ਦੱਖਣੀ-ਪੱਛਮੀ ਦਿੱਲੀ ਤੋਂ ਇਕ ਦਿੱਲ ਦਹਿਲਾ ਦੇਣ ਵਾਲੀ ਸਾਹਮਣੇ ਆਈ ਹੈ। ਸ਼ਰਧਾ ਵਾਲਕਰ ਕਾਲਕਾਂਡ ਵਾਂਗ ਇਕ ਵਿਅਕਤੀ ਨੇ ਆਪਣੀ ਪ੍ਰੇਮਿਕਾ ਨਿੱਕੀ ਯਾਦਵ ਦਾ ਗਲਾ ਘੁੱਟ ਕੇ ਉਸਦਾ ਕਤਲ ਕਰ ਦਿੱਤਾ ਅਤੇ ਉਸ ਦੀ ਲਾਸ਼ ਨੂੰ ਇੱਕ ਢਾਬੇ ਦੇ ਫਰਿੱਜ ‘ਚ ਰੱਖ ਦਿੱਤਾ ਅਤੇ ਉਸੇ ਦਿਨ ਉਸ ਕਾਤਲ ਵਿਅਕਤੀ ਸਾਹਿਲ ਗਹਿਲੋਤ ਨੇ ਇਕ ਹੋਰ ਔਰਤ ਨਾਲ ਵਿਆਹ ਕਰ ਲਿਆ। ਪੁਲਿਸ ਨੇ ਮੰਗਲਵਾਰ ਨੂੰ ਕਿਹਾ ਸੀ ਕਿ ਇਹ ਘਟਨਾ ਦੱਖਣੀ-ਪੱਛਮੀ ਦਿੱਲੀ ‘ਚ 9 ਅਤੇ 10 ਫਰਵਰੀ ਦੀ ਦਰਮਿਆਨੀ ਰਾਤ ਨੂੰ ਵਾਪਰੀ ਸੀ ਅਤੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਇਸ ਮਾਮਲੇ ‘ਤੇ ਦਿੱਲੀ ਮਹਿਲਾ ਕਮਿਸ਼ਨ ਦੀ ਪ੍ਰਧਾਨ ਸਵਾਤੀ ਮਾਲੀਵਾਲ ਨੇ ਦਾ ਟਵੀਟ ਸਾਹਮਣੇ ਆਇਆ ਜਿਸ ਵਿਚ ਉਹਨਾਂ ਨੇ ਇਸ ਘਟਨਾ ਨੂੰ ‘ਭਿਆਨਕ’ ਕਰਾਰ ਦਿੱਤਾ। ਮਾਲੀਵਾਲ ਨੇ ਟਵੀਟ ਕੀਤਾ, ”ਕੁਝ ਮਹੀਨੇ ਪਹਿਲਾਂ ਦਿਲ ਦਹਿਲਾ ਦੇਣ ਵਾਲੇ ਸ਼ਰਧਾ (ਵਾਲਕਰ) ਕਤਲ ਕਾਂਡ ਨੇ ਮਨੁੱਖਤਾ ਨੂੰ ਝੰਜੋੜ ਕੇ ਰੱਖ ਦਿੱਤਾ ਸੀ। ਉਨ੍ਹਾਂ ਕਿਹਾ ਕਿ ਹੁਣ ਨਿੱਕੀ ਯਾਦਵ ਨਾਂ ਦੀ ਕੁੜੀ ਦਾ ਉਸ ਦੇ ਪ੍ਰੇਮੀ ਨੇ ਕਤਲ ਕਰ ਦਿੱਤਾ ਹੈ। ਲਾਸ਼ ਨੂੰ ਫਰਿੱਜ ਵਿਚ ਰੱਖਿਆ ਅਤੇ ਅਗਲੇ ਦਿਨ ਕਿਸੇ ਹੋਰ ਨਾਲ ਵਿਆਹ ਕਰ ਲਿਆ। ਬਹੁਤ ਡਰਾਉਣਾ, ਕਦੋਂ ਤੱਕ ਕੁੜੀਆਂ ਇਸ ਤਰ੍ਹਾਂ ਮਰਦੀਆਂ ਰਹਿਣਗੀਆਂ।”
ਦੱਸਣਯੋਗ ਹੈ ਕਿ ਦੱਖਣੀ-ਪੱਛਮੀ ਦਿੱਲੀ ‘ਚ ਵਾਪਰੀ ਇਹ ਘਟਨਾ ਸ਼ਰਧਾ ਵਾਲਕਰ ਕਤਲਕਾਂਡ ਤੋਂ ਮਹਿਜ਼ ਕੁਝ ਮਹੀਨੇ ਬਾਅਦ ਵਾਪਰੀ ਹੈ। ਆਫਤਾਬ ਆਮੀਨ ਪੂਨਾਵਾਲਾ (28) ਨੇ ਪਿਛਲੇ ਸਾਲ 18 ਮਈ ਨੂੰ ਆਪਣੀ ਲਿਵ-ਇਨ ਪਾਰਟਨਰ ਸ਼ਰਧਾ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਸੀ ਅਤੇ ਉਸ ਦੀ ਲਾਸ਼ ਦੇ 35 ਟੁਕੜੇ ਕਰ ਦਿੱਤੇ ਸਨ ਅਤੇ ਕਰੀਬ ਤਿੰਨ ਹਫ਼ਤਿਆਂ ਤੱਕ ਫਰਿੱਡ ‘ਚ ਰੱਖਿਆ ਸੀ। ਉਸ ਨੇ ਕੁਝ ਦਿਨਾਂ ਵਿਚ ਉਸ ਦੀ ਲਾਸ਼ ਦੇ ਟੁਕੜੇ ਪੂਰੇ ਸ਼ਹਿਰ ਵਿਚ ਸੁੱਟ ਕੇ ਟਿਕਾਣੇ ਲਾਏ। ਹਾਲਾਂਕਿ, ਪੁਲਿਸ ਨੇ ਆਫਤਾਬ ਦਾ ਜਦੋਂ ਨਾਰਕੋ ਟੈਸਟ ਕਰਵਾਇਆ ਸੀ ਤਾਂ ਆਫਤਾਬ ਦੇ ਦੱਸਣ ਮੁਤਾਬਕ ਪੁਲਿਸ ਨੂੰ ਕੁਝ ਥਾਵਾਂ ਤੋਂ ਸ਼ਰਧਾ ਦੇ ਕੁਝ ਟੁਕੜੇ ਵੀ ਬਰਾਮਦ ਹੋਏ ਸਨ।