਈ Titan Submersible ਦੇ ਬਚੇ ਹੋਏ ਹਿੱਸਿਆਂ ਤੋਂ ਮਾਹਿਰਾਂ ਨੂੰ ਸੰਭਾਵਿਤ ਮਨੁੱਖੀ ਲਾਸ਼ਾਂ ਬਰਾਮਦ ਹੋਏ ਹਨ। ਦਸ ਦਈਏ ਕਿ ਇਹ ਟਾਈਟਨ ਪਣਡੁੱਬੀ 18 ਜੂਨ ਨੂੰ ਸਮੁੰਦਰ ‘ਚ ਉਤਰੀ ਸੀ ਅਤੇ 2 ਘੰਟੇ ਬਾਅਦ ਹੀ ਉਸਦਾ ਸੰਪਰਕ ਟੁੱਟ ਗਿਆ ਸੀ ਅਤੇ ਲਾਪਤਾ ਹੋ ਗਈ ਸੀ। ਜਿਸ ਤੋਂ ਬਾਅਦ ਮਾਰਿਹਾਂ ਨੇ ਜਾਂਚ-ਪੜਤਾਲ ਸ਼ੁਰੂ ਕੀਤੀ ਅਤੇ ਹੁਣ Titan Submersible ਦੇ ਬਚੇ ਹੋਏ ਹਿੱਸਿਆਂ ਤੋਂ ਮਾਹਿਰਾਂ ਨੂੰ ਸੰਭਾਵਿਤ ਮਨੁੱਖੀ ਲਾਸ਼ਾਂ ਮਾਹਿਰਾਂ ਵਲੋਂ ਬਰਾਮਦ ਕੀਤੀਆਂ ਗਈਆਂ ਹਨ। ਇਹ ਜਾਣਕਾਰੀ ਯੂ.ਐੱਸ. ਕੋਸਟ ਗਾਰਡ ਸਾਂਝੀ ਕੀਤੀ ਹੈ। ਯੂਐਸ ਕੋਸਟ ਗਾਰਡ ਨੇ ਕਿਹਾ ਕਿ ਅਮਰੀਕੀ ਡਾਕਟਰੀ ਪੇਸ਼ੇਵਰ ਘਟਨਾ ਵਾਲੀ ਥਾਂ ‘ਤੇ ਪਣਡੁੱਬੀ ਦੇ ਮਲਬੇ ਦੇ ਅੰਦਰੋਂ ਸਾਵਧਾਨੀ ਨਾਲ ਬਰਾਮਦ ਕੀਤੇ ਗਏ “ਮਨੁੱਖੀ ਅਵਸ਼ੇਸ਼ਾਂ” ਦਾ ਰਸਮੀ ਵਿਸ਼ਲੇਸ਼ਣ ਕਰਨਗੇ। ਤੱਟ ਰੱਖਿਅਕ ਅਧਿਕਾਰੀਆਂ ਨੇ ਪਿਛਲੇ ਵੀਰਵਾਰ ਨੂੰ ਇੱਕ ਨਿਊਜ਼ ਕਾਨਫਰੰਸ ਦੌਰਾਨ ਦੱਸਿਆ ਕਿ ਲਾਪਤਾ ਪਣਡੁੱਬੀ ਵਿਚ ਟਾਇਟੈਨਿਕ ਦੇ ਮਲਬੇ ਦੇ ਨੇੜੇ ਧਮਾਕਾ ਹੋ ਗਿਆ ਸੀ, ਜਿਸ ਵਿੱਚ ਸਵਾਰ ਸਾਰੇ 5 ਲੋਕ ਮਾਰੇ ਗਏ ਸਨ।

ਦਸ ਦਈਏ ਕਿ ਓਸ਼ਨਗੇਟ ਕੰਪਨੀ ਨੇ ਟਾਈਟੈਨਿਕ ਦੇ ਮਲਬੇ ਨੂੰ ਦੇਖਣ ਲਈ ਪਣਡੁੱਬੀ ਟੂਰ ਪ੍ਰੋਜੈਕਟ ਸ਼ੁਰੂ ਕੀਤਾ ਸੀ, ਜਿਸ ਦੀ ਟਿਕਟ ਦੀ ਕੀਮਤ ਕਰੀਬ 2 ਕਰੋੜ ਰੁਪਏ ਸੀ। ਇਸ ਹਾਦਸੇ ਵਿੱਚ ਇਸ ਕੰਪਨੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਸਟਾਕਟਨ ਰਸ਼ ਦੀ ਵੀ ਮੌਤ ਹੋ ਗਈ ਸੀ। ਯਾਤਰੀਆਂ ਵਿੱਚ ਪਾਕਿਸਤਾਨੀ ਮੂਲ ਦੇ ਪ੍ਰਿੰਸ ਦਾਊਦ ਅਤੇ ਉਨ੍ਹਾਂ ਦਾ ਪੁੱਤਰ ਸੁਲੇਮਾਨ ਦਾਊਦ, ਹਾਮਿਸ਼ ਹਾਰਡਿੰਗ ਅਤੇ ਪਾਲ-ਹੇਨਰੀ ਨਰਗਿਓਲੇਟ ਸ਼ਾਮਲ ਸਨ। ਇੱਕ ਬਿਆਨ ਅਨੁਸਾਰ, ਯੂ.ਐੱਸ. ਕੋਸਟ ਗਾਰਡ ਨੂੰ ਘਟਨਾ ਸਥਾਨ ‘ਤੇ ਸਮੁੰਦਰੀ ਤੱਟ ਤੋਂ ਮਲਬਾ ਅਤੇ ਸਬੂਤ ਬਰਾਮਦ ਹੋਏ। ਪਣਡੁੱਬੀ ਦੇ ਵੱਡੇ ਟੁਕੜਿਆਂ ਨੂੰ ਬੁੱਧਵਾਰ ਨੂੰ ਸੇਂਟ ਜੌਨਜ਼ ਨਿਊਫਾਊਂਡਲੈਂਡ ਲਿਜਾਇਆ ਗਿਆ।

ਏਜੰਸੀ ਨੇ ਕਿਹਾ ਕਿ ਅੰਤਰਰਾਸ਼ਟਰੀ ਭਾਈਵਾਲ ਜਾਂਚ ਏਜੰਸੀਆਂ ਨਾਲ ਸਲਾਹ ਮਸ਼ਵਰੇ ਤੋਂ ਬਾਅਦ, ਮਰੀਨ ਬੋਰਡ ਆਫ ਇਨਵੈਸਟੀਗੇਸ਼ਨ (ਐੱਮ.ਬੀ.ਆਈ.) ਦਾ ਇਰਾਦਾ ਹੈ ਕਿ ਯੂ.ਐੱਸ. ਕੋਸਟ ਗਾਰਡ ਲਾਪਤਾ ਪਣਡੁੱਬੀ ਦੇ ਸਬੂਤਾਂ ਨੂੰ ਅਮਰੀਕੀ ਬੰਦਰਗਾਹ ਤੱਕ ਲਿਜਾਏ, ਜਿੱਥੇ ਐੱਮ.ਬੀ.ਆਈ. ਹੋਰ ਵਿਸ਼ਲੇਸ਼ਣ ਅਤੇ ਜਾਂਚ ਦੀ ਸਹੂਲਤ ਦੇਵੇਗਾ। ਐੱਮ.ਬੀ.ਆਈ. ਦੇ ਪ੍ਰਧਾਨ ਕੈਪਟਨ ਜੇਸਨ ਨਿਊਬਾਉਰ ਨੇ ਪ੍ਰੈਸ ਬਿਆਨ ਵਿੱਚ ਕਿਹਾ, ‘ਮੈਂ ਇਨ੍ਹਾਂ ਮਹੱਤਵਪੂਰਨ ਸਬੂਤਾਂ ਨੂੰ ਇੰਨੀ ਡੂੰਘਾਈ ਵਿਚ ਸੁਰੱਖਿਅਤ ਢੰਗ ਨਾਲ ਇਕੱਤਰ ਕਰਨ ਲਈ ਤਾਲਮੇਲ ਵਾਲੇ ਅੰਤਰਰਾਸ਼ਟਰੀ ਅਤੇ ਅੰਤਰ-ਏਜੰਸੀ ਸਮਰਥਨ ਲਈ ਧੰਨਵਾਦੀ ਹਾਂ।’ ਸਮੁੰਦਰੀ ਸੇਵਾਵਾਂ ਦੇਣ ਵਾਲੀ ਕੰਪਨੀ ਪੇਲਾਜਿਕ ਰਿਸਰਚ ਸਰਵਿਸਿਜ਼ ਨੇ ਇਕ ਟਵੀਟ ‘ਚ ਕਿਹਾ ਕਿ ਸਾਡੀ ਟੀਮ ਨੇ ਪਾਣੀ ਦੇ ਅੰਦਰ ਦਾ ਆਪ੍ਰੇਸ਼ਨ ਸਫਲਤਾਪੂਰਵਕ ਪੂਰਾ ਕਰ ਲਿਆ ਹੈ, ਪਰ ਅਜੇ ਵੀ ਮਿਸ਼ਨ ‘ਤੇ ਹੈ। ਕੰਪਨੀ ਨੇ ਕਿਹਾ ਕਿ ਇਸ ਆਪਰੇਸ਼ਨ ‘ਚ ਟੀਮ ਦੇ ਮੈਂਬਰ ਸਰੀਰਕ ਅਤੇ ਮਾਨਸਿਕ ਚੁਣੌਤੀਆਂ ਦੇ ਬਾਵਜੂਦ 10 ਦਿਨਾਂ ਤੋਂ 24 ਘੰਟੇ ਕੰਮ ਕਰ ਰਹੇ ਹਨ।

LEAVE A REPLY

Please enter your comment!
Please enter your name here

Share post:

Popular

More like this
Related

ਸਕੂਲ ਆਫ਼ ਐਮੀਨੈਂਸ ਦੇ ਉਦਘਾਟਨ ਮਗਰੋਂ ਭਖੀ ਸਿਆਸਤ, ‘ਆਪ’ ਵਿਧਾਇਕ ਨੇ ਆਪਣੀ ਹੀ ਸਰਕਾਰ ‘ਤੇ ਚੁੱਕੇ ਸਵਾਲ

ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਪੰਜਾਬ ‘ਚ...

“ਅੱਜ ਦਾ ਭਾਰਤ ਦੁਨੀਆ ਦਾ ਵਿਸ਼ਵ ਮਿੱਤਰ ਹੈ, ਕੁਝ ਲੋਕ ਵੰਡ ‘ਚ ਰੁੱਝੇ ਹੋਏ ਹਨ”: PM ਮੋਦੀ ਦਾ ਵਿਰੋਧੀ ਗਠਜੋੜ ‘ਤੇ ਹਮਲਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੀਨਾ ਰਿਫਾਇਨਰੀ ਵਿਖੇ ਪੈਟਰੋਕੈਮੀਕਲ...

ਭੋਪਾਲ ਵਿੱਚ ਕੀਤੀ ਜਾਵੇਗੀ ‘INDIA’ ਗਠਜੋੜ ਦੀ ਪਹਿਲੀ ਸਾਂਝੀ ਰੈਲੀ

ਕਈ ਮੀਟਿੰਗਾਂ ਤੋਂ ਬਾਅਦ, ਭਾਰਤ ਗਠਜੋੜ ਨੇ ਆਖਰਕਾਰ ਮੱਧ...