ਪੰਜਾਬ ਦੇ ਨੌਜਵਾਨਾਂ ਦੇ ਨਾਮ ਸੀ.ਐਮ. ਭਗਵੰਤ ਮਾਨ ਨੇ ਇਕ ਖ਼ਾਸ ਸੁਨੇਹਾ ਦਿੱਤਾ ਹੈ। ਉਹਨਾਂ ਨੇ ਨੌਜਵਾਨਾਂ ਲਈ ਵੱਡਾ ਐਲਾਨ ਕਰਦੇ ਹੋਏ ਕਿਹਾ ਹੈ ਕਿ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਹੁਣ ਮਹੀਨੇ ਵਿਚ ਦੋ ਨੌਜਵਾਨ ਸਭਾ ਕਰਵਾਏਗੀ। ਸੀਐਮ ਮਾਨ ਨੇ ਕਿਹਾ ਕਿ ਨੌਜਵਾਨ ਆਪਣੇ ਰੋਲ ਮਾਡਲ ਖੁਦ ਬਣਨ। ਹਰ ਦੋ ਮਹੀਨੇ ਬਾਅਦ ਰੋਲ ਮਾਡਲ ਨਾ ਬਦਲੋ। ਹਰ ਮਹੀਨੇ ਵਿਚ ਦੋ ਨੌਜਵਾਨ ਸਭਾ ਕੀਤੀਆਂ ਜਾਣਗੀਆਂ। ਸਰਕਾਰ ਵੱਲੋਂ ਨੌਜਵਾਨਾਂ ਨੂੰ ਸਹੂਲਤਾਂ ਮਿਲਣਗੀਆਂ। ਨੌਜਵਾਨਾਂ ਤੋਂ ਸੁਝਾਅ ਲਏ ਜਾਣਗੇ। ਅਸੀਂ ਚਾਹੁੰਦੇ ਹਾਂ ਕੇ ਸਾਡੇ ਨੌਜਵਾਨ ਉਚੇ ਅਹੁਦਿਆਂ ਉਤੇ ਹੋਣ। ਜਿਥੇ ਵੀ ਜਾਣ ਉਨ੍ਹਾਂ ਨੂੰ ਮਾਨ-ਸਤਿਕਾਰ ਮਿਲੇ।
ਉਹ ਚਾਹੁੰਦੇ ਹਨ ਕਿ ਪੰਜਾਬ ਦੇ ਨੌਜਵਾਨ ਬਹੁਤ ਵੱਡੀ ਗੱਡੀ ਵਿਚ ਬੈਠ ਕੇ ਵੱਡੇ ਦਫਤਰ ਜਾਣ। ਇਸ ਲਈ ਪੰਜਾਬ ਸਰਕਾਰ ਵੱਲੋਂ ਫੈਸਲਾ ਕੀਤਾ ਗਿਆ ਹੈ ਕਿ ਅਸੀਂ ਤੁਹਾਡੇ ਨਾਲ ਗੱਲਬਾਤ ਕਰਾਂਗੇ। ਉਨ੍ਹਾਂ ਕਿਹਾ ਕਿ ਵਿਦੇਸ਼ਾਂ ਵਿਚ ਵਰਕ ਕਲਚਰ ਹੈ। ਉਥੇ ਸਰਕਾਰ ਨੌਜਵਾਨਾਂ ਦੀ ਸਹਾਇਤਾ ਕਰਦੀ ਹੈ। ਅਸੀਂ ਵੀ ਆਪਣੇ ਨੌਜਵਾਨਾਂ ਦੀ ਸਹਾਇਤਾ ਕਰਾਂਗੇ।
ਉਨ੍ਹਾਂ ਕਿਹਾ ਕਿ ਪੰਜਾਬ ਟੈਕਨੀਕਲ ਯੂਨਵਰਸਿਟੀ ਵਿਚ ਦਾਖਲੇ ਘਟ ਗਏ ਹਨ। ਸਰਕਾਰ ਪੈਸੇ ਦੇਵੇਗੀ, ਨੌਜਵਾਨ ਸਟਾਰਟਅੱਪ ਸ਼ੁਰੂ ਕਰਨ। ਉਨ੍ਹਾਂ ਕਿਹਾ ਕਿ ਅਸੀਂ ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀਆਂ ਲੈਣ ਵਾਲੇ ਨਹੀਂ, ਨੌਕਰੀਆਂ ਦੇਣ ਵਾਲੇ ਬਣਾਉਣ ਵਿਚ ਯਕੀਨ ਰੱਖਦੇ ਹਾਂ।