ਡੇਰਾ ਸਿਰਸਾ ਮੁਖੀ ਰਾਮ ਰਹੀਮ ਲਗਾਤਾਰ ਵਿਵਾਦਾਂ ‘ਚ ਘਿਰਦਾ ਜਾ ਰਿਹਾ ਹੈ। ਪਹਿਲਾਂ ਰਾਮ ਰਹੀਮ ਨੂੰ ਮਿਲੀ ਪੈਰੋਲ ਤੇ ਬਠਿੰਡਾ ਸਲਾਬਤਪੁਰਾ ‘ਚ ਹੋਏ ਸਤਿਸੰਗ ਨੂੰ ਲੈਕੇ ਸਿਆਸਤ ਭਖੀ ਸੀ ਅਤੇ ਹੁਣ ਮਾਮਲਾ ਉਸ ਵਖ਼ਤ ਹੋਰ ਵੀ ਗਰਮਾ ਗਿਆ ਜਦੋਂ ਰਾਮ ਰਹੀਮ ਵੱਲੋਂ ਵਿਰੋਧੀਆਂ ਨੂੰ ਇਕ ਚੈਲੰਜ ਕੀਤਾ ਗਿਆ। ਰਾਮ ਰਹੀਮ ਨੇ ਕਿਹਾ ਸੀ ਕਿ ਪਹਿਲਾਂ ਆਪਣੇ ਧਰਮ ਦੇ ਲੋਕਾਂ ਦਾ ਨਸ਼ਾ ਛਡਾ ਲਓ, ਸਾਡਾ ਚੈਲੰਜ ਹੈ ਖੁੱਲ੍ਹੇ ਮੈਦਾਨ ਵਿੱਚ ਆ ਜਾਓ ।
ਇਸ ਬਿਆਨ ਤੋਂ ਬਾਅਦ ਹੁਣ ਪੰਜਾਬ ਸਰਕਾਰ ਦੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਰਾਮ ਰਹੀਮ ਨੂੰ ਠੋਕਵਾਂ ਜਵਾਬ ਦਿੱਤਾ ਹੈ। ਉਨ੍ਹਾਂ ਕਿਹਾ ਕਿ ਰਾਮ ਰਹੀਮ ਨੂੰ ਸਾਡੇ ਧਰਮ ਬਾਰੇ ਬੋਲਣ ਦਾ ਕੋਈ ਅਧਿਕਾਰ ਨਹੀਂ ਹੈ। ਸਾਡੇ ਕੋਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਤੇ ਇਸ ਕੰਮ ਵਿੱਚ ਸਰਕਾਰ ਵੀ ਲੱਗੀ ਹੈ ਸਾਨੂੰ ਰਾਮ ਰਹੀਮ ਤੋਂ ਸਲਾਹ ਲੈਣ ਦੀ ਲੋੜ ਨਹੀਂ ਹੈ।
ਦਸਣਯੋਗ ਹੈ ਕਿ ਪਿਛਲੇ ਦਿਨੀ ਰਾਮ ਰਹੀਮ ਨੇ ਆਪਣੇ ਵਿਰੋਧੀਆਂ ਨੂੰ ਚੈਲਿੰਜ ਕੀਤਾ ਸੀ, ਕਿ ਮੇਰਾ ਵਿਰੋਧ ਕਰਨ ਵਾਲਿਉ ਪਹਿਲਾਂ ਆਪਣੇ ਧਰਮ ਵਾਲਿਆਂ ਦਾ ਹੀ ਨਸ਼ਾ ਛੁੱਡਾ ਲਓ। ਜੇਕਰ ਤੁਸੀਂ ਨਸ਼ਾ ਛੁਡਾ ਲੈਂਦੇ ਹੋ ਤਾਂ ਤੁਹਾਡੇ ਨੰਬਰ ਬਣ ਜਾਣਗੇ ਅਤੇ ਤੁਸੀਂ ਇੱਕ ਨੰਬਰ ਉਤੇ ਆ ਜਾਵੋਗੇ। ਰਾਮ ਰਹੀਮ ਨੇ ਕਿਹਾ ਕਿ ਸਾਡਾ ਚੈਲਿੰਜ ਹੈ ਖੁਲੇ ਮੈਦਾਨ ਵਿੱਚ ਆ ਜਾਓ। ਇੱਕ ਵਾਰ ਸਮਾਜ ਨੂੰ ਤਾਂ ਸੁਧਾਰ ਲਓ।