ਕਾਂਗਰਸ ਸਰਕਾਰ ਸਮੇਂ ਸਾਬਕਾ ਮੰਤਰੀ ਸ਼ਾਮ ਸੁੰਦਰ ਅਰੋੜਾ ਵਲੋਂ ਕੋਰੜਾ ਦੀ ਬਣਾਈ ਕੋਠੀ ਦੀ ਜਾਂਚ ਕਰਨ ਲਈ ਪੰਜਾਬ ਵਿਜੀਲੈਂਸ ਬਿਊਰੋ ਦੀ ਟੀਮ ਅੱਜ ਸਾਬਕਾ ਮੰਤਰੀ ਅਰੋੜਾ ਦੀ ਨਵੀਂ ਰਿਹਾਇਸ਼ ਦੀ ਪੈਮਾਇਸ਼ ਕਰਨ ਲਈ ਪਹੁੰਚ ਗਈ ਹੈ । ਇਹ ਕੋਠੀ ਉਸ ਸਮੇਂ ਬਣਾਈ ਗਈ ਸੀ ਜਦੋਂ ਅਰੋੜਾ ਕੈਬਨਿਟ ਮੰਤਰੀ ਸਨ ਅਤੇ ਉਸ ਸਮੇਂ ਤੋਂ ਹੀ ਇਹ ਕੋਠੀ ਵਿਵਾਦਾਂ ਵਿਚ ਚੱਲੀ ਆ ਰਹੀ ਸੀ। ਸੂਤਰਾਂ ਮੁਤਾਬਕ ਉਸਾਰੀ ‘ਤੇ ਖਰਚੇ ਗਏ ਪੈਸੇ ਦਾ ਸ੍ਰੋਤ ਦਾ ਪਤਾ ਲਗਾਉਣ ਲਈ ਵਿਜੀਲੈਂਸ ਵਲੋਂ ਇਹ ਕਾਰਵਾਈ ਕੀਤੀ ਜਾ ਰਹੀ ਹੈ।
ਬੀਤੇ ਕੁਝ ਸਮਾਂ ਪਹਿਲਾਂ ਸੁੰਦਰ ਸ਼ਾਮ ਅਰੋੜਾਂ ਵਿਜੀਲੈਂਸ ਵਿਭਾਗ ਨੂੰ 50 ਲੱਖ ਰੁਪਏ ਦੀ ਰਿਸ਼ਵਤ ਦੇਣ ਦੇ ਮਾਮਲੇ ਵਿਚ ਗ੍ਰਿਫ਼ਤਾਰ ਕੀਤੇ ਗਏ ਸਨ ਅਤੇ ਇਸ ਸਮੇਂ ਸਾਬਕਾ ਮੰਤਰੀ ਅਰੋੜਆ ਰੋਪੜ ਜੇਲ੍ਹ ਵਿਚ ਬੰਦ ਹਨ।