ਅੰਮ੍ਰਿਤਸਰ: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ (Sidhu Moosewala) ਦੇ ਪਿਤਾ ਬਲਕੌਰ ਸਿੰਘ (Balkaur Singh) ਲਗਾਤਾਰ ਆਪਣੇ ਪੁੱਤਰ ਲਈ ਇਨਸਾਫ ਦੀ ਮੰਗ ਕਰ ਰਹੇ ਹਨ। ਇਸ ਦੌਰਾਨ ਉਨ੍ਹਾਂ ਸਰਕਾਰ ਤੋਂ ਇਨਸਾਫ਼ ਮੰਗਦੇ ਕਿਹਾ ਸਾਡੇ ਕੋਲੋ ਜਿਹੜਾ ਟੈਕਸ ਲੈਂਦੇ ਉਹ ਹੀ ਗੈਂਗਸਟਰਾਂ ਤੇ ਇਨਾਮ ਰੱਖਕੇ ਉਨ੍ਹਾਂ ਨੂੰ ਫੜਿਆ ਜਾਵੇ। ਅੰਮ੍ਰਿਤਸਰ ਦੇ ਗੁਰਦੁਆਰਾ ਸਾਹਿਬ ਪੁੱਜੇ ਬਕਲੌਰ ਸਿੰਘ ਨੇ ਕਿਹਾ ਕਿ ਜੇਕਰ ਸਰਕਾਰ ਕੋਲ ਇਨਾਮ ਰੱਖਣ ਲਈ ਪੈਸੇ ਨਹੀਂ ਹਨ ਤਾਂ ਮੈਂ ਐਲਾਨ ਕਰਦਾ ਹਾਂ ਕਿ ਜਿਹੜਾ ਵਿਅਕਤੀ ਮੇਰੇ ਪੁੱਤ ਦੇ ਆਰੋਪੀਆਂ ਨੂੰ ਫੜ੍ਹ ਕੇ ਲਿਆਵੇਗਾ ਉਸਨੂੰ ਮੈਂ 2 ਕਰੋੜ ਦਾ ਇਨਾਮ ਦੇਵਾਂਗਾਂ ਚਾਹੇ ਮੈਨੂੰ ਆਪਣੀ ਜ਼ਮੀਨ ਹੀ ਕਿਉਂ ਨਾ ਵੇਚਣੀ ਪਵੇ। ਉਹਨਾਂ ਕਿਹਾ ਹੈ ਕਿ ਸਿੱਧੂ ਦੇ ਕਾਤਲਾਂ ਨੂੰ ਫੜ੍ਹਣ ਵਾਲਿਆਂ ਨੂੰ ਮੈ ਆਪਣੀ ਜੇਬ੍ਹ ਵਿਚੋਂ ਪੈਸੇ ਦੇਵਾਂਗਾਂ ਜੇਕਰ ਸਰਕਾਰ ਦੇ ਵਿਚ ਦਮ ਨਹੀਂ ਹੈ।
ਹੋਰ ਤਾਂ ਹੋਰ ਬਲਕੌਰ ਸਿੰਘ ਨੇ ਲਾਈਵ ਆਕੇ ਸਰਕਾਰ ਕੋਲੋਂ ਕਈ ਸਵਾਲ ਪੁੱਛੇ ਹਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਸਰਕਾਰਾਂ ਨੇ ਪੰਜਾਬ ਦੀ ਜਵਾਨੀ ਗੈਂਗਸਟਰਾਂ ਦੇ ਹਵਾਲੇ ਕੀਤੀ ਹੋਈ ਹੈ। ਉਹਨਾਂ ਕਿਹਾ ਕਿ ਯੂ.ਪੀ. ਦੇ ਬਈਏ ਪੰਜਾਬ ‘ਚ ਆਕੇ ਮੇਰੇ ਪੁੱਤ ਨੂੰ ਮਾਰ ਗਏ ਜਿਸ ਤੋਂ ਜ਼ਾਹਿਰ ਹੁੰਦਾ ਹੈ ਕਿ ਸਾਡੀ ਸਰਕਾਰ ‘ਚ ਆਰੋਪੀਆਂ ਨੂੰ ਫੜ੍ਹਨ ਦਾ ਦਮ ਨਹੀਂ ਹੈ।
ਇਸ ਦੇ ਨਾਲ ਹੀ ਉਹਨਾਂ ਨੇ ਲੋਕਾਂ ਨੂੰ ਕਿਹਾ ਕਿ ਮੈਂ ਤੁਹਾਡਾ ਸਭ ਦਾ ਤਹਿ ਦਿਲੋਂ ਧੰਨਵਾਦ ਕਰਦਾ, ਕਿ ਤੁਸੀ ਪਹਾੜ ਇੱਡੇ ਦੁੱਖ ਨੂੰ ਘੱਟ ਕਰਨ ਵਿੱਚ ਸਹਾਈ ਹੋਏ ਹੋ।